ਪਠਾਨਕੋਟ :- ਪਠਾਨਕੋਟ ਏਅਰਪੋਰਟ ਰੋਡ, ਜੋ ਹਾਲ ਹੀ ਵਿੱਚ ਚੱਕੀ ਦਰਿਆ ਦੇ ਕੱਟਾਅ ਕਾਰਨ ਨਸ਼ਟ ਹੋ ਗਿਆ ਸੀ, ਤੋਂ ਬਾਅਦ ਹੁਣ ਪਠਾਨਕੋਟ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਤਿੰਨ ਪਿੰਡਾਂ ਦਾ ਸੰਪਰਕ ਵੀ ਇਸੇ ਦਰਿਆ ਕਾਰਨ ਬਾਕੀ ਸੂਬੇ ਨਾਲ ਟੁੱਟ ਗਿਆ ਹੈ। 21 ਜੁਲਾਈ ਨੂੰ ਇਹ ਰਸਤਾ ਟੁੱਟਣ ਤੋਂ ਬਾਅਦ ਹਿਮਾਚਲ ਪ੍ਰਸ਼ਾਸਨ ਵੱਲੋਂ ਇਸ ਦੀ ਮੁੜ ਬਹਾਲੀ ਲਈ ਅਜੇ ਤੱਕ ਕੋਈ ਢੰਗ ਦੀ ਕਾਰਵਾਈ ਨਹੀਂ ਕੀਤੀ ਗਈ।
ਪ੍ਰਸ਼ਾਸਨ ਦੀ ਅਣਗਹਿਲੀ, ਲੋਕਾਂ ਨੇ ਆਪ ਚੁੱਕੀ ਪਹਿਲ
ਪ੍ਰਸ਼ਾਸਨ ਦੀ ਲਾਪਰਵਾਹੀ ਤੋਂ ਨਾਰਾਜ਼ ਹੋ ਕੇ ਸਥਾਨਕ ਲੋਕਾਂ ਨੇ ਆਪਣੇ ਹੀ ਯਤਨਾਂ ਨਾਲ ਆਵਾਜਾਈ ਲਈ ਰਸਤਾ ਬਣਾਉਣ ਦੀ ਸ਼ੁਰੂਆਤ ਕਰ ਦਿੱਤੀ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਰਸਤਾ ਬੰਦ ਹੋਣ ਕਾਰਨ ਪਠਾਨਕੋਟ ਵਿੱਚ ਪੜ੍ਹਨ ਵਾਲੇ ਬੱਚਿਆਂ ਨੂੰ ਹੁਣ 20 ਤੋਂ 25 ਕਿਲੋਮੀਟਰ ਵੱਧ ਦਾ ਚੱਕਰ ਕੱਟਣਾ ਪੈ ਰਿਹਾ ਹੈ, ਜਿਸ ਨਾਲ ਸਮਾਂ ਅਤੇ ਪੈਸੇ ਦੋਵਾਂ ਦਾ ਨੁਕਸਾਨ ਹੋ ਰਿਹਾ ਹੈ।
ਜਲਦੀ ਮੁਰੰਮਤ ਦੀ ਮੰਗ
ਪਿੰਡ ਵਾਸੀਆਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਸ ਰਸਤੇ ਦੀ ਤੁਰੰਤ ਮੁਰੰਮਤ ਕਰਕੇ ਆਵਾਜਾਈ ਮੁੜ ਸ਼ੁਰੂ ਕਰਾਈ ਜਾਵੇ, ਤਾਂ ਜੋ ਇਹਨਾਂ ਤਿੰਨ ਪਿੰਡਾਂ ਦੇ ਲੋਕਾਂ ਨੂੰ ਸੁਵਿਧਾ ਮਿਲ ਸਕੇ ਅਤੇ ਉਨ੍ਹਾਂ ਦੀ ਰੋਜ਼ਾਨਾ ਜ਼ਿੰਦਗੀ ਵਿੱਚ ਸੁਧਾਰ ਆ ਸਕੇ।