ਨਵੀਂ ਦਿੱਲੀ :- ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਉੱਤਰਾਖੰਡ ਦੇ ਉੱਚਾਈ ਵਾਲੇ ਇਲਾਕਿਆਂ ਵਿੱਚ ਮੌਸਮ ਨੇ ਅਚਾਨਕ ਰੁੱਖ ਬਦਲ ਲਿਆ। ਹਿਮਾਚਲ ਦੇ ਲਾਹੌਲ-ਸਪਿਤੀ ਵਿੱਚ ਗੋਂਡਲਾ ‘ਚ 26.5 ਸੈਂਟੀਮੀਟਰ, ਕੇਲਾਂਗ ‘ਚ 20 ਸੈਂਟੀਮੀਟਰ ਅਤੇ ਕੁਕੁੰਸੇਰੀ ‘ਚ 5.6 ਮਿਲੀਮੀਟਰ ਬਰਫ ਦਰਜ ਕੀਤੀ ਗਈ। ਚੰਬਾ ਦੇ ਜਨਜਾਤੀ ਪਾਂਗੀ ਖੇਤਰ ‘ਚ ਵੀ ਇਸ ਸੀਜ਼ਨ ਦੀ ਪਹਿਲੀ ਬਰਫਬਾਰੀ ਹੋਈ।
ਮੀਂਹ ਤੇ ਬਰਫ ਨਾਲ ਪਾਰਾ ਡਿੱਗਿਆ
ਪਹਾੜੀ ਇਲਾਕਿਆਂ ਦੇ ਦਰਮਿਆਨੇ ਅਤੇ ਹੇਠਲੇ ਹਿੱਸਿਆਂ ਵਿੱਚ ਰੁਕ-ਰੁਕ ਕੇ ਮੀਂਹ ਪੈਣ ਕਾਰਨ ਤਾਪਮਾਨ ਵਿੱਚ ਕਾਫ਼ੀ ਗਿਰਾਵਟ ਆਈ। ਹਿਮਾਚਲ ਦੇ ਕਈ ਸੈਲਾਨੀ ਸਥਲਾਂ ‘ਤੇ ਮੌਸਮ ਸਿਰਦੀ ਰੰਗ ‘ਚ ਆ ਗਿਆ ਹੈ।
ਜੰਮੂ-ਕਸ਼ਮੀਰ ‘ਚ ਆਵਾਜਾਈ ਠੱਪ
ਭਾਰੀ ਬਰਫਬਾਰੀ ਅਤੇ ਮੀਂਹ ਕਾਰਨ ਜੰਮੂ-ਕਸ਼ਮੀਰ ਦੇ ਕਈ ਮੁੱਖ ਰਸਤੇ ਬੰਦ ਕਰਨ ਪਏ। ਜੰਮੂ-ਸ਼੍ਰੀਨਗਰ ਅਤੇ ਸ਼੍ਰੀਨਗਰ-ਲੇਹ ਰਾਸ਼ਟਰੀ ਰਾਜਮਾਰਗਾਂ ਦੇ ਨਾਲ-ਨਾਲ ਮੁਗਲ ਰੋਡ ਅਤੇ ਸਿੰਥਨ ਟਾਪ ‘ਤੇ ਆਵਾਜਾਈ ਮੁਲਤਵੀ ਕਰ ਦਿੱਤੀ ਗਈ।
ਜੋਜਿਲਾ ਦਰਰੇ ‘ਚ 6 ਇੰਚ ਬਰਫ ਪਈ।
- ਪੀਰ ਕੀ ਗਲੀ ਅਤੇ ਸਿੰਥਨ ਟਾਪ ‘ਤੇ 3–4 ਇੰਚ ਬਰਫ ਦੀ ਪਰਤ ਜੰਮ ਗਈ।
- ਉੱਤਰਾਖੰਡ ‘ਚ ਧਾਰਮਿਕ ਸਥਾਨਾਂ ‘ਤੇ ਬਰਫ ਦੀ ਚਾਦਰ
- ਉੱਤਰਾਖੰਡ ਦੇ ਬਦਰੀਨਾਥ ਧਾਮ ਅਤੇ ਆਲੇ-ਦੁਆਲੇ ਦੀਆਂ ਪਹਾੜੀਆਂ ਬਰਫ ਨਾਲ ਢੱਕ ਗਈਆਂ। ਚਮੋਲੀ ਜ਼ਿਲ੍ਹੇ ਦੀ ਨੀਤੀ ਮਲਾਰੀ ਵਾਦੀ ਦੇ 14 ਤੋਂ ਵੱਧ ਪਿੰਡਾਂ ਵਿੱਚ ਬਰਫਬਾਰੀ ਹੋ ਰਹੀ ਹੈ।
- ਸ੍ਰੀ ਹੇਮਕੁੰਟ ਸਾਹਿਬ ‘ਚ 3 ਫੁੱਟ ਤੋਂ ਵੱਧ ਬਰਫ ਜੰਮ ਚੁੱਕੀ ਹੈ।
- ਕੇਦਾਰਨਾਥ ਵਿੱਚ ਸਾਰਾ ਦਿਨ ਰੁਕ-ਰੁਕ ਕੇ ਬਰਫ ਪੈਂਦੀ ਰਹੀ।
- ਗੰਗੋਤਰੀ, ਯਮੁਨੋਤਰੀ, ਦਯਾਰਾ, ਹਰਕੀਦੁਨ ਘਾਟੀ ਅਤੇ ਭਾਰਤ-ਚੀਨ ਸਰਹੱਦ ਦੇ ਕਈ ਅਗਲੇ ਚੌਕੀਆਂ ‘ਤੇ ਵੀ ਬਰਫ ਦੇ ਢੇਰ ਲੱਗ ਗਏ ਹਨ।
ਪੰਜਾਬ ‘ਚ ਵੀ ਤਾਪਮਾਨ ਵਧੇਰੇ ਡਿੱਗਿਆ
ਬਦਲਦੇ ਮੌਸਮ ਦਾ ਅਸਰ ਮੈਦਾਨੀ ਇਲਾਕਿਆਂ ‘ਚ ਵੀ ਵੇਖਣ ਨੂੰ ਮਿਲਿਆ। ਪੰਜਾਬ ਦੇ ਲੁਧਿਆਣਾ, ਜਲੰਧਰ ਅਤੇ ਰਾਜਧਾਨੀ ਚੰਡੀਗੜ੍ਹ ‘ਚ ਤੇਜ਼ ਮੀਂਹ ਪੈਣ ਨਾਲ ਤਾਪਮਾਨ 8.1 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ।
ਕਈ ਸਾਲਾਂ ਬਾਅਦ ਅਕਤੂਬਰ ‘ਚ ਭਾਰੀ ਬਰਫਬਾਰੀ
ਮੌਸਮ ਵਿਗਿਆਨੀਆਂ ਦੇ ਮੁਤਾਬਕ ਕਈ ਸਾਲਾਂ ਬਾਅਦ ਅਕਤੂਬਰ ਦੇ ਪਹਿਲੇ ਹਫ਼ਤੇ ਵਿੱਚ ਅਜਿਹੀ ਬਰਫਬਾਰੀ ਦਰਜ ਕੀਤੀ ਗਈ ਹੈ। ਇਸ ਅਚਾਨਕ ਤਬਦੀਲੀ ਕਾਰਨ ਪਹਾੜੀ ਇਲਾਕਿਆਂ ‘ਚ ਕੜਾਕੇ ਦੀ ਠੰਢ ਵਾਪਸ ਆ ਗਈ ਹੈ ਅਤੇ ਯਾਤਰੀਆਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ।