ਨਵੀਂ ਦਿੱਲੀ :- ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਪ੍ਰਧਾਨ ਮੰਤਰੀ-ਕਿਸਾਨ ਸਨਮਾਨ ਨਿਧੀ (PM-KISAN) ਦੀ 21ਵੀਂ ਕਿਸ਼ਤ 19 ਨਵੰਬਰ 2025 ਨੂੰ ਜਾਰੀ ਕੀਤੀ ਜਾ ਰਹੀ ਹੈ। ਇਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੋਗ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ₹2,000 ਸਿੱਧੇ ਟ੍ਰਾਂਸਫਰ ਕਰਨਗੇ।
2019 ਤੋਂ ਹੁਣ ਤੱਕ ਦੇਸ਼ ਦੇ 11 ਕਰੋੜ ਕਿਸਾਨਾਂ ਨੂੰ ਵੱਡਾ ਲਾਭ
24 ਫਰਵਰੀ 2019 ਤੋਂ ਸ਼ੁਰੂ ਹੋਈ ਇਹ ਯੋਜਨਾ ਕਿਸਾਨ ਪਰਿਵਾਰਾਂ ਨੂੰ ਸਾਲਾਨਾ ₹6,000 ਦੀ ਆਰਥਿਕ ਸਹਾਇਤਾ ਦਿੰਦੀ ਹੈ। ਸਰਕਾਰ ਮੁਤਾਬਕ, ਹੁਣ ਤੱਕ 11 ਕਰੋੜ ਤੋਂ ਵੱਧ ਕਿਸਾਨਾਂ ਨੂੰ ₹3.70 ਲੱਖ ਕਰੋੜ ਤੋਂ ਜ਼ਿਆਦਾ ਰਕਮ 20 ਕਿਸ਼ਤਾਂ ਰਾਹੀਂ ਜਾਰੀ ਕੀਤੀ ਜਾ ਚੁੱਕੀ ਹੈ।
ਇਹ ਕਿਸਾਨਾਂ ਨੂੰ 19 ਨਵੰਬਰ ਨੂੰ ਰਕਮ ਨਹੀਂ ਮਿਲੇਗੀ
ਹਾਲਾਂਕਿ ਕਿਸ਼ਤ ਜਾਰੀ ਹੋ ਰਹੀ ਹੈ, ਪਰ ਕੁਝ ਰਾਜਾਂ ਦੇ ਕਿਸਾਨਾਂ ਨੂੰ 19 ਨਵੰਬਰ ਨੂੰ ₹2,000 ਨਹੀਂ ਮਿਲਣਗੇ ਕਿਉਂਕਿ ਉਨ੍ਹਾਂ ਦੀ 21ਵੀਂ ਕਿਸ਼ਤ ਪਹਿਲਾਂ ਹੀ ਜਾਰੀ ਕੀਤੀ ਜਾ ਚੁੱਕੀ ਹੈ। ਇਹ ਰਾਜ ਹਨ:
-
ਪੰਜਾਬ
-
ਹਿਮਾਚਲ ਪ੍ਰਦੇਸ਼
-
ਜੰਮੂ-ਕਸ਼ਮੀਰ
-
ਉੱਤਰਾਖੰਡ
ਕਿਸਾਨਾਂ ਦੀ ਸਭ ਤੋਂ ਵੱਡੀ ਸਮੱਸਿਆ – e-KYC ਅਧੂਰਾ
ਕਈ ਕਿਸਾਨਾਂ ਦੀ ਕਿਸ਼ਤ ਇਸ ਵਾਰ ਵੀ ਫਸ ਸਕਦੀ ਹੈ ਕਿਉਂਕਿ ਵੱਡੀ ਗਿਣਤੀ ਵਿੱਚ ਕਿਸਾਨਾਂ ਦੀ e-KYC ਅਜੇ ਪੂਰੀ ਨਹੀਂ ਹੋਈ।
ਜੇਕਰ ਤੁਹਾਡਾ ਆਧਾਰ ਕਾਰਡ ਬੈਂਕ ਖਾਤੇ ਨਾਲ ਜੋੜਿਆ ਨਹੀਂ ਹੈ, ਜਾਂ ਜ਼ਮੀਨ ਦੀ ਜਾਣਕਾਰੀ ਅਪਡੇਟ ਨਹੀਂ, ਤਾਂ ਕਿਸ਼ਤ ਰੁਕ ਸਕਦੀ ਹੈ।
e-KYC ਪੂਰੀ ਕਰਨ ਦੇ 3 ਤਰੀਕੇ
ਸਰਕਾਰ ਨੇ ਤਿੰਨ ਸੌਖੇ ਤਰੀਕੇ ਦਿੱਤੇ ਹਨ:
1. OTP-ਅਧਾਰਤ e-KYC
ਰਜਿਸਟਰਡ ਮੋਬਾਈਲ ਨੰਬਰ ‘ਤੇ ਆਏ OTP ਨਾਲ ਤਸਦੀਕ।
2. ਬਾਇਓਮੈਟ੍ਰਿਕ e-KYC
CSC ਸੈਂਟਰ ‘ਤੇ ਫਿੰਗਰਪ੍ਰਿੰਟ/ਆਧਾਰ ਬਾਇਓਮੈਟ੍ਰਿਕ ਤਸਦੀਕ।
3. Face Authentication
ਮੋਬਾਈਲ ਕੈਮਰੇ ਜਾਂ ਵੀਡੀਓ ਤਸਦੀਕ ਰਾਹੀਂ ਚਿਹਰੇ ਦੀ ਪਛਾਣ।
ਲਾਭ ਪ੍ਰਾਪਤ ਕਰਨ ਲਈ ਇਹ ਦਸਤਾਵੇਜ਼ ਲਾਜ਼ਮੀ
-
ਜ਼ਮੀਨ ਦੀ ਮਲਕੀਅਤ ਦਾ ਸਬੂਤ
-
ਆਧਾਰ ਅਤੇ ਬੈਂਕ ਖਾਤਾ ਲਿੰਕ
-
ਖੇਤੀਬਾੜੀ ਵੇਰਵਿਆਂ ਦੀ ਅਪਡੇਟ
ਸਰਕਾਰ ਨਿਯਮਿਤ ਤੌਰ ‘ਤੇ ਪਿੰਡ ਅਤੇ ਪੰਚਾਇਤ ਪੱਧਰ ‘ਤੇ ਮੁਹਿੰਮਾਂ ਚਲਾ ਰਹੀ ਹੈ ਤਾਂ ਜੋ ਕੋਈ ਯੋਗ ਕਿਸਾਨ ਬਿਨਾ ਕਿਸ਼ਤ ਤੋਂ ਨਾ ਰਹਿ ਜਾਵੇ।
ਆਪਣੀ ਕਿਸ਼ਤ ਸਥਿਤੀ ਘਰ ਬੈਠੇ ਚੈਕ ਕਰੋ
ਆਪਣੀ 21ਵੀਂ ਕਿਸ਼ਤ ਦੀ ਸਥਿਤੀ ਵੇਖਣ ਲਈ ਇਹ ਕਦਮ ਫਾਲੋ ਕਰੋ:
-
PM-KISAN ਦੀ ਅਧਿਕਾਰਤ ਵੈਬਸਾਈਟ ‘ਤੇ ਜਾਓ
-
‘Beneficiary Status’ ਸੈਕਸ਼ਨ ‘ਚ ਜਾਓ
-
ਆਪਣਾ ਆਧਾਰ ਨੰਬਰ ਜਾਂ ਬੈਂਕ ਖਾਤਾ ਨੰਬਰ ਦਰਜ ਕਰੋ
-
‘Get Data’ ‘ਤੇ ਕਲਿੱਕ ਕਰੋ
ਇਸ ਤੋਂ ਬਾਅਦ ਤੁਹਾਡੇ ਸਾਹਮਣੇ ਤੁਹਾਡਾ ਨਾਮ, ਕਿਸ਼ਤ ਸਥਿਤੀ ਅਤੇ ਭੁਗਤਾਨ ਦੇ ਰਿਕਾਰਡ ਸਾਹਮਣੇ ਆ ਜਾਣਗੇ।
ਜੇ ਸਮੱਸਿਆ ਆ ਜਾਵੇ ਤਾਂ ਕੀ ਕਰੋ?
ਜੇ ਕਿਸ਼ਤ ਨਾ ਮਿਲੇ ਜਾਂ “FTO pending”, “KYC not completed”, “Bank not linked” ਵਰਗੀਆਂ ਗਲਤੀਆਂ ਆਏਂ, ਤਾਂ ਤੁਸੀਂ:
-
ਪਿੰਡ ਪੱਧਰ ਦੇ ਕਿਸਾਨ ਸਹਾਇਤਾ ਕੇਂਦਰ ਨਾਲ ਸੰਪਰਕ ਕਰੋ
-
CSC ਸੈਂਟਰ ‘ਤੇ ਜਾ ਕੇ ਬਾਇਓਮੈਟ੍ਰਿਕ KYC ਕਰੋ
-
PM-KISAN ਹੈਲਪਲਾਈਨ ‘ਤੇ ਕਾਲ ਕਰੋ

