Home Blog Page 596

ਸਰਪੰਚ ਕਤਲ ਕਾਂਡ ਦੇ ਮੁੱਖ ਦੋਸ਼ੀ ਸਮੇਤ ਦੋ ਜਖ਼ਮੀ

ਪੀਏਪੀ ਗਰਾਊਂਡ ’ਚ ਪਾਸਿੰਗ ਆਊਟ ਪਰੇਡ, ਮੁੱਖ ਮੰਤਰੀ ਮਾਨ ਦੀ ਹਾਜ਼ਰੀ

ਜਲੰਧਰ :- ਜਲੰਧਰ ਦੇ ਪੀਏਪੀ ਗਰਾਊਂਡ ਵਿੱਚ ਨਵੀਂ ਭਰਤੀ ਪੁਲਿਸ ਜਵਾਨਾਂ ਦੀ ਪਾਸਿੰਗ ਆਊਟ ਪਰੇਡ ਸ਼ਾਨੋ-ਸ਼ੌਕਤ ਨਾਲ ਆਯੋਜਿਤ ਕੀਤੀ ਗਈ। ਸਮਾਰੋਹ ਵਿੱਚ ਭਗਵੰਤ ਸਿੰਘ ਮਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦੇ ਹੋਏ ਜਵਾਨਾਂ ਨੂੰ ਸੰਬੋਧਨ ਕੀਤਾ ਅਤੇ ਉਨ੍ਹਾਂ ਨੂੰ ਇਮਾਨਦਾਰੀ ਨਾਲ ਡਿਊਟੀ ਨਿਭਾਉਣ ਦਾ ਸੰਦੇਸ਼ ਦਿੱਤਾ। ਇਸ ਮੌਕੇ ‘ਤੇ ਗੌਰਵ ਯਾਦਵ ਵੀ ਮੌਜੂਦ ਰਹੇ। ਮੁੱਖ ਮੰਤਰੀ ਦੇ ਲਗਾਤਾਰ ਦੌਰੇ ਦਰਸਾਉਂਦੇ ਹਨ ਕਿ ਦੋਆਬਾ ਖੇਤਰ ਵਿੱਚ ਵਿਕਾਸ ਅਤੇ ਕਾਨੂੰਨ-ਵਿਵਸਥਾ ਸਰਕਾਰ ਦੀ ਪ੍ਰਾਥਮਿਕਤਾ ਵਿੱਚ ਸ਼ਾਮਲ ਹਨ।

ਹਰਿਆਣਾ – ₹590 ਕਰੋੜ ਦੇ ਸਰਕਾਰੀ ਫੰਡ ਘਪਲੇ ’ਚ ਵੱਡੀ ਕਾਰਵਾਈ: ਸਟੇਟ ਵਿਜੀਲੈਂਸ ਬਿਊਰੋ ਵੱਲੋਂ ਚਾਰ ਗ੍ਰਿਫ਼ਤਾਰ

ਅਲੀਪੁਰ ਫਾਟਕ ਨੇੜੇ ਦਿਲ ਦਹਲਾ ਦੇਣ ਵਾਲਾ ਹਾਦਸਾ: ਰੇਲ ਹੇਠਾਂ ਆ ਕੇ ਦੋ ਪ੍ਰਵਾਸੀ ਮਜ਼ਦੂਰਾਂ ਦੀ ਮੌਤ

ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਫੇਰ ਉਛਾਲ

ਚੰਡੀਗੜ੍ਹ :- ਭਾਰਤ ਵਿੱਚ ਸੋਨਾ ਤੇ ਚਾਂਦੀ ਸਿਰਫ਼ ਗਹਿਣੇ ਨਹੀਂ, ਸਗੋਂ ਸੁਰੱਖਿਅਤ ਨਿਵੇਸ਼ ਦਾ ਪ੍ਰਤੀਕ ਮੰਨੇ ਜਾਂਦੇ ਹਨ। ਵਿਆਹੀ ਰੁੱਤ ਹੋਵੇ ਜਾਂ ਆਰਥਿਕ ਅਸਥਿਰਤਾ ਦਾ ਦੌਰ, ਨਿਵੇਸ਼ਕਾਂ ਦੀ ਪਹਿਲੀ ਪਸੰਦ ਕੀਮਤੀ ਧਾਤਾਂ ਹੀ ਰਹੀਆਂ ਹਨ। ਇਸ ਪਿੱਛੋਕੜ ਵਿੱਚ 25 ਫਰਵਰੀ ਦੀ ਸਵੇਰ ਬਜ਼ਾਰ ਨੇ ਨਵਾਂ ਸੰਕੇਤ ਦਿੱਤਾ ਹੈ, ਜਿਸ ਨਾਲ ਖਰੀਦਦਾਰਾਂ ਤੇ ਨਿਵੇਸ਼ਕਾਂ ਦੋਵਾਂ ਦੀ ਚਰਚਾ ਤੇਜ਼ ਹੋ ਗਈ ਹੈ।

ਐਮਸੀਐਕਸ ‘ਤੇ ਸੋਨੇ ਦੀ ਚਮਕ ਹੋਰ ਤਿੱਖੀ

ਮਲਟੀ ਕਮੋਡਿਟੀ ਐਕਸਚੇਂਜ (MCX) ‘ਤੇ 2 ਅਪ੍ਰੈਲ ਡਿਲੀਵਰੀ ਵਾਲੇ ਸੋਨੇ ਦੇ ਕਾਨਟ੍ਰੈਕਟ ਵਿੱਚ ਮਜ਼ਬੂਤੀ ਦਰਜ ਕੀਤੀ ਗਈ। ਸਵੇਰ ਦੇ ਕਾਰੋਬਾਰ ਦੌਰਾਨ ਸੋਨਾ ₹785 ਦੀ ਤੇਜ਼ੀ ਨਾਲ ਲਗਭਗ 0.49 ਫੀਸਦੀ ਚੜ੍ਹ ਕੇ ₹1,60,754 ਪ੍ਰਤੀ 10 ਗ੍ਰਾਮ ਦੇ ਨੇੜੇ ਪਹੁੰਚ ਗਿਆ। ਬਜ਼ਾਰ ਵਿਸ਼ਲੇਸ਼ਕ ਮੰਨ ਰਹੇ ਹਨ ਕਿ ਅੰਤਰਰਾਸ਼ਟਰੀ ਹਾਲਾਤ ਅਤੇ ਨਿਵੇਸ਼ਕਾਂ ਦੀ ਸੁਰੱਖਿਅਤ ਖਰੀਦਦਾਰੀ ਰੁਝਾਨ ਇਸ ਵਾਧੇ ਦੇ ਮੁੱਖ ਕਾਰਨ ਹੋ ਸਕਦੇ ਹਨ।

ਚਾਂਦੀ ਨੇ ਵੀ ਦਿਖਾਈ ਤਾਕਤ

ਚਾਂਦੀ ਦੇ ਭਾਅ ਵਿੱਚ ਵੀ ਖਾਸੀ ਚੜ੍ਹਤ ਦੇਖਣ ਨੂੰ ਮਿਲੀ। 5 ਮਾਰਚ ਡਿਲੀਵਰੀ ਵਾਲੀ ਚਾਂਦੀ ਸਵੇਰੇ ਕਰੀਬ 9:21 ਵਜੇ ਤੱਕ ₹6,004 ਦੇ ਵਾਧੇ ਨਾਲ 2.30 ਫੀਸਦੀ ਚੜ੍ਹ ਕੇ ₹2,66,748 ਪ੍ਰਤੀ ਕਿਲੋਗ੍ਰਾਮ ਦੇ ਪੱਧਰ ‘ਤੇ ਕਾਰੋਬਾਰ ਕਰ ਰਹੀ ਸੀ।

ਸਥਾਨਕ ਬਜ਼ਾਰਾਂ ਵਿੱਚ ਵੀ ਰੁਝਾਨ ਚੜ੍ਹਦਾ ਹੀ ਰਿਹਾ। ਮੁੰਬਈ ਵਿੱਚ ਚਾਂਦੀ ਦੀ ਕੀਮਤ ਲਗਭਗ ₹2,60,840 ਪ੍ਰਤੀ ਕਿਲੋਗ੍ਰਾਮ ਦਰਜ ਕੀਤੀ ਗਈ, ਜਦਕਿ ਦਿੱਲੀ ਵਿੱਚ ਇਹ ਭਾਅ ਕਰੀਬ ₹2,60,390 ਦੇ ਆਸ-ਪਾਸ ਰਿਹਾ।

ਖਰੀਦਦਾਰਾਂ ਲਈ ਕੀ ਸੰਕੇਤ?

ਕੀਮਤਾਂ ਵਿੱਚ ਆਈ ਇਸ ਤਾਜ਼ਾ ਉਛਾਲ ਨੇ ਬਜ਼ਾਰ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਇਕ ਪਾਸੇ ਵਿਆਹੀ ਮੌਸਮ ਕਾਰਨ ਗਹਿਣਿਆਂ ਦੀ ਮੰਗ ਵਧਦੀ ਹੈ, ਦੂਜੇ ਪਾਸੇ ਨਿਵੇਸ਼ਕ ਮਹਿੰਗਾਈ ਅਤੇ ਗਲੋਬਲ ਹਲਚਲ ਦੇ ਮੱਦੇਨਜ਼ਰ ਕੀਮਤੀ ਧਾਤਾਂ ਵੱਲ ਰੁਝਾਨ ਵਧਾ ਰਹੇ ਹਨ।

ਬਜ਼ਾਰ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਅਗਲੇ ਕੁਝ ਦਿਨਾਂ ਵਿੱਚ ਅੰਤਰਰਾਸ਼ਟਰੀ ਸੰਕੇਤ ਅਤੇ ਡਾਲਰ ਦੀ ਹਿਲਚਲ ਭਾਵਾਂ ਦੀ ਦਿਸ਼ਾ ਤੈਅ ਕਰਨਗੇ। ਫਿਲਹਾਲ, ਸੋਨੇ-ਚਾਂਦੀ ਦੀ ਚਮਕ ਨੇ ਬਜ਼ਾਰ ਨੂੰ ਗਰਮਾ ਦਿੱਤਾ ਹੈ ਅਤੇ ਨਿਵੇਸ਼ਕ ਹਰ ਨਵੇਂ ਅਪਡੇਟ ‘ਤੇ ਨਜ਼ਰ ਬਣਾਈ ਬੈਠੇ ਹਨ।

ਪੰਜਾਬ ਨੂੰ ਜਲਦ ਮਿਲੇਗਾ ਨਵਾਂ ਸਥਾਈ ਡੀਜੀਪੀ, ਯੂਪੀਐਸਸੀ ਨੇ 10 ਦਿਨਾਂ ਦਾ ਦਿੱਤਾ ਸਮਾਂ

ਚੰਡੀਗੜ੍ਹ :- ਪੰਜਾਬ ਵਿੱਚ ਲੰਬੇ ਸਮੇਂ ਤੋਂ ਕਾਰਜਕਾਰੀ ਪ੍ਰਬੰਧ ਹੇਠ ਚੱਲ ਰਹੇ ਪੁਲਿਸ ਮੁਖੀ ਦੇ ਮਸਲੇ ‘ਤੇ ਹੁਣ ਗਤੀ ਆਉਣ ਦੀ ਸੰਭਾਵਨਾ ਬਣੀ ਹੈ। ਯੂਨੀਅਨ ਪਬਲਿਕ ਸੇਵਾ ਕਮਿਸ਼ਨ (ਯੂਪੀਐਸਸੀ) ਨੇ ਰਾਜ ਸਰਕਾਰ ਨੂੰ ਪੱਤਰ ਭੇਜ ਕੇ ਸਥਾਈ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਦੀ ਨਿਯੁਕਤੀ ਲਈ ਯੋਗ ਅਧਿਕਾਰੀਆਂ ਦਾ ਪੈਨਲ 10 ਦਿਨਾਂ ਦੇ ਅੰਦਰ ਭੇਜਣ ਲਈ ਕਿਹਾ ਹੈ। ਇਹ ਕਦਮ ਸੁਪਰੀਮ ਕੋਰਟ ਆਫ ਇੰਡੀਆ ਦੇ ਤਾਜ਼ਾ ਨਿਰਦੇਸ਼ਾਂ ਦੀ ਪਾਲਣਾ ਤਹਿਤ ਚੁੱਕਿਆ ਗਿਆ ਹੈ।

 

5 ਸਾਲਾਂ ਦੀ ਉਡੀਕ ਬਾਅਦ ਹਲਚਲ: 15 ਲੱਖ ਦੀ ਠੱਗੀ ਮਾਮਲੇ ’ਚ 13 ਪੁਲਸ ਅਧਿਕਾਰੀਆਂ ਨੂੰ ਨੋਟਿਸ

ਲੁਧਿਆਣਾ :- ਮਹਾਨਗਰ ਲੁਧਿਆਣਾ ਵਿੱਚ ਇੱਕ 82 ਸਾਲਾ ਬਜ਼ੁਰਗ ਨਾਲ ਹੋਈ ਸਾਈਬਰ ਠੱਗੀ ਦਾ ਮਾਮਲਾ ਪੰਜ ਸਾਲ ਬਾਅਦ ਨਵੇਂ ਮੋੜ ’ਤੇ ਪਹੁੰਚ ਗਿਆ ਹੈ। ਇਨਸਾਫ਼ ਲਈ ਲੰਮੀ ਲੜਾਈ ਲੜਦੇ ਰਹੇ ਪੀੜਤ ਦੀ ਅਡੋਲਤਾ ਨੇ ਹੁਣ ਪੁਲਸ ਵਿਭਾਗ ਦੀ ਕਾਰਗੁਜ਼ਾਰੀ ’ਤੇ ਗੰਭੀਰ ਪ੍ਰਸ਼ਨਚਿੰਨ੍ਹ ਲਗਾ ਦਿੱਤਾ ਹੈ। 15 ਲੱਖ ਰੁਪਏ ਦੀ ਧੋਖਾਧੜੀ ਸਬੰਧੀ ਕਾਰਵਾਈ ਵਿੱਚ ਸੁਸਤੀ ਅਤੇ ਕਥਿਤ ਲਾਪਰਵਾਹੀ ਦੇ ਦੋਸ਼ਾਂ ਹੇਠ 13 ਅਧਿਕਾਰੀਆਂ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ ਕੀਤੇ ਗਏ ਹਨ।

ਚੰਡੀਗੜ੍ਹ ’ਚ ਜਨਗਣਨਾ 2027 ਲਈ ਸ਼ਡਿਊਲ ਜਾਰੀ, 16 ਅਪ੍ਰੈਲ ਤੋਂ ਸਵੈ-ਗਣਨਾ ਦੀ ਸ਼ੁਰੂਆਤ

ਸਰਬਜੀਤ ਕੌਰ ਮਾਮਲਾ: ਪਹਿਲੇ ਪਤੀ ਦਾ ਲਾਹੌਰ ਹਾਈ ਕੋਰਟ ਰੁਖ, ਨਿਕਾਹ ਅਤੇ ਧਰਮ ਪਰਿਵਰਤਨ ’ਤੇ ਕਾਨੂੰਨੀ ਸਵਾਲ

ਚੰਡੀਗੜ੍ਹ :- ਭਾਰਤ ਤੋਂ ਧਾਰਮਿਕ ਯਾਤਰਾ ਲਈ ਗਏ ਸਿੱਖ ਜੱਥੇ ਨਾਲ ਪਾਕਿਸਤਾਨ ਪਹੁੰਚੀ ਸਰਬਜੀਤ ਕੌਰ ਦੇ ਮਾਮਲੇ ਵਿੱਚ ਨਵਾਂ ਮੋੜ ਆ ਗਿਆ ਹੈ। ਨਨਕਾਣਾ ਸਾਹਿਬ ਦੇ ਦਰਸ਼ਨਾਂ ਦੌਰਾਨ ਜੱਥੇ ਤੋਂ ਵੱਖ ਹੋਈ ਸਰਬਜੀਤ ਕੌਰ ਨੇ ਉੱਥੇ ਨਾਸਿਰ ਹੁਸੈਨ ਨਾਲ ਨਿਕਾਹ ਕਰ ਲਿਆ ਸੀ। ਨਿਕਾਹ ਤੋਂ ਪਹਿਲਾਂ ਉਸ ਵੱਲੋਂ ਧਰਮ ਪਰਿਵਰਤਨ ਕਰਕੇ ਆਪਣਾ ਨਾਮ ਨੂਰ ਹੁਸੈਨ ਰੱਖਣ ਦੀ ਜਾਣਕਾਰੀ ਸਾਹਮਣੇ ਆਈ ਸੀ। ਦੋਵੇਂ ਪੱਖਾਂ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਜਾਣ-ਪਛਾਣ ਸੋਸ਼ਲ ਮੀਡੀਆ ਰਾਹੀਂ ਹੋਈ ਜੋ ਬਾਅਦ ਵਿੱਚ ਰਿਸ਼ਤੇ ਵਿੱਚ ਬਦਲ ਗਈ।

 

ਪਾਕਿਸਤਾਨ ’ਚ ਆਤਮਘਾਤੀ ਧਮਾਕੇ ਤੇ ਹਮਲੇ, ਇਕੋ ਦਿਨ ‘ਚ 7 ਪੁਲਿਸ ਕਰਮਚਾਰੀ ਮਾਰੇ ਗਏ

ਪਾਕਿਸਤਾਨ :- ਪਾਕਿਸਤਾਨ ਵਿੱਚ ਹਿੰਸਕ ਘਟਨਾਵਾਂ ਦੀ ਲੜੀ ਦੌਰਾਨ ਕਈ ਜਾਨਾਂ ਗੁਆਈਆਂ ਗਈਆਂ। ਸੂਬਾ ਪੰਜਾਬ ਦੇ ਭਾਕਰ ਜ਼ਿਲ੍ਹੇ ਵਿੱਚ ਇਕ ਸੁਰੱਖਿਆ ਚੌਕੀ ’ਤੇ ਆਤਮਘਾਤੀ ਹਮਲਾ ਕੀਤਾ ਗਿਆ, ਜਿਸ ਕਾਰਨ ਦੋ ਪੁਲਿਸ ਕਰਮਚਾਰੀ ਮਾਰੇ ਗਏ ਅਤੇ ਤਿੰਨ ਨਾਗਰਿਕ ਜ਼ਖਮੀ ਹੋਏ। ਜ਼ਖਮੀਆਂ ਵਿੱਚ ਪੋਲਿਓ ਰੋਕਥਾਮ ਮੁਹਿੰਮ ਨਾਲ ਜੁੜੇ ਦੋ ਸਿਹਤ ਕਰਮਚਾਰੀ ਵੀ ਸ਼ਾਮਲ ਹਨ। ਅਧਿਕਾਰੀਆਂ ਅਨੁਸਾਰ ਧਮਾਕਾ ਉਸ ਵੇਲੇ ਹੋਇਆ ਜਦੋਂ ਚੌਕੀ ’ਤੇ ਆਮ ਡਿਊਟੀ ਜਾਰੀ ਸੀ।