ਕੇਰਲ :-:ਕੇਰਲ ਦੇ ਕਨੂਰ ਜ਼ਿਲ੍ਹੇ ਦੇ ਪ੍ਰਸਿੱਧ ਪੱਯੰਬਲਮ ਬੀਚ ’ਤੇ ਐਤਵਾਰ ਸਵੇਰੇ ਦਰਦਨਾਕ ਹਾਦਸਾ ਵਾਪਰਿਆ, ਜਦੋਂ ਕਰਨਾਟਕ ਦੇ ਤਿੰਨ ਮੈਡੀਕਲ ਵਿਦਿਆਰਥੀ ਸਮੁੰਦਰ ਵਿੱਚ ਨ੍ਹਾਉਂਦੇ ਸਮੇਂ ਡੁੱਬ ਗਏ। ਪੁਲਿਸ ਨੇ ਦੱਸਿਆ ਕਿ ਤਿੰਨਾਂ ਵਿਦਿਆਰਥੀਆਂ ਦੀ ਮੌਤ ਹੋ ਗਈ ਹੈ।
ਬੇੰਗਲੁਰੂ ਦੇ ਅੱਠ ਵਿਦਿਆਰਥੀ ਸਮੁੰਦਰ ਵਿੱਚ ਉਤਰੇ, ਤਿੰਨ ਲਹਿਰਾਂ ਦੀ ਲਪੇਟ ’ਚ ਆਏ
ਮਿਲੀ ਜਾਣਕਾਰੀ ਅਨੁਸਾਰ, ਐਤਵਾਰ ਸਵੇਰੇ ਕਰੀਬ 11 ਵਜੇ ਬੇੰਗਲੁਰੂ ਤੋਂ ਆਏ ਮੈਡੀਕਲ ਕਾਲਜ ਦੇ ਅੱਠ ਵਿਦਿਆਰਥੀਆਂ ਦਾ ਸਮੂਹ ਸਮੁੰਦਰ ਵਿੱਚ ਤੈਰਨ ਲਈ ਉਤਰੇਆ ਸੀ। ਇਸ ਦੌਰਾਨ, ਅਫ਼ਨਾਨ, ਰਹਾਨੁੱਦੀਨ ਅਤੇ ਅਫ਼ਰਾਸ ਨਾਮਕ ਤਿੰਨ ਵਿਦਿਆਰਥੀ ਤੇਜ਼ ਲਹਿਰਾਂ ਦੀ ਚਪੇਟ ’ਚ ਆ ਗਏ ਤੇ ਡੂੰਘੇ ਪਾਣੀ ਵੱਲ ਖਿੱਚੇ ਗਏ।
ਬਚਾਅ ਦਲ ਨੇ ਕੱਢਿਆ ਬਾਹਰ, ਪਰ ਹਸਪਤਾਲ ਪਹੁੰਚਦੇ ਹੀ ਹੋ ਗਈ ਮੌਤ
ਪੁਲਿਸ ਮੁਤਾਬਕ, ਸਥਾਨਕ ਲੋਕਾਂ ਤੇ ਰੈਸਕਿਊ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਤਿੰਨਾਂ ਨੂੰ ਪਾਣੀ ਤੋਂ ਬਾਹਰ ਕੱਢ ਲਿਆ ਅਤੇ ਨੇੜਲੇ ਹਸਪਤਾਲ ਲਿਜਾਇਆ ਗਿਆ। ਹਾਲਾਂਕਿ ਡਾਕਟਰਾਂ ਨੇ ਉਨ੍ਹਾਂ ਨੂੰ ਪਹੁੰਚਦੇ ਹੀ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਪੁਲਿਸ ਵੱਲੋਂ ਚੇਤਾਵਨੀ, ਸਮੁੰਦਰ ਦੇ ਬਦਲਦੇ ਮੌਜਾਂ ਤੋਂ ਸਾਵਧਾਨ ਰਹਿਣ ਦੀ ਅਪੀਲ
ਪੁਲਿਸ ਅਧਿਕਾਰੀਆਂ ਨੇ ਹਾਦਸੇ ਤੋਂ ਬਾਅਦ ਸੈਲਾਨੀਆਂ ਤੇ ਸਥਾਨਕ ਲੋਕਾਂ ਨੂੰ ਚੇਤਾਵਨੀ ਜਾਰੀ ਕੀਤੀ ਹੈ ਕਿ ਪੱਯੰਬਲਮ ਬੀਚ ਤੇ ਸਮੁੰਦਰ ਦੀਆਂ ਲਹਿਰਾਂ ਕਈ ਵਾਰ ਬੇਹੱਦ ਖਤਰਨਾਕ ਅਤੇ ਅਣਪਛਾਤੀਆਂ ਹੁੰਦੀਆਂ ਹਨ। ਇਸ ਲਈ ਤੈਰਨ ਜਾਂ ਪਾਣੀ ਦੇ ਨੇੜੇ ਜਾਣ ਸਮੇਂ ਵਿਸ਼ੇਸ਼ ਸਾਵਧਾਨੀ ਬਰਤਣੀ ਜ਼ਰੂਰੀ ਹੈ।

