Home Blog Page 474

ਅਮਰੀਕਾ ’ਚ ਸਵਾਮੀ ਵਿਵੇਕਾਨੰਦ ਦੇ ਪਹਿਲੇ ਆਦਮਕਦ ਬੁੱਤ ਦਾ ਉਦਘਾਟਨ, ਮੇਅਰ ਕੇਟੀ ਵਿਲਸਨ ਤੇ ਭਾਰਤੀ ਕੌਂਸਲ ਜਨਰਲ ਵੱਲੋਂ ਸਾਂਝੀ ਰਸਮ

ਅਮਰੀਕਾ :- ਅਮਰੀਕਾ ਦੇ ਸ਼ਹਿਰ ਸੀਏਟਲ ਵਿੱਚ ਭਾਰਤ ਦੇ ਮਹਾਨ ਦਾਰਸ਼ਨਿਕ ਅਤੇ ਅਧਿਆਤਮਿਕ ਨੇਤਾ ਸਵਾਮੀ ਵਿਵੇਕਾਨੰਦ ਦੀ ਯਾਦ ਵਿੱਚ ਪਹਿਲੀ ਵਾਰ ਆਦਮਕਦ ਬੁੱਤ ਸਥਾਪਿਤ ਕੀਤਾ ਗਿਆ ਹੈ। ਇਹ ਬੁੱਤ ਵੈਸਟਲੇਕ ਸਕੁਏਅਰ ਵਿੱਚ ਲਗਾਇਆ ਗਿਆ ਹੈ, ਜੋ ਕਿ ਕਿਸੇ ਵੀ ਅਮਰੀਕੀ ਸ਼ਹਿਰੀ ਪ੍ਰਸ਼ਾਸਨ ਵੱਲੋਂ ਲਗਾਇਆ ਗਿਆ ਆਪਣੀ ਕਿਸਮ ਦਾ ਪਹਿਲਾ ਬੁੱਤ ਦੱਸਿਆ ਜਾ ਰਿਹਾ ਹੈ।

ਅਮਨ ਅਰੋੜਾ ਦਾ ਐਲਾਨ: ਪੰਜਾਬ ਦੇ 13 ਹਜ਼ਾਰ ਪਿੰਡਾਂ ‘ਚ ਲੱਗਣਗੀਆਂ ਸੋਲਰ ਸਟ੍ਰੀਟ ਲਾਈਟਾਂ

ਜਲੰਧਰ :- ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਜਲੰਧਰ ਪਹੁੰਚ ਕੇ ਸਰਕਾਰ ਦੇ ਵਿਕਾਸੀ ਐਜੰਡੇ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਹੋਈ ਕੈਬਨਿਟ ਮੀਟਿੰਗ ਦੌਰਾਨ ਕਈ ਮਹੱਤਵਪੂਰਨ ਫੈਸਲੇ ਲਏ ਗਏ ਹਨ, ਜਿਨ੍ਹਾਂ ਵਿੱਚ ਪਿੰਡਾਂ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ‘ਤੇ ਖਾਸ ਧਿਆਨ ਦਿੱਤਾ ਗਿਆ ਹੈ।

Jio ਫਾਈਬਰ ਸੇਵਾ ਠੱਪ, ਦੇਸ਼ ਭਰ ’ਚ ਲੱਖਾਂ ਯੂਜ਼ਰ ਪ੍ਰਭਾਵਿਤ

ਨਵੀਂ ਦਿੱਲੀ :- ਦੇਸ਼ ਦੀ ਵੱਡੀ ਟੈਲੀਕਾਮ ਕੰਪਨੀ Reliance Jio ਦੀ ਫਾਈਬਰ ਸੇਵਾ ਵਿੱਚ ਐਤਵਾਰ ਸਵੇਰੇ ਆਈ ਤਕਨੀਕੀ ਖ਼ਰਾਬੀ ਕਾਰਨ ਦੇਸ਼ ਭਰ ਵਿੱਚ ਵੱਡਾ ਬਾਘਾ ਪੈਦਾ ਹੋ ਗਿਆ, ਜਿਸ ਨਾਲ ਲੱਖਾਂ ਉਪਭੋਗਤਾ ਕਈ ਘੰਟਿਆਂ ਤੱਕ ਇੰਟਰਨੈੱਟ, ਵਾਈ-ਫਾਈ ਅਤੇ ਲੈਂਡਲਾਈਨ ਸੇਵਾਵਾਂ ਤੋਂ ਵੰਜੇ ਰਹੇ।

ਸਵੇਰੇ ਤੋਂ ਹੀ ਸੇਵਾਵਾਂ ਪ੍ਰਭਾਵਿਤ

ਜਾਣਕਾਰੀ ਅਨੁਸਾਰ ਇਹ ਗੜਬੜ ਸਵੇਰੇ ਦੇ ਸਮੇਂ ਸ਼ੁਰੂ ਹੋਈ, ਜਿਸ ਦਾ ਅਸਰ ਵੱਖ-ਵੱਖ ਸ਼ਹਿਰਾਂ ਅਤੇ ਰਾਜਾਂ ਵਿੱਚ ਵੇਖਣ ਨੂੰ ਮਿਲਿਆ, ਜਿਸ ਕਾਰਨ ਘਰਾਂ ਅਤੇ ਕਾਰੋਬਾਰਾਂ ਲਈ ਇੰਟਰਨੈੱਟ ਸੇਵਾਵਾਂ ਪੂਰੀ ਤਰ੍ਹਾਂ ਪ੍ਰਭਾਵਿਤ ਰਹੀਆਂ।

ਮਾਈਜਿਓ ਐਪ ਵੀ ਰਹੀ ਬੰਦ

ਉਪਭੋਗਤਾਵਾਂ ਵੱਲੋਂ ਇਹ ਵੀ ਸ਼ਿਕਾਇਤ ਕੀਤੀ ਗਈ ਕਿ MyJio ਐਪ ਸਹੀ ਤਰ੍ਹਾਂ ਕੰਮ ਨਹੀਂ ਕਰ ਰਹੀ ਸੀ, ਜਿਸ ਕਾਰਨ ਉਹ ਆਪਣੀਆਂ ਸ਼ਿਕਾਇਤਾਂ ਦਰਜ ਨਹੀਂ ਕਰਵਾ ਸਕੇ ਅਤੇ ਨਾ ਹੀ ਸਹਾਇਤਾ ਸੇਵਾਵਾਂ ਤੱਕ ਪਹੁੰਚ ਸਕੇ।

ਕੰਪਨੀ ਵੱਲੋਂ ਪ੍ਰਤੀਕਿਰਿਆ

ਕੰਪਨੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਖ਼ਰਾਬੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਤਕਨੀਕੀ ਟੀਮਾਂ ਵੱਲੋਂ ਸੇਵਾਵਾਂ ਬਹਾਲ ਕਰਨ ਲਈ ਜੰਗੀ ਪੱਧਰ ’ਤੇ ਕੰਮ ਕੀਤਾ ਜਾ ਰਿਹਾ ਹੈ, ਹਾਲਾਂਕਿ ਇਸ ਵੱਡੇ ਪੱਧਰ ਦੀ ਰੁਕਾਵਟ ਦਾ ਸਹੀ ਕਾਰਨ ਸਪਸ਼ਟ ਨਹੀਂ ਕੀਤਾ ਗਿਆ।

ਸੋਸ਼ਲ ਮੀਡੀਆ ’ਤੇ ਨਾਰਾਜ਼ਗੀ

ਇਸ ਘਟਨਾ ਤੋਂ ਬਾਅਦ ਉਪਭੋਗਤਾਵਾਂ ਵਿੱਚ ਕਾਫ਼ੀ ਗੁੱਸਾ ਦੇਖਣ ਨੂੰ ਮਿਲਿਆ ਅਤੇ ਹਜ਼ਾਰਾਂ ਲੋਕਾਂ ਨੇ ਸੋਸ਼ਲ ਮੀਡੀਆ ’ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ, ਜਿੱਥੇ “#JioDown” ਟ੍ਰੈਂਡ ਕਰਨ ਲੱਗ ਪਿਆ।

ਕਈ ਵੱਡੇ ਸ਼ਹਿਰ ਪ੍ਰਭਾਵਿਤ

ਮੁੰਬਈ, ਦਿੱਲੀ, ਬੈਂਗਲੁਰੂ, ਹੈਦਰਾਬਾਦ, ਚੇਨਈ ਅਤੇ ਚੰਡੀਗੜ੍ਹ ਸਮੇਤ ਕਈ ਮਹੱਤਵਪੂਰਨ ਸ਼ਹਿਰਾਂ ਤੋਂ ਸੇਵਾਵਾਂ ਬੰਦ ਹੋਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ, ਜਿਸ ਨਾਲ ਇਹ ਸਪਸ਼ਟ ਹੋ ਗਿਆ ਕਿ ਸਮੱਸਿਆ ਦਾ ਪੈਮਾਨਾ ਕਾਫ਼ੀ ਵੱਡਾ ਸੀ।

ਰੋਜ਼ਾਨਾ ਜੀਵਨ ’ਤੇ ਅਸਰ

ਇੰਟਰਨੈੱਟ ’ਤੇ ਨਿਰਭਰ ਕੰਮਕਾਜ, ਆਨਲਾਈਨ ਪੜਾਈ ਅਤੇ ਸੰਚਾਰ ਪ੍ਰਣਾਲੀਆਂ ਨੂੰ ਵੱਡਾ ਝਟਕਾ ਲੱਗਿਆ, ਜਿਸ ਨਾਲ ਆਮ ਜੀਵਨ ਵੀ ਪ੍ਰਭਾਵਿਤ ਹੋਇਆ।

ਸੇਵਾਵਾਂ ਬਹਾਲੀ ਦੀ ਉਡੀਕ

ਸੇਵਾਵਾਂ ਦੀ ਬਹਾਲੀ ਲਈ ਕੰਮ ਜਾਰੀ ਰਹਿਣ ਦੇ ਦੌਰਾਨ ਉਪਭੋਗਤਾਵਾਂ ਨੂੰ ਕੰਪਨੀ ਵੱਲੋਂ ਜਾਰੀ ਕੀਤੀਆਂ ਅਧਿਕਾਰਕ ਜਾਣਕਾਰੀਆਂ ’ਤੇ ਨਜ਼ਰ ਰੱਖਣ ਦੀ ਸਲਾਹ ਦਿੱਤੀ ਗਈ ਹੈ, ਜਦਕਿ ਇਸ ਘਟਨਾ ਨੇ ਨੈੱਟਵਰਕ ਦੀ ਭਰੋਸੇਯੋਗਤਾ ’ਤੇ ਫਿਰ ਸਵਾਲ ਖੜ੍ਹੇ ਕਰ ਦਿੱਤੇ ਹਨ।

ਗਾਇਕਾ ਆਸ਼ਾ ਭੋਂਸਲੇ ਦਾ ਨਿਧਨ!

ਕੋਟ ਈਸੇ ਖਾਂ ਨੇੜੇ ਭਿਆਨਕ ਸੜਕ ਹਾਦਸਾ: ਇਕ ਮਹਿਲਾ ਦੀ ਮੌਕੇ ’ਤੇ ਮੌਤ, ਚਾਰ ਗੰਭੀਰ ਜ਼ਖ਼ਮੀ

ਮੀਂਹ ਨੇ ਸਾਫ਼ ਕੀਤੀ ਹਵਾ, ਗੁਰਦਾਸਪੁਰ ‘ਚ 80 ਤੋ ਥੱਲੇ ਆਇਆ ‘AQI’

ਗੁਰਦਾਸਪੁਰ :- ਅਪ੍ਰੈਲ ਮਹੀਨੇ ਦੇ ਪਹਿਲੇ ਦਿਨਾਂ ਦੌਰਾਨ ਪਈ ਲਗਾਤਾਰ ਬਾਰਿਸ਼ ਨੇ ਨਾ ਸਿਰਫ਼ ਮੌਸਮੀ ਰਿਕਾਰਡਾਂ ਨੂੰ ਪ੍ਰਭਾਵਿਤ ਕੀਤਾ, ਸਗੋਂ ਵਾਤਾਵਰਣ ‘ਚ ਵੀ ਖਾਸ ਬਦਲਾਅ ਲਿਆਂਦਾ ਹੈ। ਇਸ ਬਦਲਾਅ ਦਾ ਅਸਰ ਗੁਰਦਾਸਪੁਰ ਸਮੇਤ ਉੱਤਰੀ ਭਾਰਤ ਦੇ ਕਈ ਇਲਾਕਿਆਂ ‘ਚ ਵੇਖਣ ਨੂੰ ਮਿਲ ਰਿਹਾ ਹੈ।

ਹਵਾ ਦੀ ਗੁਣਵੱਤਾ ‘ਚ ਮਹੱਤਵਪੂਰਨ ਸੁਧਾਰ
ਮੌਜੂਦਾ ਅੰਕੜਿਆਂ ਮੁਤਾਬਕ ਗੁਰਦਾਸਪੁਰ ਦਾ ਏਅਰ ਕੁਆਲਿਟੀ ਇੰਡੈਕਸ 80 ਤੋਂ ਹੇਠਾਂ ਦਰਜ ਕੀਤਾ ਗਿਆ ਹੈ, ਜਦਕਿ ਕੁਝ ਦਿਨਾਂ ਦੌਰਾਨ ਇਹ 70 ਦੇ ਆਸ-ਪਾਸ ਵੀ ਰਿਹਾ। ਬਾਰਿਸ਼ ਕਾਰਨ ਹਵਾ ‘ਚ ਮੌਜੂਦ ਧੂੜ ਅਤੇ ਪ੍ਰਦੂਸ਼ਣ ਦੇ ਕਣ ਘੱਟ ਹੋਣ ਨਾਲ ਵਾਤਾਵਰਣ ਕਾਫ਼ੀ ਸੁੱਚਾ ਮਹਿਸੂਸ ਕੀਤਾ ਜਾ ਰਿਹਾ ਹੈ।

ਦੂਰਦਰਾਜ਼ ਪਹਾੜੀਆਂ ਵੀ ਆਈਆਂ ਨਜ਼ਰ
ਸਾਫ਼ ਹਵਾ ਦੇ ਕਾਰਨ ਵਿਜ਼ੀਬਿਲਟੀ ‘ਚ ਵੀ ਵੱਡਾ ਸੁਧਾਰ ਆਇਆ ਹੈ। ਲੋਕਾਂ ਦਾ ਕਹਿਣਾ ਹੈ ਕਿ ਹੁਣ ਗੁਰਦਾਸਪੁਰ ਤੋਂ ਦੂਰਲੇ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੀਆਂ ਬਰਫ਼ੀਲੀਆਂ ਪਹਾੜੀਆਂ ਵੀ ਸਪਸ਼ਟ ਦਿਖ ਰਹੀਆਂ ਹਨ, ਜੋ ਕਾਫ਼ੀ ਸਮੇਂ ਬਾਅਦ ਦੇਖਣ ਨੂੰ ਮਿਲਿਆ ਦ੍ਰਿਸ਼ ਹੈ।

ਸਿਹਤ ਲਈ ਬਣਿਆ ਲਾਹੇਵੰਦ ਮਾਹੌਲ
ਡਾਕਟਰਾਂ ਦੇ ਅਨੁਸਾਰ ਹਵਾ ਦੀ ਗੁਣਵੱਤਾ ਸੁਧਰਨ ਨਾਲ ਲੋਕਾਂ ਨੂੰ ਖੰਘ, ਐਲਰਜੀ, ਗਲੇ ਦੀ ਖ਼ਰਾਬੀ ਅਤੇ ਅੱਖਾਂ ਦੀ ਜਲਣ ਵਰਗੀਆਂ ਸਮੱਸਿਆਵਾਂ ‘ਚ ਰਾਹਤ ਮਿਲ ਰਹੀ ਹੈ। ਖ਼ਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਲਈ ਇਹ ਹਾਲਾਤ ਫ਼ਾਇਦੇਮੰਦ ਸਾਬਤ ਹੋ ਰਹੇ ਹਨ।

ਆਉਣ ਵਾਲੇ ਦਿਨਾਂ ‘ਚ ਮੌਸਮ ਰਹੇਗਾ ਸਾਫ਼
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਕੁਝ ਦਿਨਾਂ ਤੱਕ ਮੌਸਮ ਜ਼ਿਆਦਾਤਰ ਸਾਫ਼ ਰਹਿਣ ਦੀ ਸੰਭਾਵਨਾ ਹੈ, ਜਿਸ ਨਾਲ ਲੋਕਾਂ ਨੂੰ ਇਸ ਸੁੱਚੀ ਹਵਾ ਦਾ ਲਾਭ ਮਿਲਦਾ ਰਹੇਗਾ।

ਰਾਜਾ ਵੜਿੰਗ ਨੂੰ ਧਮਕੀ, ਮਹਿਰੋਂ ‘ਤੇ ਕਾਰਵਾਈ ਤੇਜ਼, ਅਦਾਲਤ ਨੇ ਜਾਰੀ ਕੀਤੇ ਗੈਰ-ਜ਼ਮਾਨਤੀ ਵਾਰੰਟ!

ਚੰਡੀਗੜ੍ਹ :- ਅੰਮ੍ਰਿਤਪਾਲ ਸਿੰਘ ਮਹਿਰੋਂ ਖ਼ਿਲਾਫ਼ ਹਥਿਆਰਾਂ ਦੇ ਪ੍ਰਦਰਸ਼ਨ ਅਤੇ ਧਮਕੀ ਭਰੀਆਂ ਟਿੱਪਣੀਆਂ ਦੇ ਮਾਮਲੇ ਵਿੱਚ ਪੁਲਿਸ ਕਾਰਵਾਈ ਤੇਜ਼ ਹੋ ਗਈ ਹੈ। ਇਹ ਮਾਮਲਾ ਉਸ ਸਮੇਂ ਚਰਚਾ ਵਿੱਚ ਆਇਆ ਸੀ ਜਦੋਂ ਇਕ ਵੀਡੀਓ ਸਾਹਮਣੇ ਆਈ, ਜਿਸ ਵਿੱਚ ਉਸ ਵੱਲੋਂ ਹਥਿਆਰ ਦਿਖਾਉਂਦੇ ਹੋਏ ਤਿੱਖੇ ਬਿਆਨ ਦਿੱਤੇ ਗਏ ਸਨ।

3 ਜੁਲਾਈ ਤੋਂ ਸ਼ੁਰੂ ਹੋਵੇਗੀ ਸ੍ਰੀ ਅਮਰਨਾਥ ਯਾਤਰਾ, 28 ਅਗਸਤ ਨੂੰ ਹੋਵੇਗੀ ਸਮਾਪਤੀ

ਜੰਮੂ :- ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਦਫ਼ਤਰ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਸ੍ਰੀ ਅਮਰਨਾਥ ਜੀ ਯਾਤਰਾ 2026 ਇਸ ਵਾਰ 3 ਜੁਲਾਈ ਤੋਂ ਸ਼ੁਰੂ ਹੋ ਕੇ 28 ਅਗਸਤ ਨੂੰ ਰੱਖੜੀ ਦੇ ਦਿਨ ਸਮਾਪਤ ਹੋਵੇਗੀ। ਇਹ ਧਾਰਮਿਕ ਯਾਤਰਾ ਕੁੱਲ 57 ਦਿਨਾਂ ਤੱਕ ਜਾਰੀ ਰਹੇਗੀ। ਯਾਤਰਾ ਤੋਂ ਪਹਿਲਾਂ ਰਵਾਇਤੀ ਪ੍ਰਥਮ ਪੂਜਾ 29 ਜੂਨ ਨੂੰ ਜੇਠ ਪੂਰਨਿਮਾ ਮੌਕੇ ਕੀਤੀ ਜਾਵੇਗੀ। ਭਗਤਾਂ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ 15 ਅਪ੍ਰੈਲ ਤੋਂ ਸ਼ੁਰੂ ਹੋਵੇਗੀ, ਜੋ ਔਨਲਾਈਨ ਅਤੇ ਔਫਲਾਈਨ ਦੋਵਾਂ ਮਾਧਿਅਮਾਂ ਰਾਹੀਂ ਉਪਲਬਧ ਰਹੇਗੀ।

ਚੰਡੀਗੜ੍ਹ ਧਮਾਕਾ ਮਾਮਲੇ ‘ਚ ਵੱਡੀ ਕਾਰਵਾਈ, ਤਰਨਤਾਰਨ ਨਾਲ ਸਬੰਧਤ ਦੋ ਹੋਰ ਮੁਲਜ਼ਮ ਗ੍ਰਿਫ਼ਤਾਰ

ਚੰਡੀਗੜ੍ਹ :- ਚੰਡੀਗੜ੍ਹ ਵਿੱਚ ਭਾਜਪਾ ਦਫ਼ਤਰ ਧਮਾਕੇ ਦੇ ਮਾਮਲੇ ‘ਚ ਜਾਂਚ ਕਰ ਰਹੀ ਪੰਜਾਬ ਪੁਲਿਸ ਨੂੰ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ ਕਾਰਵਾਈ ਕਰਦਿਆਂ ਦੋ ਹੋਰ ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ ਹੈ, ਜਿਸ ਨਾਲ ਮਾਮਲੇ ਦੀ ਗੁੱਥੀ ਸੁਲਝਣ ਦੀ ਸੰਭਾਵਨਾ ਵਧ ਗਈ ਹੈ।

ਮੇਹਰਬਾਨ ਇਲਾਕੇ ‘ਚ ਨਾਬਾਲਿਗ ਦੀ ਸ਼ੱਕੀ ਮੌਤ, ਘਰ ਅੰਦਰ ਫਾਹੇ ਨਾਲ ਲਟਕਦੀ ਮਿਲੀ ਲਾਸ਼!

ਲੁਧਿਆਣਾ :- ਥਾਣਾ ਮੇਹਰਬਾਨ ਦੇ ਅਧੀਨ ਆਉਂਦੇ ਇਲਾਕੇ ਵਿੱਚ ਇੱਕ ਨਾਬਾਲਿਗ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੂੰ ਸੂਚਨਾ ਮਿਲਣ ਉਪਰੰਤ ਟੀਮ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

17 ਸਾਲਾ ਨੌਜਵਾਨ ਦੀ ਹੋਈ ਪਛਾਣ
ਮ੍ਰਿਤਕ ਦੀ ਪਛਾਣ 17 ਸਾਲਾ ਸ਼ਿਵਮ ਵਜੋਂ ਹੋਈ ਹੈ, ਜੋ ਮੁੱਢਲਾ ਵਾਸੀ ਬਿਹਾਰ ਦਾ ਸੀ ਅਤੇ ਇਸ ਸਮੇਂ ਆਪਣੇ ਵੱਡੇ ਭਰਾ ਨਾਲ ਰਾਧਾ ਸੁਆਮੀ ਕਾਲੋਨੀ ਵਿੱਚ ਰਹਿ ਰਿਹਾ ਸੀ।

ਭਰਾ ਵੱਲੋਂ ਦਿੱਤੀ ਗਈ ਜਾਣਕਾਰੀ
ਪਰਿਵਾਰਕ ਮੈਂਬਰਾਂ ਅਨੁਸਾਰ, ਸਵੇਰੇ ਵੱਡਾ ਭਰਾ ਕੰਮ ‘ਤੇ ਚਲਾ ਗਿਆ ਸੀ। ਜਦੋਂ ਉਹ ਦੁਪਹਿਰ ਦੇ ਸਮੇਂ ਘਰ ਵਾਪਸ ਆਇਆ ਤਾਂ ਉਸਨੇ ਕਮਰੇ ਅੰਦਰ ਸ਼ਿਵਮ ਨੂੰ ਫਾਹੇ ਨਾਲ ਲਟਕਦਾ ਦੇਖਿਆ। ਇਸ ਤੋਂ ਬਾਅਦ ਉਸਨੇ ਰੌਲਾ ਪਾਇਆ, ਜਿਸ ‘ਤੇ ਗੁਆਂਢੀ ਇਕੱਠੇ ਹੋ ਗਏ ਅਤੇ ਮਦਦ ਨਾਲ ਨੌਜਵਾਨ ਨੂੰ ਹੇਠਾਂ ਉਤਾਰਿਆ ਗਿਆ।

ਪੋਸਟਮਾਰਟਮ ਤੋਂ ਬਾਅਦ ਹੀ ਸਾਫ਼ ਹੋਣਗੇ ਕਾਰਨ
ਪੁਲਿਸ ਵੱਲੋਂ ਲਾਸ਼ ਨੂੰ ਸਿਵਲ ਹਸਪਤਾਲ ਦੀ ਮੌਰਚਰੀ ਵਿੱਚ ਰੱਖਵਾ ਦਿੱਤਾ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਬਾਰੇ ਪੁਸ਼ਟੀ ਹੋ ਸਕੇਗੀ।

ਪੁਲਿਸ ਜਾਂਚ ਜਾਰੀ
ਥਾਣਾ ਮੁਖੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਅਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।