Home Blog Page 633

ਮੋਹਾਲੀ ਦੇ ਤਿੰਨ ਸਕੂਲਾਂ ਨੂੰ ਬੰਬ ਧਮਕੀ, ਵਿਦਿਆਰਥੀ ਤੁਰੰਤ ਕਰਵਾਏ ਗਏ ਬਾਹਰ

ਰਣਵੀਰ ਸਿੰਘ ਨੂੰ ਮਿਲੀ ਲਾਰੇਂਸ ਬਿਸ਼ਨੋਈ ਗੈਂਗ ਵਲੋਂ ਕਰੋੜਾਂ ਦੀ ਧਮਕੀ!

ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਟੀਮ ਇੰਡੀਆ ਨੂੰ ਝਟਕਾ, ਅਭਿਸ਼ੇਕ ਸ਼ਰਮਾ ਹਸਪਤਾਲ ਵਿੱਚ ਦਾਖ਼ਲ

ਚੰਡੀਗੜ੍ਹ :- 2026 ਟੀ-20 ਵਿਸ਼ਵ ਕੱਪ ਦੀਆਂ ਤਿਆਰੀਆਂ ਦਰਮਿਆਨ ਟੀਮ ਇੰਡੀਆ ਲਈ ਚਿੰਤਾ ਵਾਲੀ ਖ਼ਬਰ ਸਾਹਮਣੇ ਆਈ ਹੈ। ਧਮਾਕੇਦਾਰ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਬਿਮਾਰ ਹੋਣ ਕਾਰਨ ਦਿੱਲੀ ਦੇ ਇੱਕ ਹਸਪਤਾਲ ਵਿੱਚ ਦਾਖ਼ਲ ਹਨ, ਜਿਸ ਕਾਰਨ ਨਾਮੀਬੀਆ ਵਿਰੁੱਧ ਮੈਚ ‘ਚ ਉਨ੍ਹਾਂ ਦੀ ਭਾਗੀਦਾਰੀ ਉੱਤੇ ਸੰਦੇਹ ਬਣਿਆ ਹੋਇਆ ਹੈ।

ਸੋਮਵਾਰ ਤੋਂ ਹਸਪਤਾਲ ਵਿੱਚ ਚੱਲ ਰਿਹਾ ਇਲਾਜ

ਜਾਣਕਾਰੀ ਅਨੁਸਾਰ ਅਭਿਸ਼ੇਕ ਸ਼ਰਮਾ ਪਿਛਲੇ ਸੋਮਵਾਰ ਤੋਂ ਹਸਪਤਾਲ ਵਿੱਚ ਇਲਾਜ ਅਧੀਨ ਹਨ। ਉਨ੍ਹਾਂ ਨੂੰ ਪੇਟ ਦਰਦ ਅਤੇ ਵਾਇਰਲ ਬੁਖਾਰ ਦੀ ਸ਼ਿਕਾਇਤ ਹੈ। ਮੰਗਲਵਾਰ ਨੂੰ ਵੀ ਉਹ ਹਸਪਤਾਲ ਵਿੱਚ ਹੀ ਰਹੇ, ਹਾਲਾਂਕਿ ਡਾਕਟਰਾਂ ਮੁਤਾਬਕ ਉਨ੍ਹਾਂ ਦੀ ਸਿਹਤ ਵਿੱਚ ਹੌਲੀ-ਹੌਲੀ ਸੁਧਾਰ ਆ ਰਿਹਾ ਹੈ।

ਗੰਭੀਰ ਦੇ ਘਰ ਟੀਮ ਡਿਨਰ ਦੌਰਾਨ ਖਰਾਬ ਹੋਈ ਸਿਹਤ

ਐਤਵਾਰ ਨੂੰ ਮੁੱਖ ਕੋਚ ਗੌਤਮ ਗੰਭੀਰ ਦੇ ਨਿਵਾਸ ‘ਤੇ ਹੋਏ ਟੀਮ ਡਿਨਰ ਤੋਂ ਪਹਿਲਾਂ ਹੀ ਅਭਿਸ਼ੇਕ ਦੀ ਤਬੀਅਤ ਠੀਕ ਨਹੀਂ ਸੀ। ਉਹ ਕੁਝ ਸਮੇਂ ਬਾਅਦ ਹੀ ਸਮਾਗਮ ਛੱਡ ਕੇ ਚਲੇ ਗਏ ਸਨ। ਅਗਲੇ ਦਿਨ ਉਨ੍ਹਾਂ ਨੂੰ ਡਾਕਟਰੀ ਸਲਾਹ ‘ਤੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।

ਬੀਸੀਸੀਆਈ ਮੈਡੀਕਲ ਟੀਮ ਕਰ ਰਹੀ ਨਿਗਰਾਨੀ

ਟੀਮ ਪ੍ਰਬੰਧਨ ਅਭਿਸ਼ੇਕ ਦੀ ਸਿਹਤ ਨੂੰ ਲੈ ਕੇ ਲਗਾਤਾਰ ਸੰਪਰਕ ਵਿੱਚ ਹੈ। ਬੀਸੀਸੀਆਈ ਦੀ ਮੈਡੀਕਲ ਟੀਮ ਉਨ੍ਹਾਂ ਦੀ ਹਾਲਤ ‘ਤੇ ਨਜ਼ਰ ਬਣਾਈ ਹੋਈ ਹੈ ਅਤੇ ਵਾਪਸੀ ਬਾਰੇ ਕੋਈ ਵੀ ਫੈਸਲਾ ਪੂਰੀ ਤਰ੍ਹਾਂ ਫਿਟਨੈਸ ਦੇ ਆਧਾਰ ‘ਤੇ ਹੀ ਲਿਆ ਜਾਵੇਗਾ।

ਤੁਰੰਤ ਵਾਪਸੀ ਲਈ ਕੋਈ ਜਲਦਬਾਜ਼ੀ ਨਹੀਂ

ਮੀਡੀਆ ਰਿਪੋਰਟਾਂ ਮੁਤਾਬਕ ਅਭਿਸ਼ੇਕ ਨੂੰ ਪੂਰੀ ਤਰ੍ਹਾਂ ਠੀਕ ਹੋਣ ਲਈ ਹਾਲੇ ਕੁਝ ਦਿਨ ਲੱਗ ਸਕਦੇ ਹਨ। ਟੀਮ ਪ੍ਰਬੰਧਨ ਨਹੀਂ ਚਾਹੁੰਦਾ ਕਿ ਅਧੂਰੀ ਫਿਟਨੈਸ ਨਾਲ ਉਨ੍ਹਾਂ ਨੂੰ ਮੈਦਾਨ ਵਿੱਚ ਉਤਾਰਿਆ ਜਾਵੇ। ਹਾਲਾਂਕਿ ਸਹਾਇਕ ਕੋਚ ਰਿਆਨ ਟੈਨ ਡੋਸ਼ੇਟ ਨੇ ਉਮੀਦ ਜਤਾਈ ਹੈ ਕਿ ਮੈਚ ਤੱਕ ਉਨ੍ਹਾਂ ਦੀ ਸਥਿਤੀ ਸਾਫ਼ ਹੋ ਸਕਦੀ ਹੈ।

ਨਾਮੀਬੀਆ ਵਿਰੁੱਧ ਮੈਚ ਲਈ ਸੈਮਸਨ ਦੀ ਦਾਅਵੇਦਾਰੀ ਮਜ਼ਬੂਤ

ਜੇ ਅਭਿਸ਼ੇਕ ਨਾਮੀਬੀਆ ਵਿਰੁੱਧ ਮੈਚ ਲਈ ਫਿਟ ਨਹੀਂ ਰਹਿੰਦੇ, ਤਾਂ ਸੰਜੂ ਸੈਮਸਨ ਨੂੰ ਮੌਕਾ ਮਿਲ ਸਕਦਾ ਹੈ। ਸੈਮਸਨ ਨੇ ਦਿੱਲੀ ਵਿੱਚ ਅਭਿਆਸ ਸੈਸ਼ਨ ਦੌਰਾਨ ਪੂਰੀ ਤਿਆਰੀ ਦਿਖਾਈ ਹੈ ਅਤੇ ਉਹ ਈਸ਼ਾਨ ਕਿਸ਼ਨ ਨਾਲ ਪਾਰੀ ਦੀ ਸ਼ੁਰੂਆਤ ਕਰ ਸਕਦੇ ਹਨ। 15 ਫਰਵਰੀ ਨੂੰ ਪਾਕਿਸਤਾਨ ਵਿਰੁੱਧ ਮੈਚ ਵਿੱਚ ਅਭਿਸ਼ੇਕ ਦੀ ਉਪਲਬਧਤਾ ਉਸਦੀ ਫਿਟਨੈਸ ‘ਤੇ ਨਿਰਭਰ ਕਰੇਗੀ।

ਬੁਮਰਾਹ ਦੀ ਵਾਪਸੀ ਨਾਲ ਟੀਮ ਨੂੰ ਰਾਹਤ

ਟੀਮ ਇੰਡੀਆ ਲਈ ਸਕਾਰਾਤਮਕ ਖ਼ਬਰ ਇਹ ਹੈ ਕਿ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਵਾਇਰਲ ਬੁਖਾਰ ਤੋਂ ਉਬਰ ਚੁੱਕੇ ਹਨ ਅਤੇ ਚੋਣ ਲਈ ਉਪਲਬਧ ਰਹਿਣਗੇ। ਉਨ੍ਹਾਂ ਦੀ ਗੈਰਹਾਜ਼ਰੀ ਵਿੱਚ ਅਮਰੀਕਾ ਵਿਰੁੱਧ ਮੈਚ ਦੌਰਾਨ ਮੁਹੰਮਦ ਸਿਰਾਜ ਨੇ ਨਵੀਂ ਗੇਂਦ ਸੰਭਾਲੀ ਸੀ। ਇਸਦੇ ਨਾਲ ਹੀ ਵਾਸ਼ਿੰਗਟਨ ਸੁੰਦਰ ਦੀ ਵਾਪਸੀ ਨਾਲ ਭਾਰਤੀ ਟੀਮ ਦੀ ਤਾਕਤ ਹੋਰ ਵਧੀ ਹੈ।

ਪਤਨੀ ਨੂੰ ਗੰਡਾਸੇ ਨਾਲ ਵੱਢਿਆ, ਹੱਤਿਆ ਮਗਰੋਂ ਖੁਦ ਕੀਤਾ ਪੁਲਿਸ ਅੱਗੇ ਆਤਮ ਸਮਰਪਣ….

16 ਫਰਵਰੀ ਤੋਂ ਪੰਜਾਬ ਵਿੱਚ ਮੌਸਮ ਪਲਟੇਗਾ, ਹਲਕੀ ਬਾਰਿਸ਼ ਦੀ ਸੰਭਾਵਨਾ

ਬੰਦੀ ਸਿੰਘਾਂ ਦੇ ਮੁੱਦੇ ’ਤੇ ਸਿਆਸਤ ਗਰਮਾਈ: ਸਰਨਾ ਵੱਲੋਂ ਮੰਤਰੀ ਸਿਰਸਾ ਤੋਂ ਅਸਤੀਫ਼ੇ ਦੀ ਮੰਗ!

ਨਵੀਂ ਦਿੱਲੀ :- ਦਿੱਲੀ ਦੀ ਸਿਆਸਤ ਵਿੱਚ ਇਕ ਵਾਰ ਫਿਰ ਬੰਦੀ ਸਿੰਘਾਂ ਦਾ ਮੁੱਦਾ ਕੇਂਦਰ ਬਣ ਗਿਆ ਹੈ। ਸਜ਼ਾ ਪੂਰੀ ਕਰਨ ਬਾਵਜੂਦ ਰਿਹਾਈ ਤੋਂ ਵਾਂਝੇ ਕੈਦੀਆਂ ਦੇ ਮਸਲੇ ਨੇ ਸਿੱਖ ਸਿਆਸਤ ਨੂੰ ਹਿਲਾ ਕੇ ਰੱਖ ਦਿੱਤਾ ਹੈ, ਜਿਸ ਦੇ ਚਲਦਿਆਂ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਖ਼ਿਲਾਫ਼ ਸਖ਼ਤ ਮੋੜ ਅਖ਼ਤਿਆਰ ਕਰ ਲਿਆ ਹੈ।

ਨੈਤਿਕਤਾ ਦੇ ਆਧਾਰ ’ਤੇ ਅਸਤੀਫ਼ੇ ਦੀ ਮੰਗ
ਪਰਮਜੀਤ ਸਿੰਘ ਸਰਨਾ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਮਨਜਿੰਦਰ ਸਿੰਘ ਸਿਰਸਾ ਨੂੰ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਮੰਤਰੀ ਪਦ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਸਿੱਖ ਹਿੱਤਾਂ ਦੀ ਰਾਖੀ ਦੇ ਵੱਡੇ ਦਾਅਵਿਆਂ ਦੇ ਬਾਵਜੂਦ ਬੰਦੀ ਸਿੰਘਾਂ ਦੀ ਰਿਹਾਈ ਵਰਗੇ ਮੂਲ ਮਸਲੇ ’ਤੇ ਕੋਈ ਠੋਸ ਨਤੀਜਾ ਸਾਹਮਣੇ ਨਹੀਂ ਆਇਆ।

ਭੁੱਲਰ ਦੀ ਰਿਹਾਈ ਮੁੜ ਰੱਦ ਹੋਣਾ ਬਣਿਆ ਕਾਰਨ
ਸਰਨਾ ਦੀ ਇਹ ਪ੍ਰਤੀਕ੍ਰਿਆ ਦਿੱਲੀ ਸਜ਼ਾ ਸਮੀਖਿਆ ਬੋਰਡ ਵੱਲੋਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਪਟੀਸ਼ਨ ਨੂੰ ਇਕ ਵਾਰ ਫਿਰ ਖਾਰਜ ਕਰਨ ਤੋਂ ਬਾਅਦ ਸਾਹਮਣੇ ਆਈ। ਉਨ੍ਹਾਂ ਕਿਹਾ ਕਿ ਸਜ਼ਾ ਮਿਆਦ ਪੂਰੀ ਹੋਣ ਦੇ ਬਾਵਜੂਦ ਲੰਬੇ ਸਮੇਂ ਤੋਂ ਜੇਲ੍ਹ ਵਿੱਚ ਬੰਦ ਰੱਖਣਾ ਇਨਸਾਫ਼ ਦੀ ਰੂਹ ਦੇ ਉਲਟ ਹੈ।

ਸਿੱਖ ਅਧਿਕਾਰਾਂ ਦੇ ‘ਰਾਖੇ’ ਦੀ ਛਵੀ ’ਤੇ ਸਵਾਲ
ਮੀਡੀਆ ਨਾਲ ਗੱਲਬਾਤ ਦੌਰਾਨ ਸਰਨਾ ਨੇ ਕਿਹਾ ਕਿ ਮਨਜਿੰਦਰ ਸਿੰਘ ਸਿਰਸਾ ਦੀ ਸਿੱਖ ਅਧਿਕਾਰਾਂ ਦੇ ਰਾਖੇ ਵਜੋਂ ਬਣਾਈ ਗਈ ਛਵੀ ਹੁਣ ਹਕੀਕਤ ਸਾਹਮਣੇ ਬੇਨਕਾਬ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜਦੋਂ ਪ੍ਰਭਾਵ, ਪਹੁੰਚ ਅਤੇ ਵਚਨਬੱਧਤਾ ਦੇ ਦਾਅਵੇ ਕੀਤੇ ਜਾਂਦੇ ਹਨ, ਤਾਂ ਨਤੀਜੇ ਵੀ ਨਜ਼ਰ ਆਉਣੇ ਚਾਹੀਦੇ ਹਨ, ਪਰ ਹਾਲਾਤ ਇਸਦੇ ਉਲਟ ਹਨ।

ਅਹੁਦੇ ’ਤੇ ਟਿਕੇ ਰਹਿਣਾ ਨੈਤਿਕ ਮੁੱਲਾਂ ਨਾਲ ਧੋਖਾ
ਸਰਨਾ ਨੇ ਕਿਹਾ ਕਿ ਲਗਾਤਾਰ ਅਸਫਲਤਾਵਾਂ ਦੇ ਬਾਵਜੂਦ ਅਹੁਦੇ ਨਾਲ ਚਿਮੜੇ ਰਹਿਣਾ ਨੈਤਿਕ ਕਦਰਾਂ-ਕੀਮਤਾਂ ਨੂੰ ਤਿਆਗਣ ਦੇ ਬਰਾਬਰ ਹੈ। ਉਨ੍ਹਾਂ ਦੋਹਰਾਇਆ ਕਿ ਜੇਕਰ ਇਨਸਾਫ਼ ਵਰਗੇ ਸਪਸ਼ਟ ਮਾਮਲੇ ਵਿੱਚ ਵੀ ਨਤੀਜਾ ਨਹੀਂ ਨਿਕਲ ਸਕਦਾ, ਤਾਂ ਮੰਤਰੀ ਬਣੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਬਣਦਾ।

ਭਾਜਪਾ ’ਤੇ ਦੋਗਲੇ ਰਵੱਈਏ ਦੇ ਦੋਸ਼
ਅਕਾਲੀ ਆਗੂ ਨੇ ਭਾਰਤੀ ਜਨਤਾ ਪਾਰਟੀ ਨੂੰ ਵੀ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਸਿੱਖਾਂ ਨਾਲ ਸਬੰਧਾਂ ਵਿੱਚ ਪਾਰਟੀ ਦਾ ਰਵੱਈਆ ਦੋਗਲਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਚੋਣਾਂ ਦੌਰਾਨ ਪ੍ਰਤੀਕਵਾਦ ਰਾਹੀਂ ਸਦਭਾਵਨਾ ਮੰਗੀ ਜਾਂਦੀ ਹੈ, ਪਰ ਬੰਦੀ ਸਿੰਘਾਂ ਦੀ ਰਿਹਾਈ ਵਰਗੀਆਂ ਕਾਨੂੰਨੀ ਅਤੇ ਸਥਾਪਿਤ ਮੰਗਾਂ ਨੂੰ ਲਗਾਤਾਰ ਅਣਡਿੱਠਾ ਕੀਤਾ ਜਾਂਦਾ ਹੈ।

‘ਪੱਗ ਫੋਟੋਆਂ ਲਈ, ਫੈਸਲੇ ਬੰਦ ਕਮਰਿਆਂ ’ਚ’
ਪਰਮਜੀਤ ਸਿੰਘ ਸਰਨਾ ਨੇ ਤਿੱਖੇ ਅੰਦਾਜ਼ ਵਿੱਚ ਕਿਹਾ ਕਿ ਸੱਤਾ ਵਿੱਚ ਬੈਠਿਆਂ ਦਾ ਸੁਨੇਹਾ ਬਹੁਤ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਫੋਟੋ ਸੈਸ਼ਨਾਂ ਲਈ ਪੱਗਾਂ ਪਹਿਨ ਲਈਆਂ ਜਾਂਦੀਆਂ ਹਨ, ਪਰ ਜਦੋਂ ਬੰਦ ਦਰਵਾਜ਼ਿਆਂ ਪਿੱਛੇ ਫੈਸਲੇ ਹੁੰਦੇ ਹਨ, ਤਾਂ ਸਿੱਖਾਂ ਦੀਆਂ ਚਿੰਤਾਵਾਂ ਅਤੇ ਮੰਗਾਂ ਨੂੰ ਰੱਦ ਕਰ ਦਿੱਤਾ ਜਾਂਦਾ ਹੈ।

ਬੰਦੀ ਸਿੰਘਾਂ ਦਾ ਮੁੱਦਾ ਫਿਰ ਕੇਂਦਰ ’ਚ
ਇਸ ਪੂਰੇ ਮਾਮਲੇ ਨਾਲ ਇਕ ਵਾਰ ਫਿਰ ਸਪਸ਼ਟ ਹੋ ਗਿਆ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਸਿਰਫ਼ ਕਾਨੂੰਨੀ ਨਹੀਂ, ਸਗੋਂ ਗੰਭੀਰ ਸਿਆਸੀ ਅਤੇ ਨੈਤਿਕ ਮਸਲਾ ਬਣ ਚੁੱਕੀ ਹੈ, ਜਿਸ ’ਤੇ ਆਉਣ ਵਾਲੇ ਦਿਨਾਂ ਵਿੱਚ ਦਿੱਲੀ ਦੀ ਸਿਆਸਤ ਹੋਰ ਤਿੱਖੀ ਹੋ ਸਕਦੀ ਹੈ।

ਰਵਨੀਤ ਬਿੱਟੂ ਦੀ ਵੀਡੀਓ ਨਾਲ ਕਾਂਗਰਸ-ਅਕਾਲੀ ਦੀ ‘ਫਿਕਸ ਮੈਚ’ ਸਿਆਸਤ ਬੇਨਕਾਬ: ਬਲਤੇਜ ਪੰਨੂ

ਚੰਡੀਗੜ੍ਹ : ਆਮ ਆਦਮੀ ਪਾਰਟੀ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸੋਮਵਾਰ ਨੂੰ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ‘ਤੇ ਤਿੱਖਾ ਹਮਲਾ ਕਰਦਿਆਂ ਉਨ੍ਹਾਂ ‘ਤੇ ਦਹਾਕਿਆਂ ਤੋਂ ਗੁਪਤ ਸੱਤਾ-ਸਾਂਝਾਕਰਨ ਦਾ ਗਠਜੋੜ ਚਲਾਉਣ ਦਾ ਦੋਸ਼ ਲਾਇਆ, ਜਿਸ ਨੇ ਸਿਆਸੀ ਵਿਰੋਧੀ ਹੋਣ ਦਾ ਦਿਖਾਵਾ ਕਰਦਿਆਂ ਪੰਜਾਬ ਨੂੰ ਲੁੱਟਿਆ।

ਪਾਰਟੀ ਦਫ਼ਤਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਨੂ ਨੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦੀ ਇੱਕ ਵੀਡੀਓ ਕਲਿੱਪ ਚਲਾਈ, ਜਿਸ ਵਿੱਚ ਬਿੱਟੂ ਖੁਦ ਮੰਨ ਰਹੇ ਹਨ ਕਿ 2017 ਵਿੱਚ ਉਨ੍ਹਾਂ ਨੇ ਭਗਵੰਤ ਮਾਨ ਨੂੰ ਹਰਾਉਣ ਅਤੇ ਸੁਖਬੀਰ ਬਾਦਲ ਦੀ ਜਿੱਤ ਯਕੀਨੀ ਬਣਾਉਣ ਦੀ ਯੋਜਨਾ ਬਣਾਈ ਸੀ। ਪੰਨੂ ਨੇ ਕਿਹਾ ਕਿ ਇਹ ਕਾਂਗਰਸ ਅਤੇ ਅਕਾਲੀ ਲੀਡਰਸ਼ਿਪ ਵਿਚਾਲੇ ਨਾਪਾਕ ਗਠਜੋੜ ਨੂੰ ਬੇਨਕਾਬ ਕਰਦਾ ਹੈ।

ਪੰਨੂ ਨੇ ਕਿਹਾ ਕਿ।ਇਹ ‘ਆਪ’ ਦਾ ਦੋਸ਼ ਨਹੀਂ ਹੈ। ਇਹ ਉਨ੍ਹਾਂ ਦਾ ਆਪਣਾ ਆਗੂ ਬੋਲ ਰਿਹਾ ਹੈ। ਰਵਨੀਤ ਬਿੱਟੂ ਨੇ ਖੁੱਲ੍ਹੇਆਮ ਕਬੂਲ ਕੀਤਾ ਹੈ ਕਿ ਕਾਂਗਰਸ ਅਤੇ ਅਕਾਲੀ ਦਲ ਦੇ ਆਗੂ ਬੰਦ ਕਮਰਿਆਂ ਵਿੱਚ ਮਿਲ ਕੇ ਕੰਮ ਕਰਦੇ ਸਨ, ਇਹ ਤੈਅ ਕਰਦੇ ਸਨ ਕਿ ਕੌਣ ਜਿੱਤੇਗਾ, ਕੌਣ ਹਾਰੇਗਾ ਅਤੇ ਕਿਹੜੀ ਸੀਟ ਕਿਸ ਨੂੰ ਜਾਵੇਗੀ।

*ਪੰਜ ਸਾਲ ਇੱਕ ਨੇ ਲੁੱਟਿਆ, ਫਿਰ ਅਗਲੇ ਪੰਜ ਸਾਲ ਦੂਜੇ ਨੇ, ‘ਆਪ’ ਤੋਂ ਪਹਿਲਾਂ ਇਹੀ ਪੰਜਾਬ ਦੀ ਸਿਆਸਤ ਸੀ*

ਪੰਨੂ ਨੇ ਦੋਸ਼ ਲਾਇਆ ਕਿ ਸਾਲਾਂ ਬੱਧੀ ਪੰਜਾਬ ਇੱਕ ‘ਫਿਕਸ ਮੈਚ’ ਮਾਡਲ ‘ਤੇ ਚੱਲਿਆ—“ਪੰਜ ਸਾਲ ਤੁਸੀਂ ਰਾਜ ਕਰੋ, ਪੰਜ ਸਾਲ ਅਸੀਂ। ਤੁਸੀਂ ਸਾਨੂੰ ਸਵਾਲ ਨਾ ਪੁੱਛੋ, ਅਸੀਂ ਤੁਹਾਨੂੰ ਨਹੀਂ ਪੁੱਛਾਂਗੇ। ਉਨ੍ਹਾਂ ਨੇ ਇੱਕ-ਦੂਜੇ ਨੂੰ ਬਚਾਇਆ। ਉਨ੍ਹਾਂ ਕਿਹਾ, “ਇਹ ਸ਼ਾਸਨ ਨਹੀਂ ਸੀ; ਇਹ ਸੰਗਠਿਤ ਸਿਆਸੀ ਭ੍ਰਿਸ਼ਟਾਚਾਰ ਸੀ।

ਪੰਨੂ ਨੇ ਵਿਸਥਾਰ ਨਾਲ ਦੱਸਿਆ ਕਿ ਕਿਵੇਂ ਕਾਂਗਰਸ ਅਤੇ ਅਕਾਲੀ ਆਗੂਆਂ ਵਿਚਕਾਰ ਹਲਕੇ ਪਹਿਲਾਂ ਹੀ ਤੈਅ ਕੀਤੇ ਗਏ ਸਨ- ਪਟਿਆਲਾ ਇੱਕ ਲਈ, ਲੰਬੀ ਦੂਜੇ ਲਈ, ਲਹਿਰਾਗਾਗਾ, ਸੁਨਾਮ, ਬਠਿੰਡਾ, ਸੰਗਰੂਰ, ਦੋਆਬਾ, ਮਾਝਾ, ਹਰ ਖੇਤਰ ਵਿੱਚ ਅਕਾਲੀ ਅਤੇ ਕਾਂਗਰਸੀ ਆਗੂਆਂ ਵਿਚਕਾਰ ਅੰਦਰੂਨੀ ਸੌਦੇਬਾਜ਼ੀ ਸੀ।

ਉਨ੍ਹਾਂ ਅੱਗੇ ਕਿਹਾ ਕਿ।ਆਗੂ ਬਠਿੰਡਾ ਵਿੱਚ ਇੱਕ ਗੱਲ ਕਹਿੰਦੇ ਸਨ, ਸੰਗਰੂਰ ਵਿੱਚ ਦੂਜੀ, ਅਤੇ ਚੰਡੀਗੜ੍ਹ ਪਹੁੰਚਦਿਆਂ ਹੀ ਆਪਣਾ ਬਿਆਨ ਫਿਰ ਬਦਲ ਲੈਂਦੇ ਸਨ। ਉਨ੍ਹਾਂ ਨੂੰ ਇਹ ਵੀ ਯਾਦ ਨਹੀਂ ਰਹਿੰਦਾ ਸੀ ਕਿ ਉਨ੍ਹਾਂ ਨੇ ਕਿੱਥੇ ਕੀ ਕਿਹਾ ਹੈ।

ਪੰਨੂ ਨੇ ਕਿਹਾ ਕਿ ਜਦੋਂ ਸੰਗਰੂਰ ਦੇ ਇੱਕ ਪਿੰਡ ਦਾ ਇੱਕ ਆਮ ਆਦਮੀ ਸਿਆਸਤ ਵਿੱਚ ਆਇਆ ਅਤੇ ਉਨ੍ਹਾਂ ਦੇ ਗਠਜੋੜ ਦਾ ਪਰਦਾਫਾਸ਼ ਕਰਨਾ ਸ਼ੁਰੂ ਕੀਤਾ, ਤਾਂ ਸਾਰਾ ਸਿਸਟਮ ਘਬਰਾ ਗਿਆ। ਉਨ੍ਹਾਂ ਨੇ 2017 ਵਿੱਚ ਭਗਵੰਤ ਮਾਨ ਨੂੰ ਹਰਾਉਣ ਦੀ ਕੋਸ਼ਿਸ਼ ਕੀਤੀ, 2019 ਵਿੱਚ ਫਿਰ ਕੋਸ਼ਿਸ਼ ਕੀਤੀ। ਪਰ ਸੰਗਰੂਰ 2014 ਵਿੱਚ ਹੀ ਸੱਚਾਈ ਸਮਝ ਗਿਆ ਸੀ। ਜਦੋਂ ਮਾਨ ਸਾਹਿਬ ਸੰਗਰੂਰ ਤੋਂ ਦੋ ਵਾਰ ਜਿੱਤੇ, ਤਾਂ ਇਹ ਸੰਦੇਸ਼ ਪੂਰੇ ਪੰਜਾਬ ਵਿੱਚ ਗਿਆ ਅਤੇ 2022 ਵਿੱਚ ਲੋਕਾਂ ਨੇ ਆਪਣਾ ਫੈਸਲਾ ਸੁਣਾ ਦਿੱਤਾ।

ਪੰਨੂ ਨੇ ਕਿਹਾ ਕਿ 2022 ਵਿੱਚ ਪੰਜਾਬ ਨੇ ਪੂਰੇ ਪੁਰਾਣੇ ਸਿਸਟਮ ਨੂੰ ਰੱਦ ਕਰ ਦਿੱਤਾ, ਕੈਪਟਨ ਅਮਰਿੰਦਰ ਸਿੰਘ ਹਾਰ ਗਏ, ਬਿਕਰਮ ਮਜੀਠੀਆ ਹਾਰ ਗਏ, ਪ੍ਰਕਾਸ਼ ਸਿੰਘ ਬਾਦਲ ਹਾਰ ਗਏ, ਸੁਖਬੀਰ ਬਾਦਲ ਹਾਰ ਗਏ ਅਤੇ ਨਵਜੋਤ ਸਿੱਧੂ ਹਾਰ ਗਏ। ਉਨ੍ਹਾਂ ਕਿਹਾ ਕਿ ਇਹ ਕੋਈ ਇਤਫ਼ਾਕ ਨਹੀਂ ਸੀ। ਇਹ ਭ੍ਰਿਸ਼ਟ ਪ੍ਰਣਾਲੀ ਦੇ ਡਿੱਗੇ ਹੋਏ ਥੰਮ੍ਹ ਸਨ।

ਪੰਨੂ ਨੇ ਕਿਹਾ ਕਿ ਵਿਰੋਧੀ ਧਿਰ ਇਸ ਲਈ ਬੁਖਲਾਹਟ ਵਿੱਚ ਹੈ ਕਿਉਂਕਿ ਪੰਜਾਬ ਚਾਰ ਸਾਲਾਂ ਵਿੱਚ ਬਦਲ ਗਿਆ ਹੈ। 45 ਸਾਲਾਂ ਬਾਅਦ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਿਆ ਹੈ, ਸੜਕ ਸੁਰੱਖਿਆ ਫੋਰਸ (ਐਸ ਐਸ ਐਫ) ਮਿੰਟਾਂ ਵਿੱਚ ਐਮਰਜੈਂਸੀ ਸਹਾਇਤਾ ਯਕੀਨੀ ਬਣਾਉਂਦੀ ਹੈ, 16 ਟੋਲ ਪਲਾਜ਼ੇ ਬੰਦ ਕੀਤੇ ਗਏ ਹਨ, ਘਰਾਂ ਨੂੰ 600 ਯੂਨਿਟ ਮੁਫ਼ਤ ਬਿਜਲੀ, 10 ਲੱਖ ਰੁਪਏ ਦਾ ਸਿਹਤ ਬੀਮਾ ਕਵਰ ਅਤੇ ਬਿਨਾਂ ਕਿਸੇ ਡਰ ਜਾਂ ਪੱਖਪਾਤ ਦੇ ਪਾਰਦਰਸ਼ੀ ਸ਼ਾਸਨ ਮਿਲ ਰਿਹਾ ਹੈ।

ਉਹ ਕੰਮ ਦੀ ਗੱਲ ਨਹੀਂ ਕਰਦੇ। ਉਹ ਸਿਰਫ਼ ਇਹੀ ਕਹਿੰਦੇ ਹਨ ਕਿ ‘ਸਾਨੂੰ ਆਉਣ ਦਿਓ, ਅਸੀਂ ਭਗਵੰਤ ਮਾਨ ਨੂੰ ਗ੍ਰਿਫ਼ਤਾਰ ਕਰਾਂਗੇ’। ਪੰਨੂ ਨੇ ਸਵਾਲ ਕੀਤਾ ਕਿ ਕਿਸ ਲਈ ਗ੍ਰਿਫ਼ਤਾਰ ਕਰੋਗੇ? ਕਿਸਾਨਾਂ ਨੂੰ ਪਾਣੀ ਦੇਣ ਲਈ? ਹਾਦਸੇ ਦੇ ਪੀੜਤਾਂ ਨੂੰ ਬਚਾਉਣ ਲਈ? ਜਾਂ ਲੁੱਟ ਰੋਕਣ ਲਈ?

ਪੰਨੂ ਨੇ ਕਿਹਾ ਕਿ ‘ਆਪ’ ਦੇ ਸਟੈਂਡ ਦਾ ਸਭ ਤੋਂ ਵੱਡਾ ਸਬੂਤ ਇਹ ਹੈ ਕਿ ਸਾਬਕਾ ਕਾਂਗਰਸੀ ਆਗੂ ਖੁਦ ਹੁਣ ਇਕਬਾਲ-ਏ-ਜੁਰਮ ਕਰ ਰਿਹਾ ਹੈ। ਰਵਨੀਤ ਬਿੱਟੂ ਅੱਜ ਕੇਂਦਰੀ ਮੰਤਰੀ ਹਨ। ਉਹ ਝੂਠ ਨਹੀਂ ਬੋਲ ਰਹੇ ਜਦੋਂ ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਭਗਵੰਤ ਮਾਨ ਨੂੰ ਹਰਾਉਣ ਅਤੇ ਸੁਖਬੀਰ ਬਾਦਲ ਦੀ ਮਦਦ ਕਰਨ ਦਾ ਸੰਦੇਸ਼ ਦੇ ਕੇ ਭੇਜਿਆ ਗਿਆ ਸੀ। ਸਵਾਲ ਸਿਰਫ ਇਹ ਹੈ ਕਿ ਉਨ੍ਹਾਂ ਨੂੰ ਕਿਸ ਨੇ ਭੇਜਿਆ ਸੀ?

ਅੰਤ ਵਿੱਚ ਪੰਨੂ ਨੇ ਕਿਹਾ ਕਿ ਪੰਜਾਬ ਅੱਜ ਜਾਣਦਾ ਹੈ ਕਿ ਕੌਣ ਮਿਲ ਕੇ ਖੇਡਾਂ ਖੇਡਦਾ ਸੀ ਅਤੇ ਕੌਣ ਲੋਕਾਂ ਨਾਲ ਖੜ੍ਹਾ ਸੀ। ਗੁਪਤ ਸੌਦਿਆਂ ਦਾ ਦੌਰ ਖਤਮ ਹੋ ਗਿਆ ਹੈ। ਇਮਾਨਦਾਰ ਸਿਆਸਤ ਦਾ ਦੌਰ ਸ਼ੁਰੂ ਹੋ ਗਿਆ ਹੈ, ਅਤੇ ਇਹੀ ਉਹ ਗੱਲ ਹੈ ਜੋ ਉਹ ਬਰਦਾਸ਼ਤ ਨਹੀਂ ਕਰ ਪਾ ਰਹੇ।

ਭੁੱਲਰ ਦੀ ਰਿਹਾਈ ਮੁੜ ਰੱਦ ਕਰਨਾ ਸਿੱਖਾਂ ਨਾਲ ਧੋਖਾ : ਐਡਵੋਕੇਟ ਧਾਮੀ

ਅੰਮ੍ਰਿਤਸਰ :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦਿੱਲੀ ਸਰਕਾਰ ਵੱਲੋਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਸਬੰਧੀ ਅਰਜ਼ੀ ਨੂੰ ਫਿਰ ਤੋਂ ਖਾਰਜ ਕਰਨ ਦੇ ਫੈਸਲੇ ’ਤੇ ਸਖ਼ਤ ਪ੍ਰਤੀਕ੍ਰਿਆ ਦਿੰਦੇ ਹੋਏ ਇਸਨੂੰ ਸਿੱਖ ਕੌਮ ਨਾਲ ਸਿੱਧੀ ਬੇਇਨਸਾਫ਼ੀ ਕਰਾਰ ਦਿੱਤਾ ਹੈ।

 

ਅੰਮ੍ਰਿਤਸਰ ’ਚ ਰਾਜ ਪੱਧਰੀ ਸਮਾਗਮ: ਸ਼ਹੀਦ ਸ਼ਾਮ ਸਿੰਘ ਅਟਾਰੀਵਾਲਾ ਦੀ 180ਵੀਂ ਸ਼ਹਾਦਤ ਨੂੰ ਨਮਨ

ਅੰਮ੍ਰਿਤਸਰ :- ਮਹਾਨ ਯੋਧੇ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਦੀ 180ਵੀਂ ਸ਼ਹੀਦੀ ਵਰ੍ਹੇਗੰਢ ਮੌਕੇ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਸ਼ਾਨਦਾਰ ਰਾਜ ਪੱਧਰੀ ਸਮਾਰੋਹ ਕਰਵਾਇਆ ਗਿਆ। ਸਮਾਗਮ ਵਿੱਚ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਮੁੱਖ ਮਹਿਮਾਨ ਵਜੋਂ ਹਾਜ਼ਰ ਰਹੇ ਅਤੇ ਉਨ੍ਹਾਂ ਨੇ ਸ਼ਹੀਦ ਨੂੰ ਸ਼ਰਧਾ-ਸੁਮਨ ਅਰਪਿਤ ਕਰਦੇ ਹੋਏ ਉਨ੍ਹਾਂ ਦੀ ਕੁਰਬਾਨੀ ਨੂੰ ਨਮਨ ਕੀਤਾ।

 

ਰਾਜਪਾਲ ਦੀ ਪੈਦਲ ਯਾਤਰਾ ’ਚ ਬਿਆਸ ਮੁਖੀ ਤੇ ਸਿਆਸੀ ਆਗੂ ਇਕੱਠੇ!

ਚੰਡੀਗੜ੍ਹ :- ਪੰਜਾਬ ਵਿੱਚ ਨਸ਼ਿਆਂ ਦੇ ਵਧਦੇ ਖ਼ਤਰੇ ਖ਼ਿਲਾਫ਼ ਇੱਕ ਅਹਿਮ ਪਹਲ ਕਰਦਿਆਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਅਗਵਾਈ ਹੇਠ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਪੈਦਲ ਯਾਤਰਾ ਕੱਢੀ ਗਈ। ਇਸ ਯਾਤਰਾ ਨੇ ਸਿਰਫ਼ ਪ੍ਰਸ਼ਾਸਨ ਹੀ ਨਹੀਂ, ਸਗੋਂ ਸਮਾਜਿਕ ਅਤੇ ਸਿਆਸੀ ਮੰਚਾਂ ਨੂੰ ਵੀ ਇਕੱਠਾ ਕਰ ਦਿੱਤਾ।

ਸਾਰਾਗੜ੍ਹੀ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋਈ ਯਾਤਰਾ
ਨਸ਼ਿਆਂ ਵਿਰੁੱਧ ਕੱਢੀ ਗਈ ਇਹ ਪੈਦਲ ਯਾਤਰਾ ਇਤਿਹਾਸਕ ਸਾਰਾਗੜ੍ਹੀ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਕੀਤੀ ਗਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਿੱਸਾ ਲਿਆ। ਯਾਤਰਾ ਦੌਰਾਨ ਨੌਜਵਾਨਾਂ ਅਤੇ ਬੱਚਿਆਂ ਦੀ ਮੌਜੂਦਗੀ ਨੇ ਇਸ ਮੁਹਿੰਮ ਨੂੰ ਸਮਾਜਿਕ ਸਮਰਥਨ ਦੀ ਮਜ਼ਬੂਤ ਤਸਵੀਰ ਦਿੱਤੀ।

ਡੇਰਾ ਬਿਆਸ ਮੁਖੀ ਦੀ ਹਾਜ਼ਰੀ ਬਣੀ ਚਰਚਾ ਦਾ ਕੇਂਦਰ
ਇਸ ਪੈਦਲ ਯਾਤਰਾ ਦੀ ਸਭ ਤੋਂ ਵੱਡੀ ਖਾਸ ਗੱਲ ਡੇਰਾ ਰਾਧਾ ਸੁਆਮੀ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਦੀ ਮੌਜੂਦਗੀ ਰਹੀ। ਆਮ ਤੌਰ ’ਤੇ ਜਨਤਕ ਸਮਾਗਮਾਂ ਤੋਂ ਦੂਰ ਰਹਿਣ ਵਾਲੇ ਬਿਆਸ ਮੁਖੀ ਦਾ ਇਸ ਤਰ੍ਹਾਂ ਦੀ ਯਾਤਰਾ ਵਿੱਚ ਸ਼ਾਮਲ ਹੋਣਾ ਸਿਆਸੀ ਤੇ ਸਮਾਜਿਕ ਗੱਲਬਾਤ ਦਾ ਮੁੱਖ ਵਿਸ਼ਾ ਬਣਿਆ ਰਿਹਾ।

ਸਿਆਸੀ ਪਾਰਟੀਆਂ ਦੇ ਆਗੂ ਇਕ ਮੰਚ ’ਤੇ
ਪੈਦਲ ਯਾਤਰਾ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਭਾਜਪਾ ਦੇ ਸੀਨੀਅਰ ਆਗੂ ਅਸ਼ਵਨੀ ਸ਼ਰਮਾ ਸਮੇਤ ਕਈ ਵੱਡੇ ਨੇਤਾ ਇਕੱਠੇ ਨਜ਼ਰ ਆਏ। ਵੱਖ-ਵੱਖ ਸਿਆਸੀ ਧਿਰਾਂ ਦੀ ਇਕੱਠੀ ਹਾਜ਼ਰੀ ਨੇ ਇਸ ਉਪਰਾਲੇ ਨੂੰ ਪਾਰਟੀਬਾਜ਼ੀ ਤੋਂ ਉੱਪਰ ਉਠਦਾ ਸੰਦੇਸ਼ ਦਿੱਤਾ।

ਰਾਜਪਾਲ ਵੱਲੋਂ ਆਮ ਲੋਕਾਂ ਨੂੰ ਅਪੀਲ
ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਯਾਤਰਾ ਵਿੱਚ ਸ਼ਾਮਲ ਹੋਣ ਲਈ ਬਿਆਸ ਮੁਖੀ ਦਾ ਧੰਨਵਾਦ ਕਰਦਿਆਂ ਆਮ ਜਨਤਾ ਨੂੰ ਨਸ਼ਿਆਂ ਖ਼ਿਲਾਫ਼ ਇਸ ਲੜਾਈ ਵਿੱਚ ਅੱਗੇ ਆਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਸਿਰਫ਼ ਸਰਕਾਰ ਦੀ ਨਹੀਂ, ਸਗੋਂ ਪੂਰੇ ਸਮਾਜ ਦੀ ਜ਼ਿੰਮੇਵਾਰੀ ਹੈ।

ਸੁਖਬੀਰ ਬਾਦਲ ਵੱਲੋਂ ‘ਆਪ’ ’ਤੇ ਸਿੱਧੇ ਹਮਲੇ
ਪੈਦਲ ਯਾਤਰਾ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਮੌਜੂਦਾ ਸਿਆਸਤ ’ਤੇ ਤਿੱਖੇ ਬਿਆਨ ਦਿੱਤੇ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਜਿਹੜਾ ਕੰਮ ਸਰਕਾਰਾਂ ਨੂੰ ਕਰਨਾ ਚਾਹੀਦਾ ਸੀ, ਉਹ ਅੱਜ ਰਾਜਪਾਲ ਕਰ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੀ ਜਵਾਨੀ ਨਾਲ ਸਿਆਸਤ ਖੇਡੀ ਗਈ ਹੈ।

ਕੇਜਰੀਵਾਲ ਅਤੇ ਕੈਪਟਨ ’ਤੇ ਨਿਸ਼ਾਨਾ
ਸੁਖਬੀਰ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਅਰਵਿੰਦ ਕੇਜਰੀਵਾਲ ’ਤੇ ਵੀ ਸਿੱਧਾ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਮੁੱਦੇ ’ਤੇ ਵਾਅਦਿਆਂ ਤੋਂ ਇਲਾਵਾ ਹਕੀਕਤ ਵਿੱਚ ਕੁਝ ਨਹੀਂ ਕੀਤਾ ਗਿਆ।

‘ਆਪ’ ਲੀਡਰਾਂ ’ਤੇ ਗੰਭੀਰ ਦੋਸ਼
ਅਕਾਲੀ ਦਲ ਪ੍ਰਧਾਨ ਨੇ ਆਮ ਆਦਮੀ ਪਾਰਟੀ ਦੇ ਆਗੂਆਂ ’ਤੇ ਨਸ਼ਾ ਤਸਕਰਾਂ ਤੋਂ ਮਹੀਨਾ ਲੈਣ ਅਤੇ ਉਨ੍ਹਾਂ ਨੂੰ ਸੁਰੱਖਿਆ ਦੇਣ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਇਸੀ ਕਾਰਨ ਪੰਜਾਬ ਵਿੱਚ ਨਸ਼ਿਆਂ ਦਾ ਜਾਲ ਹੋਰ ਮਜ਼ਬੂਤ ਹੋਇਆ ਹੈ।

ਸਰਕਾਰ ਬਣਨ ’ਤੇ ਗੈਂਗਸਟਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਦਾਅਵਾ
ਸੁਖਬੀਰ ਬਾਦਲ ਨੇ ਦਾਅਵਾ ਕੀਤਾ ਕਿ ਜੇ ਅਕਾਲੀ ਦਲ ਦੀ ਸਰਕਾਰ ਬਣੀ ਤਾਂ ਪੰਜਾਬ ਵਿੱਚ ਇਕ ਵੀ ਗੈਂਗਸਟਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਗਰਾਊਂਡ ਲੈਵਲ ਤੋਂ ਉੱਚੇ ਪੱਧਰ ਤੱਕ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਯਾਤਰਾ ਦੇ ਸਿਆਸੀ ਮਾਇਨੇ, ਨਜ਼ਰਾਂ ਭਵਿੱਖ ’ਤੇ
ਨਸ਼ਿਆਂ ਵਿਰੁੱਧ ਕੱਢੀ ਗਈ ਇਸ ਪੈਦਲ ਯਾਤਰਾ ਨੇ ਸੂਬੇ ਦੀ ਸਿਆਸਤ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਧਾਰਮਿਕ ਮੁਖੀ, ਰਾਜਪਾਲ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਦੀ ਇਕੱਠੀ ਮੌਜੂਦਗੀ ਦੇ ਕੀ ਅਸਰ ਪੈਣਗੇ, ਇਹ ਆਉਣ ਵਾਲਾ ਸਮਾਂ ਹੀ ਸਾਫ਼ ਕਰੇਗਾ।