ਚੰਡੀਗੜ੍ਹ :- ਹਿਮਾਚਲ ਪ੍ਰਦੇਸ਼ ਤੋਂ ਆਏ ਹੜ੍ਹ ਦੇ ਪਾਣੀ ਨਾਲ ਇਕ ਅਣਜਾਣ ਜਾਨਵਰ ਮਿਲਣ ਕਾਰਨ ਇਲਾਕੇ ਦੇ ਲੋਕਾਂ ਵਿੱਚ ਹੈਰਾਨੀ ਦਾ ਮਾਹੌਲ ਬਣ ਗਿਆ ਹੈ। ਲੋਕਾਂ ਨੇ ਸਬੰਧਤ ਵਿਭਾਗ ਦੀ ਮਦਦ ਨਾਲ ਇਸ ਜੀਵ ਨੂੰ ਫੜ ਕੇ ਪਿੰਜਰੇ ਵਿੱਚ ਬੰਦ ਕਰ ਦਿੱਤਾ ਹੈ। ਸਥਾਨਕ ਨਿਵਾਸੀਆਂ ਦੇ ਅਨੁਸਾਰ, ਜਿਵੇਂ ਹੀ ਕੋਈ ਇਸ ਜਾਨਵਰ ਦੇ ਨੇੜੇ ਜਾਂਦਾ ਹੈ, ਇਸ ਦਾ ਆਕਾਰ ਅਚਾਨਕ ਛੋਟਾ ਹੋ ਜਾਂਦਾ ਹੈ। ਇਸ ਦੀ ਜੀਭ ਵੀ ਆਮ ਜਾਨਵਰਾਂ ਨਾਲੋਂ ਕਾਫ਼ੀ ਲੰਬੀ ਦੱਸੀ ਜਾ ਰਹੀ ਹੈ।
ਇਹੋ ਜਿਹਾ ਜੀਵ ਇਸ ਖੇਤਰ ਵਿੱਚ ਪਹਿਲੀ ਵਾਰ ਵੇਖਿਆ ਗਿਆ ਹੈ, ਜਿਸ ਕਾਰਨ ਲੋਕਾਂ ਵਿੱਚ ਦਿਲਚਸਪੀ ਅਤੇ ਚਿੰਤਾ ਦੋਵੇਂ ਪੈਦਾ ਹੋ ਰਹੀਆਂ ਹਨ। ਜੰਗਲਾਤ ਵਿਭਾਗ ਨੇ ਕਿਹਾ ਹੈ ਕਿ ਉਹ ਇਸ ਦੀ ਜਾਂਚ ਕਰ ਰਹੇ ਹਨ ਅਤੇ ਇਸ ਬਾਰੇ ਹੋਰ ਜਾਣਕਾਰੀ ਲਈ ਹਿਮਾਚਲ ਪ੍ਰਦੇਸ਼ ਦੇ ਜੀਵ-ਜੰਤੂ ਵਿਭਾਗ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਵਿਭਾਗ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਹੀ ਇਹ ਪਤਾ ਲੱਗੇਗਾ ਕਿ ਇਹ ਕਿਹੜੀ ਪ੍ਰਜਾਤੀ ਨਾਲ ਸੰਬੰਧਤ ਹੈ ਅਤੇ ਇਸ ਦੀਆਂ ਖਾਸੀਅਤਾਂ ਕੀ ਹਨ।