ਅੰਮ੍ਰਿਤਸਰ :- ਸਥਾਨਕ ਕਸਬੇ ਨਾਲ ਲੱਗਦੇ ਪਿੰਡ ਪੰਡੋਰੀ ਵੜੈਚ ਦੇ ਆਮ ਆਦਮੀ ਪਾਰਟੀ ਨਾਲ ਸਬੰਧਤ ਮੌਜੂਦਾ ਸਰਪੰਚ ਲਖਬੀਰ ਸਿੰਘ ਦੀ ਸ਼ਨੀਵਾਰ ਨੂੰ ਖੇਤਾਂ ਵਿੱਚ ਕਰੰਟ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਦੇ ਭਰਾ ਮੰਗਬੀਰ ਸਿੰਘ ਮੁਤਾਬਕ, ਰੱਖੜੀ ਦੇ ਦਿਨ ਲਖਬੀਰ ਸਿੰਘ ਰੋਜ਼ਾਨਾ ਵਾਂਗ ਖੇਤਾਂ ਦਾ ਚੱਕਰ ਲਗਾਉਣ ਗਏ ਸਨ। ਇਸ ਦੌਰਾਨ ਉਨ੍ਹਾਂ ਨੇ ਇੱਕ ਬੰਦ ਪਿਆ ਟਿਊਬਵੈੱਲ ਚਾਲੂ ਕਰਨ ਦੀ ਕੋਸ਼ਿਸ਼ ਕੀਤੀ, ਪਰ ਮਸ਼ੀਨ ਵਿੱਚ ਖਰਾਬੀ ਕਾਰਨ ਇਹ ਨਾ ਚੱਲ ਸਕੀ। ਜਦੋਂ ਉਨ੍ਹਾਂ ਨੇ ਦੁਬਾਰਾ ਤਾਰਾਂ ਜੋੜਣ ਦੀ ਕੋਸ਼ਿਸ਼ ਕੀਤੀ, ਤਦ ਹੀ ਉਹ ਕਰੰਟ ਦੀ ਚਪੇਟ ਵਿੱਚ ਆ ਗਏ ਅਤੇ ਮੌਕੇ ‘ਤੇ ਹੀ ਡਿੱਗ ਪਏ।
ਘਟਨਾ ਦੀ ਜਾਣਕਾਰੀ ਮਿਲਣ ‘ਤੇ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਫੋਰਟਿਸ ਹਸਪਤਾਲ ਲੈ ਕੇ ਪਹੁੰਚੇ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਇਸ ਅਚਾਨਕ ਘਟਨਾ ਨਾਲ ਪਿੰਡ ਵਿੱਚ ਸੋਗ ਦਾ ਮਾਹੌਲ ਹੈ।