ਯੂਪੀ :- ਯੂਪੀ ਦੇ ਝਾਂਸੀ ਜ਼ਿਲ੍ਹੇ ਵਿੱਚ ਟੋਡੀ ਫਤਿਹਪੁਰ ਥਾਣਾ ਖੇਤਰ ਦੇ ਪਿੰਡ ਕਿਸ਼ੋਰਪੁਰਾ ‘ਚ ਇੱਕ ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਬੁੱਧਵਾਰ ਦੇਰ ਸ਼ਾਮ ਇੱਕ ਸੁੱਕੇ ਖੂਹ ਵਿੱਚੋਂ ਔਰਤ ਦੀ ਲਾਸ਼ ਦੇ ਟੁਕੜੇ ਦੋ ਬੋਰੀਆਂ ਵਿੱਚ ਮਿਲੇ। ਇੱਕ ਬੋਰੀ ਵਿੱਚ ਸਿਰ ਅਤੇ ਧੜ ਸੀ, ਜਦਕਿ ਦੂਜੀ ਬੋਰੀ ਵਿੱਚ ਹੱਥ ਅਤੇ ਲੱਤਾਂ ਭਰੀਆਂ ਹੋਈਆਂ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਪ੍ਰਾਰੰਭਿਕ ਤੌਰ ‘ਤੇ ਮਾਮਲੇ ਨੂੰ ਕਤਲ ਮੰਨਿਆ ਜਾ ਰਿਹਾ ਹੈ।