ਲੁਧਿਆਣਾ :- ਮਿਹਰਬਾਨ ਥਾਣਾ ਹਦ ਵਿੱਚ ਪੁਲਿਸ ਨੇ ਇੱਕ 15 ਸਾਲਾ ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਦੇ ਦੋਸ਼ਾਂ ‘ਤੇ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਰਾਜੀਵ ਕੁਮਾਰ ਨੇ ਦੱਸਿਆ ਕਿ ਇਹ ਕਾਰਵਾਈ ਪੀੜਤਾ ਦੀ ਮਾਂ ਵੱਲੋਂ ਦਿੱਤੀ ਗਈ ਸ਼ਿਕਾਇਤ ਤੋਂ ਬਾਅਦ ਕੀਤੀ ਗਈ। ਸ਼ਿਕਾਇਤ ਮੁਤਾਬਕ, ਕੁੜੀ ਨੂੰ ਦੋ ਲੋਕਾਂ ਨੇ ਧੋਖੇ ਨਾਲ ਆਪਣੇ ਘਰ ਬੁਲਾਕੇ ਕੈਦ ਕੀਤਾ ਅਤੇ ਉਸ ਨਾਲ ਜ਼ਬਰਦਸਤੀ ਸਬੰਧ ਬਣਾਏ।
ਇਸ ਘਟਨਾ ਵਿੱਚ ਗੁਰਚਰਨ ਸਿੰਘ ਵਾਸੀ ਮਹਾਦੇਵ ਇਨਕਲੇਵ, ਪਿੰਡ ਧੌਲਾ ਨੂੰ ਮੁੱਖ ਦੋਸ਼ੀ ਬਣਾਇਆ ਗਿਆ ਹੈ, ਜਦਕਿ ਉਸ ਦੇ ਸਾਥੀ ਸਾਬੂ ਵਾਸੀ ਧੌਲਾ ਦਾ ਵੀ ਨਾਮ ਮਾਮਲੇ ਵਿੱਚ ਸ਼ਾਮਲ ਕੀਤਾ ਗਿਆ ਹੈ।
ਪੁਲਿਸ ਨੇ ਗੁਰਚਰਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਬਾਕੀ ਦੀ ਜਾਂਚ ਜਾਰੀ ਹੈ।