ਰਾਮਪੁਰਾ :- ਰਾਮਪੁਰਾ ਦੇ ਨਿਵਾਸੀਆਂ ਲਈ ਵੱਡੀ ਰਾਹਤ ਦੀ ਖ਼ਬਰ ਹੈ। ਕਈ ਸਾਲਾਂ ਤੋਂ ਰੁਕੇ ਪਏ ਵਿਕਾਸ ਕਾਰਜਾਂ ਨੂੰ ਆਖਿਰਕਾਰ ਹਰੀ ਝੰਡੀ ਮਿਲ ਗਈ ਹੈ। ਲਗਭਗ 11 ਸਾਲਾਂ ਦੀ ਉਡੀਕ ਤੋਂ ਬਾਅਦ ਸ਼ਹਿਰ ਦੀਆਂ ਟੁੱਟੀਆਂ ਗਲੀਆਂ ਅਤੇ ਖਸਤਾਹਾਲ ਸੜਕਾਂ ਦੀ ਮੁੜ ਤਾਮੀਰ ਸ਼ੁਰੂ ਹੋ ਗਈ ਹੈ। ਇਹ ਸਾਰਾ ਕੰਮ ਕਰੋੜਾਂ ਰੁਪਏ ਦੀ ਲਾਗਤ ਨਾਲ ਕੀਤਾ ਜਾ ਰਿਹਾ ਹੈ।
ਸੜਕਾਂ ਤੇ ਗਲੀਆਂ ਨੂੰ ਮਿਲੇਗਾ ਨਵਾਂ ਰੂਪ
ਨਗਰ ਕੌਂਸਿਲ ਪ੍ਰਧਾਨ ਕਿਰਣਜੀਤ ਕੌਰ ਦੇ ਪਤੀ ਰੋਬੀ ਬਰਾੜ ਖੁਦ ਮੌਕੇ ‘ਤੇ ਪਹੁੰਚ ਕੇ ਕੰਮਾਂ ਦੀ ਨਿਗਰਾਨੀ ਕਰ ਰਹੇ ਹਨ। ਰੋਬੀ ਬਰਾੜ ਨੇ ਕਿਹਾ ਕਿ ਇਹ ਕੰਮ ਲੰਮੇ ਸਮੇਂ ਤੋਂ ਲਟਕੇ ਹੋਏ ਸਨ, ਜੋ ਹੁਣ ਨਵੇਂ ਹਾਊਸ ਦੇ ਬਣਨ ਤੋਂ ਬਾਅਦ ਸ਼ੁਰੂ ਕਰਵਾਏ ਜਾ ਰਹੇ ਹਨ।
ਕਰੋੜਾਂ ਦੇ ਟੈਂਡਰ ਹੋਏ ਮਨਜ਼ੂਰ
ਰੋਬੀ ਬਰਾੜ ਮੁਤਾਬਕ, ਨਗਰ ਕੌਂਸਿਲ ਵੱਲੋਂ ਪਹਿਲਾਂ ਹੀ ਕਰੋੜਾਂ ਰੁਪਏ ਦੇ ਟੈਂਡਰ ਜਾਰੀ ਹੋ ਚੁੱਕੇ ਸਨ, ਪਰ ਪ੍ਰਸ਼ਾਸਨਿਕ ਰੁਕਾਵਟਾਂ ਕਾਰਨ ਕੰਮ ਸ਼ੁਰੂ ਨਹੀਂ ਹੋ ਸਕਿਆ ਸੀ। ਹੁਣ ਸਰਕਾਰੀ ਮਨਜ਼ੂਰੀ ਮਿਲਣ ਉਪਰੰਤ ਗਲੀਆਂ ਅਤੇ ਸੜਕਾਂ ਦੇ ਸੁਧਾਰ ਕਾਰਜ ਜ਼ੋਰ-ਸ਼ੋਰ ਨਾਲ ਚੱਲ ਰਹੇ ਹਨ।
ਲੋਕਾਂ ਨੂੰ ਕੀਤੀ ਅਪੀਲ
ਰੋਬੀ ਬਰਾੜ ਨੇ ਸਥਾਨਕ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਵਿਕਾਸ ਕਾਰਜਾਂ ਵਿੱਚ ਕੋਈ ਰੁਕਾਵਟ ਨਾ ਪੈਦਾ ਕਰਨ, ਤਾਂ ਜੋ ਸਾਰੇ ਕੰਮ ਸਮੇਂ ਸਿਰ ਅਤੇ ਸੁਚੱਜੇ ਢੰਗ ਨਾਲ ਪੂਰੇ ਕੀਤੇ ਜਾ ਸਕਣ।