ਚੰਡੀਗੜ੍ਹ :- ਦੇਸ਼ ਵਿੱਚ ਮੌਸਮ ਵਿੱਚ ਅਚਾਨਕ ਬਦਲਾਅ ਦੇਖਣ ਨੂੰ ਮਿਲ ਰਹੇ ਹਨ। ਉੱਤਰੀ ਭਾਰਤ ਦੇ ਸ਼ਹਿਰਾਂ ਵਿੱਚ ਸਰਦੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਪ੍ਰਦੂਸ਼ਣ ਦੇ ਪੱਧਰ ਵੀ ਤੇਜ਼ੀ ਨਾਲ ਵਧ ਰਹੇ ਹਨ, ਜਦਕਿ ਦੱਖਣੀ ਭਾਰਤ ਦੇ ਰਾਜਾਂ ਵਿੱਚ ਮੀਂਹ ਅਤੇ ਬੱਦਲਾਂ ਨੇ ਤਿਉਹਾਰੀ ਮੌਸਮ ਨੂੰ ਰੰਗੀਨ ਬਣਾ ਦਿੱਤਾ ਹੈ। ਮੌਸਮ ਵਿਭਾਗ (IMD) ਨੇ 20 ਅਕਤੂਬਰ ਤੋਂ ਦੀਵਾਲੀ ਦੇ ਆਲੇ-ਦੁਆਲੇ ਮੌਸਮ ਲਈ ਅਪਡੇਟ ਜਾਰੀ ਕੀਤੀ ਹੈ।