ਝਾਰਖੰਡ :- ਧਨਬਾਦ ਦੇ ਝਰੀਆ ਦੇ ਲੋਡਨਾ ਖੇਤਰ ਵਿੱਚ ਬੁੱਧਵਾਰ (10 ਸਤੰਬਰ) ਨੂੰ ਵੱਡਾ ਹਾਦਸਾ ਵਾਪਰਿਆ। ਮੀਂਹ ਤੋਂ ਬਚਣ ਲਈ ਬੀ.ਸੀ.ਸੀ.ਐਲ. ਦੀ ਪੁਰਾਣੀ ਜ਼ਮੀਨਦੋਜ਼ ਇਮਾਰਤ ਵਿੱਚ ਲੁਕੇ ਕੁਝ ਲੋਕਾਂ ‘ਤੇ ਅਚਾਨਕ ਛੱਤ ਡਿੱਗ ਗਈ। ਇਸ ਹਾਦਸੇ ਵਿੱਚ ਤਿੰਨ ਮਾਸੂਮ ਬੱਚਿਆਂ ਦੀ ਮੌਕੇ ‘ਤੇ ਹੀ ਜਾਨ ਚਲੀ ਗਈ, ਜਦੋਂ ਕਿ ਚਾਰ ਹੋਰ ਲੋਕ ਗੰਭੀਰ ਜ਼ਖਮੀ ਹੋ ਗਏ।
ਮਲਬੇ ਵਿੱਚ ਦੱਬੇ ਲੋਕਾਂ ਨੂੰ ਕੱਢਣ ਲਈ ਚੱਲਿਆ ਰਾਹਤ ਕੰਮ
ਛੱਤ ਡਿੱਗਣ ਨਾਲ ਲੋਕ ਮਲਬੇ ਹੇਠਾਂ ਦੱਬ ਗਏ। ਸਥਾਨਕ ਲੋਕਾਂ ਦੀ ਮਦਦ ਨਾਲ ਜੇ.ਸੀ.ਬੀ. ਮਸ਼ੀਨ ਰਾਹੀਂ ਰਾਹਤ ਕੰਮ ਚਲਾਇਆ ਗਿਆ। ਸਭ ਨੂੰ ਬਾਹਰ ਕੱਢ ਕੇ ਤੁਰੰਤ ਐਸ.ਐਨ.ਐਮ.ਐਮ.ਸੀ.ਐਚ. ਹਸਪਤਾਲ ਧਨਬਾਦ ਭੇਜਿਆ ਗਿਆ। ਡਾਕਟਰਾਂ ਨੇ ਦੱਸਿਆ ਕਿ ਜ਼ਖਮੀਆਂ ਵਿੱਚੋਂ ਚਾਰ ਦੀ ਹਾਲਤ ਨਾਜ਼ੁਕ ਹੈ।
ਮ੍ਰਿਤਕਾਂ ਦੀ ਪਛਾਣ
ਹਾਦਸੇ ਵਿੱਚ ਜਾਨ ਗੁਆਉਣ ਵਾਲੇ ਬੱਚਿਆਂ ਦੀ ਪਛਾਣ ਸੁਸ਼ਮਾ ਕੁਮਾਰੀ, ਚਿਰਾਗ ਅਤੇ ਗੋਪਾਲ ਵਜੋਂ ਹੋਈ ਹੈ। ਸਥਾਨਕ ਲੋਕਾਂ ਵਿੱਚ ਘਟਨਾ ਤੋਂ ਬਾਅਦ ਰੋਸ ਤੇ ਮਾਹੌਲ ਗਮੀਨ ਦਿਖਾਈ ਦਿੱਤਾ।
ਵਿਧਾਇਕ ਰਾਗਿਨੀ ਸਿੰਘ ਹਸਪਤਾਲ ਪਹੁੰਚੀ
ਸਥਾਨਕ ਭਾਜਪਾ ਵਿਧਾਇਕ ਰਾਗਿਨੀ ਸਿੰਘ ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਹਸਪਤਾਲ ਪਹੁੰਚੀ। ਉਨ੍ਹਾਂ ਜ਼ਖਮੀਆਂ ਦੀ ਸਿਹਤ ਬਾਰੇ ਪੁੱਛਗਿੱਛ ਕੀਤੀ ਅਤੇ ਡਾਕਟਰਾਂ ਨੂੰ ਵਿਸ਼ੇਸ਼ ਇਲਾਜ ਕਰਨ ਲਈ ਕਿਹਾ। ਵਿਧਾਇਕ ਨੇ ਕਿਹਾ ਕਿ ਉਹ ਖੁਦ ਇਲਾਜ ਦੀ ਪੂਰੀ ਨਿਗਰਾਨੀ ਕਰ ਰਹੀ ਹੈ ਅਤੇ ਸਰਕਾਰ ਵੱਲੋਂ ਵੀ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਮਦਦ ਦਿੱਤੀ ਜਾਵੇਗੀ।