ਪਟਿਆਲਾ :- ਸ਼ਾਹੀ ਸ਼ਹਿਰ ਪਟਿਆਲਾ ਉਸ ਵੇਲੇ ਸਨਸੀ ਵਿੱਚ ਆ ਗਿਆ ਜਦੋਂ ਅਨੰਦ ਨਗਰ ਬੀ, ਗਲੀ ਨੰਬਰ 6 ਵਿੱਚ ਸਵੇਰੇ ਤੜਕੇ ਇੱਕ 14 ਸਾਲਾਂ ਬੱਚੇ ਨੂੰ ਬੇਰਹਿਮੀ ਨਾਲ ਮਾਰ ਦਿੱਤਾ ਗਿਆ।
ਪ੍ਰਾਰੰਭਿਕ ਜਾਣਕਾਰੀ ਮੁਤਾਬਿਕ, ਇਹ ਖੂਨੀ ਵਾਰਦਾਤ ਸਵੇਰੇ ਲਗਭਗ 6 ਵਜੇ ਵਾਪਰੀ, ਜਦੋਂ ਮੁਲਜ਼ਮ, ਜੋ ਪੀੜਤ ਦਾ ਚਾਚਾ ਦੱਸਿਆ ਜਾ ਰਿਹਾ ਹੈ, ਨੇ ਤਿੱਖੇ ਹਥਿਆਰ ਨਾਲ ਬੱਚੇ ‘ਤੇ ਹਮਲਾ ਕਰਕੇ ਉਸਦੀ ਮੌਤ ਕਰ ਦਿੱਤੀ। ਪਰਿਵਾਰ ਨੇ ਸਿੱਧਾ ਚਾਚੇ ‘ਤੇ ਕਤਲ ਦਾ ਦੋਸ਼ ਲਗਾਇਆ ਹੈ। ਘਟਨਾ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਇਲਾਕੇ ਵਿੱਚ ਨਾਕਾਬੰਦੀ ਕਰਕੇ ਅਪਰਾਧੀ ਦੀ ਭਾਲ ਸ਼ੁਰੂ ਕਰ ਦਿੱਤੀ। ਇਸ ਕਤਲ ਕਾਰਨ ਪੂਰੇ ਇਲਾਕੇ ਵਿੱਚ ਡਰ ਅਤੇ ਦਹਿਸ਼ਤ ਦਾ ਮਾਹੌਲ ਹੈ।