ਚੰਡੀਗੜ੍ਹ :- ਕਾਂਗਰਸ ਪਾਰਟੀ ਵੱਲੋਂ ਮੁਅੱਤਲ ਕੀਤੇ ਜਾਣ ਤੋਂ ਕੁਝ ਹੀ ਸਮੇਂ ਬਾਅਦ ਨਵਜੋਤ ਕੌਰ ਸਿੱਧੂ ਨੇ ਤਿੱਖੇ ਬਿਆਨ ਜਾਰੀ ਕੀਤੇ ਹਨ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਆਪਣੀ ਗੱਲਬਾਤ ਸਿੱਧੇ ਕੇਂਦਰੀ ਨੇਤਰਤਵ ਨਾਲ ਕਰ ਰਹੀ ਹੈ ਅਤੇ ਉਹਨਾਂ ਦੇ ਖ਼ਿਲਾਫ਼ ਜਾਰੀ ਹੋਇਆ ਨੋਟਿਸ ਕਿਸੇ ਤਰ੍ਹਾਂ ਦਾ ਮਹੱਤਵ ਨਹੀਂ ਰੱਖਦਾ।
2027 ਦੀਆਂ ਚੋਣਾਂ ’ਚ ਸਰਕਾਰ ਬਣਾਉਣ ਦਾ ਐਲਾਨ
ਸਿੱਧੂ ਨੇ ਦਾਅਵਾ ਕੀਤਾ ਕਿ ਉਹ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ‘ਚ “ਕਿਸੇ ਵੀ ਹਾਲਤ ਵਿੱਚ” ਸਰਕਾਰ ਬਣਾਉਣਗੇ। ਜਦੋਂ ਇਹ ਪੁੱਛਿਆ ਗਿਆ ਕਿ ਕੀ ਉਹ ਇਹ ਟੀਚਾ ਕਾਂਗਰਸ ਵਿੱਚ ਰਹਿ ਕੇ ਪੂਰਾ ਕਰਨਗੇ, ਤਾਂ ਉਨ੍ਹਾਂ ਨੇ ਇਸ ਬਾਰੇ ਤੁਰੰਤ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
ਕੈਂਸਰ ਤੋਂ ਬਾਅਦ ਲੋਕਾਂ ਵਿੱਚ ਸਰਗਰਮ ਮੌਜੂਦਗੀ, ਦਲਿਤ ਸਮਾਜ ਦੀ ਆਵਾਜ਼ ਬਣਨ ਦਾ ਐਲਾਨ
ਸਿੱਧੂ ਨੇ ਕਿਹਾ ਕਿ ਕੈਂਸਰ ਤੋਂ ਮਕ਼ਾਮਲ ਠੀਕ ਹੋਣ ਮਗਰੋਂ ਉਹ ਲਗਾਤਾਰ ਲੋਕਾਂ ਨਾਲ ਜੁੜੇ ਕੰਮ ਕਰ ਰਹੀ ਹੈ। ਖ਼ਾਸ ਤੌਰ ‘ਤੇ ਦਲਿਤ ਸਮਾਜ ਦੀਆਂ ਸਮੱਸਿਆਵਾਂ ਉਠਾਉਣ ਅਤੇ ਉਨ੍ਹਾਂ ਦੀ ਨੁਮਾਇੰਦਗੀ ਕਰਨ ਨੂੰ ਉਹ ਆਪਣੀ ਜ਼ਿੰਮੇਵਾਰੀ ਮੰਨਦੀ ਹੈ।
ਰਾਜਾ ਵੜਿੰਗ ’ਤੇ ਸਿੱਧਾ ਹਮਲਾ, ਬੱਸ ਬਾਡੀ ਕੇਸ ਅਤੇ ਜ਼ਮੀਨ ਮਾਮਲੇ ਦਾ ਜ਼ਿਕਰ
ਪਾਰਟੀ ਦੇ ਰਾਜ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਉੱਤੇ ਸਿੱਧਾ ਨਿਸ਼ਾਨਾ ਸਾਧਦੇ ਹੋਏ ਮੈਡਮ ਸਿੱਧੂ ਨੇ ਪੁੱਛਿਆ ਕਿ ਬੱਸ ਬਾਡੀ ਮਾਮਲੇ ਵਿੱਚ ਭਗਵੰਤ ਮਾਨ ਵੱਲੋਂ ਵੜਿੰਗ ਦੀ ਵਕਾਲਤ ਕਿਉਂ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਵੜਿੰਗ ਦੇ ਖ਼ਿਲਾਫ਼ ਕਰੀਬ ਢਾਈ ਹਜ਼ਾਰ ਏਕੜ ਜ਼ਮੀਨ ਨਾਲ ਸੰਬੰਧਿਤ ਕੇਸ ਤਹਿਕੀਕਾਤ ਹੇਠ ਹੈ।
AAP ਨੇ ‘ਮਿੰਨਤਾਂ’ ਕੀਤੀਆਂ ਪਰ ਸਿੱਧੂ ਨਹੀਂ ਮੰਨੇ — ਮੈਡਮ ਸਿੱਧੂ ਦਾ ਦਾਅਵਾ
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪਿਛਲੇ ਡੇਢ ਸਾਲ ਦੌਰਾਨ ਬਾਰੰਬਾਰ ਸੰਪਰਕ ਕੀਤਾ, ਪਰ ਨਵਜੋਤ ਸਿੰਘ ਸਿੱਧੂ ਨੇ ਕਿਸੇ ਵੀ ਪੇਸ਼ਕਸ਼ ਨੂੰ ਕਬੂਲ ਨਹੀਂ ਕੀਤਾ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਪਤੀ ਨੂੰ ਮੁੱਖ ਮੰਤਰੀ ਦੀ ਕੁਰਸੀ ਦਾ ਕੋਈ ਲਾਲਚ ਨਹੀਂ ਹੈ।
“ਕਾਂਗਰਸ ਦੀ 70% ਲੀਡਰਸ਼ਿਪ ਸਾਡੇ ਨਾਲ,” — ਨਵਜੋਤ ਕੌਰ ਸਿੱਧੂ ਦਾ ਦਾਅਵਾ
ਉਨ੍ਹਾਂ ਦਾ ਕਹਿਣਾ ਸੀ ਕਿ ਜਿੱਤਣ ਵਾਲੇ ਵੱਡੇ ਹਿੱਸੇ ਦੇ ਵਿਧਾਇਕ ਅਤੇ ਬਹੁਗਿਣਤੀ ਲੀਡਰਸ਼ਿਪ ਉਨ੍ਹਾਂ ਦੇ ਨਾਲ ਖੜੀ ਹੈ। ਨੋਟਿਸ ਨੂੰ ਲੈ ਕੇ ਉਨ੍ਹਾਂ ਨੇ ਚੋਣ ਕਮਰਿਆਂ ਦੀ ਕਾਰਵਾਈ ‘ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਇਹ ਉਨ੍ਹਾਂ ਲਈ ਨਵਾਂ ਨਹੀਂ। ਰਾਣਾ ਗੁਰਜੀਤ ਨਾਲੋਂ ਲੈ ਕੇ ਸੁੱਖਜਿੰਦਰ ਰੰਧਾਵਾ ਤੱਕ ਕਈ ਨੇਤਾਵਾਂ ਨੂੰ ਅਜਿਹੇ ਨੋਟਿਸ ਮਿਲ ਚੁੱਕੇ ਹਨ।
ਜਲਦੀ ਨਵੀਂ ਰਣਨੀਤੀ ਦਾ ਐਲਾਨ ਕਰਨ ਦੀ ਤਿਆਰੀ
ਅੰਤ ਵਿੱਚ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਹ ਜਲਦੀ ਹੀ ਆਪਣੀ ਅਗਲੀ ਰਣਨੀਤੀ ਮੀਡੀਆ ਦੇ ਸਾਹਮਣੇ ਰੱਖਣਗੀਆਂ ਅਤੇ ਨੋਟਿਸਾਂ ਤੋਂ ਉਹਨਾਂ ਨੂੰ ਕੋਈ ਕੌਂੀ ਉਮੀਦ ਨਹੀਂ। ਉਨ੍ਹਾਂ ਮੁੜ ਦੋਹਰਾਇਆ ਕਿ ਉਹ ਪਾਰਟੀ ਦੇ ਸਭ ਤੋਂ ਉੱਚੇ ਪੱਧਰ ਨਾਲ ਸੰਪਰਕ ਵਿੱਚ ਹਨ।

