ਚੰਡੀਗੜ੍ਹ :- ਅਜਨਾਲਾ ਦੇ ਪਿੰਡ ਧਾਰੀਵਾਲ ਕਲੇਰ ਵਿਖੇ ਸੂਰ ਪਾਲਕਾਂ ਨੂੰ ਅਮੈਰੀਕਨ ਸਵਾਈਨ ਫੀਵਰ ਕਾਰਨ ਵੱਡਾ ਝਟਕਾ ਲੱਗਿਆ ਹੈ। ਇੱਕ ਸੂਰ ਪਾਲਕ ਕਿਸਾਨ ਨੇ ਦੱਸਿਆ ਕਿ ਉਸਨੇ ਲਗਭਗ 23 ਲੱਖ ਰੁਪਏ ਦੀ ਲਾਗਤ ਨਾਲ ਫਾਰਮ ਤਿਆਰ ਕੀਤਾ ਸੀ। 25 ਤਰੀਕ ਨੂੰ ਉਸਦੇ ਸੂਰਾਂ ਵਿੱਚ ਬਿਮਾਰੀ ਦੇ ਲੱਛਣ ਸਾਹਮਣੇ ਆਏ। ਸਰਕਾਰੀ ਹਸਪਤਾਲਾਂ ਨਾਲ ਸੰਪਰਕ ਕਰਨ ਤੋਂ ਬਾਅਦ ਵੀ ਕੋਈ ਸੁਧਾਰ ਨਹੀਂ ਹੋਇਆ ਅਤੇ ਹੌਲੀ-ਹੌਲੀ ਕਰਕੇ 200 ਤੋਂ ਵੱਧ ਸੂਰ ਮਰ ਗਏ। ਹੁਣ ਜਦ ਉਸ ਕੋਲ ਸਿਰਫ਼ 6 ਸੂਰ ਬਚੇ ਸਨ, ਪਸ਼ੂ ਪਾਲਣ ਵਿਭਾਗ ਦੀ ਟੀਮ ਨੇ ਉਹਨਾਂ ਨੂੰ ਵੀ ਮਾਰ ਕੇ ਫਾਰਮ ਹਾਊਸ ਅੰਦਰ ਹੀ ਦੱਬ ਦਿੱਤਾ।