ਨਵੀਂ ਦਿੱਲੀ :- ਡੁਰਗਾਪੁਰ ਸਟੇਸ਼ਨ ‘ਤੇ ਯਾਰਡ ਰੀਮੋਡਲਿੰਗ ਅਤੇ ਨਵੀਂ ਇਲੈਕਟ੍ਰਾਨਿਕ ਇੰਟਰਲਾਕਿੰਗ (E.I.) ਕੈਬਿਨ ਦੇ ਕੰਮ ਕਾਰਨ ਭਾਰਤੀ ਰੇਲਵੇ ਵੱਲੋਂ 12 ਲੰਬੀ ਦੂਰੀ ਵਾਲੀਆਂ ਟਰੇਨਾਂ ਨੂੰ ਅਸਥਾਈ ਤੌਰ ‘ਤੇ ਰੱਦ ਕੀਤਾ ਗਿਆ ਹੈ, ਜਦਕਿ ਦੋ ਟਰੇਨਾਂ ਦੀ ਟਾਇਮਿੰਗ ‘ਚ ਤਬਦੀਲੀ ਕੀਤੀ ਗਈ ਹੈ। ਇਹ ਰੱਦਗੀਆਂ ਅਤੇ ਬਦਲਾਅ 31 ਅਕਤੂਬਰ ਤੋਂ 22 ਨਵੰਬਰ 2025 ਤੱਕ ਲਾਗੂ ਰਹਿਣਗੇ।
ਕਿਹੜੀਆਂ-ਕਿਹੜੀਆਂ ਟਰੇਨਾਂ ‘ਤੇ ਅਸਰ?
ਰੇਲਵੇ ਅਨੁਸਾਰ ਰੱਦ ਹੋਣ ਵਾਲੀਆਂ ਟਰੇਨਾਂ ਵਿੱਚ ਮੁੱਖ ਤੌਰ ‘ਤੇ ਕੋਲਕਾਤਾ, ਸੀਲਦਾਹ, ਹਾਵੜਾ ਅਤੇ ਆਨੰਦ ਵਿਹਾਰ ਟਰਮੀਨਲ ਨੂੰ ਜੋੜਨ ਵਾਲੀਆਂ ਐਕਸਪ੍ਰੈੱਸ ਟਰੇਨਾਂ ਸ਼ਾਮਲ ਹਨ।
-
12325 ਕੋਲਕਾਤਾ ਟਰਮੀਨਲ–ਨੰਗਲ ਡੈਂਮ ਐਕਸਪ੍ਰੈੱਸ : 20 ਨਵੰਬਰ ਨੂੰ ਰੱਦ
-
12326 ਨੰਗਲ ਡੈਂਮ–ਕੋਲਕਾਤਾ ਟਰਮੀਨਲ ਐਕਸਪ੍ਰੈੱਸ : 22 ਨਵੰਬਰ ਨੂੰ ਰੱਦ
-
12329 ਸੀਲਦਾਹ–ਆਨੰਦ ਵਿਹਾਰ ਟਰਮੀਨਲ ਐਕਸਪ੍ਰੈੱਸ : 18 ਨਵੰਬਰ ਨੂੰ ਰੱਦ
-
12330 ਆਨੰਦ ਵਿਹਾਰ–ਸੀਲਦਾਹ ਐਕਸਪ੍ਰੈੱਸ : 19 ਨਵੰਬਰ ਨੂੰ ਰੱਦ
-
12333 ਹਾਵੜਾ ਜੰਕਸ਼ਨ–ਪ੍ਰਯਾਗਰਾਜ ਰੰਬਾਘ ਐਕਸਪ੍ਰੈੱਸ : 19 ਤੋਂ 22 ਨਵੰਬਰ ਤੱਕ ਰੱਦ
-
12334 ਵਾਪਸੀ ਯਾਤਰਾ : 20, 21 ਅਤੇ 22 ਨਵੰਬਰ ਨੂੰ ਰੱਦ
-
12357 ਕੋਲਕਾਤਾ ਟਰਮੀਨਲ–ਅੰਮ੍ਰਿਤਸਰ ਐਕਸਪ੍ਰੈੱਸ : 18 ਨਵੰਬਰ ਨੂੰ ਰੱਦ
-
12358 ਅੰਮ੍ਰਿਤਸਰ–ਕੋਲਕਾਤਾ ਟਰਮੀਨਲ ਐਕਸਪ੍ਰੈੱਸ : 20 ਨਵੰਬਰ ਨੂੰ ਰੱਦ
-
12353 ਹਾਵੜਾ–ਲਾਲਕੁਆ ਜੰਕਸ਼ਨ ਐਕਸਪ੍ਰੈੱਸ : 31 ਅਕਤੂਬਰ ਅਤੇ 14 ਨਵੰਬਰ ਨੂੰ ਰੱਦ
-
12354 ਵਾਪਸੀ ਯਾਤਰਾ : 1 ਅਤੇ 15 ਨਵੰਬਰ ਨੂੰ ਰੱਦ
-
13167 ਕੋਲਕਾਤਾ ਟਰਮੀਨਲ–ਆਗਰਾ ਕੈਂਟ ਜੰਕਸ਼ਨ ਐਕਸਪ੍ਰੈੱਸ : 20 ਨਵੰਬਰ ਨੂੰ ਰੱਦ
-
13168 ਆਗਰਾ ਕੈਂਟ–ਕੋਲਕਾਤਾ ਟਰਮੀਨਲ ਐਕਸਪ੍ਰੈੱਸ : 22 ਨਵੰਬਰ ਨੂੰ ਰੱਦ
-
ਸਮਾਂਸਾਰਣੀ ਵਿਚ ਬਦਲਾਅ
-
12259 ਸੀਲਦਾਹ–ਬੀਕਾਨੇਰ ਦੁਰੰਟੋ ਐਕਸਪ੍ਰੈੱਸ : 23 ਨਵੰਬਰ ਨੂੰ 80 ਮਿੰਟ ਦੇਰੀ ਨਾਲ
-
12313 ਸੀਲਦਾਹ–ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈੱਸ : 23 ਨਵੰਬਰ ਨੂੰ 80 ਮਿੰਟ ਦੇਰੀ ਨਾਲ
ਮੁਸਾਫਰਾਂ ਲਈ ਜ਼ਰੂਰੀ ਸੂਚਨਾ
ਰੇਲਵੇ ਵਿਭਾਗ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਸਫ਼ਰ ਤੋਂ ਪਹਿਲਾਂ ਨੇਸ਼ਨਲ ਟ੍ਰੇਨ ਇਨਕਵਾਇਰੀ ਸਿਸਟਮ (NTES) ਜਾਂ 139 ‘ਤੇ ਕਾਲ ਕਰ ਕੇ ਨਵੀਨਤਮ ਸਥਿਤੀ ਦੀ ਜਾਂਚ ਕਰ ਲੈਣ, ਤਾਂ ਜੋ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ।

