ਰਾਜਸਥਾਨ :- ਰਾਜਸਥਾਨ ਪੁਲਿਸ ਦੀ ਸੀ. ਆਈ. ਡੀ. ਇੰਟੈਲੀਜੈਂਸ ਨੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਲਈ ਕੰਮ ਕਰ ਰਹੇ ਇਕ ਗੋਪਤ ਨੈੱਟਵਰਕ ਨੂੰ ਪੂਰੀ ਤਰ੍ਹਾਂ ਧੁੱਸਤ ਕਰ ਦਿੱਤਾ ਹੈ। ਸੁਰੱਖਿਆ ਏਜੰਸੀਆਂ ਨੇ ਇਸ ਕਾਰਵਾਈ ਦੌਰਾਨ ਇਕ ਸ਼ਕਸ ਨੂੰ ਗ੍ਰਿਫਤਾਰ ਕਰਕੇ ਜਾਸੂਸੀ ਰੈਕਟ ਦਾ ਪਰਦਾਫਾਸ਼ ਕੀਤਾ ਹੈ।
ਕੌਣ ਹੈ ਗ੍ਰਿਫਤਾਰ ਕੀਤਾ ਗਿਆ ਨੌਜਵਾਨ?
ਗ੍ਰਿਫਤਾਰ ਸ਼ਖ਼ਸ ਦੀ ਪਛਾਣ ਪ੍ਰਕਾਸ਼ ਸਿੰਘ ਉਰਫ਼ ਬਾਦਲ (ਉਮਰ 34 ਸਾਲ), ਨਿਵਾਸੀ ਜ਼ਿਲ੍ਹਾ ਫਿਰੋਜ਼ਪੁਰ (ਪੰਜਾਬ), ਵਜੋਂ ਹੋਈ ਹੈ। ਇੰਟੈਲੀਜੈਂਸ ਸਰੋਤਾਂ ਅਨੁਸਾਰ, ਮੁਲਜ਼ਮ ਲੰਮੇ ਸਮੇਂ ਤੋਂ ਸਰਹੱਦ ਨੇੜਲੇ ਖੇਤਰਾਂ ਵਿੱਚ ਫੌਜੀ ਹਲਚਲ ਦੀ ਨਿਗਰਾਨੀ ਕਰਕੇ ਸੰਵੇਦਨਸ਼ੀਲ ਜਾਣਕਾਰੀਆਂ ਪਾਕਿਸਤਾਨ ਭੇਜ ਰਿਹਾ ਸੀ।
ਸਾਧੂਵਾਲੀ ਮਿਲਟਰੀ ਖੇਤਰ ਨੇੜੇ ਸ਼ੱਕੀ ਹਰਕਤਾਂ
27 ਨਵੰਬਰ ਨੂੰ ਸ਼੍ਰੀ ਗੰਗਾਨਗਰ ਦੇ ਸਾਧੂਵਾਲੀ ਮਿਲਟਰੀ ਜ਼ੋਨ ਦੇ ਕੋਲ ਇਕ ਨੌਜਵਾਨ ਨੂੰ ਮੋਬਾਈਲ ਫੋਨ ਨਾਲ ਲਗਾਤਾਰ ਵੀਡੀਓ ਬਣਾਉਂਦਾ ਅਤੇ ਕੁਝ ਖ਼ਾਸ ਲੋਕੇਸ਼ਨਾਂ ਨੂੰ ਰਿਕਾਰਡ ਕਰਦਾ ਦੇਖਿਆ ਗਿਆ। ਇਸ ਸ਼ੱਕੀ ਗਤੀਵਿਧੀ ਦੀ ਤੁਰੰਤ ਸੂਚਨਾ ਬਾਰਡਰ ਇੰਟੈਲੀਜੈਂਸ ਯੂਨਿਟ ਨੂੰ ਦਿੱਤੀ ਗਈ।
ਬਾਰਡਰ ਇੰਟੈਲੀਜੈਂਸ ਦੀ ਤੁਰੰਤ ਕਾਰਵਾਈ
ਸੂਚਨਾ ਮਿਲਦੇ ਹੀ ਟੀਮ ਮੌਕੇ ’ਤੇ ਪਹੁੰਚੀ ਅਤੇ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਗਿਆ। ਮੋਬਾਈਲ ਦੀ ਪਹਿਲੀ ਜਾਂਚ ਹੀ ਚੌਕਾਉਣ ਵਾਲੀ ਸੀ—
-
ਕਈ ਪਾਕਿਸਤਾਨੀ ਨੰਬਰਾਂ ਨਾਲ ਲਗਾਤਾਰ ਚੈਟ
-
ਲੋਕੇਸ਼ਨਾਂ ਦੀ ਸ਼ੇਅਰਿੰਗ
-
ਮਿਲਟਰੀ ਇਲਾਕਿਆਂ ਦੀਆਂ ਵੀਡੀਓਜ਼
-
ਕਈ ਸ਼ੱਕੀ ਫਾਈਲਾਂ
ਇਹ ਸਾਰੇ ਸਬੂਤ ਉਸਦੀ ਕਿਰਤਾਂ ਬਾਰੇ ਬਹੁਤ ਕੁਝ ਬਤਾ ਰਹੇ ਸਨ।
ਸੀ.ਆਈ.ਡੀ. ਇੰਟੈਲੀਜੈਂਸ ਨੇ ਲਈ ਜਾਂਚ ਦੀ ਕਮਾਨ
ਮੁਲਜ਼ਮ ਨੂੰ ਪੁੱਛਗਿੱਛ ਕੇਂਦਰ ਲਿਜਾ ਕੇ ਡੂੰਘੀ ਜਾਂਚ ਕੀਤੀ ਗਈ। ਡਿਜਿਟਲ ਡਾਟਾ ਦੀ ਫੋਰੈਂਸਿਕ ਸਕ੍ਰੂਟਨੀ ਨੇ ਪੂਰੇ ਜਾਸੂਸੀ ਨੈੱਟਵਰਕ ਦੀ ਪੁਸ਼ਟੀ ਕਰ ਦਿੱਤੀ।
ਸੀ.ਆਈ.ਡੀ. ਦੇ ਆਈ.ਜੀ. ਪ੍ਰਫੁੱਲ ਕੁਮਾਰ ਨੇ ਦੱਸਿਆ ਕਿ ਪ੍ਰਕਾਸ਼ ਸਿੰਘ “ਆਪ੍ਰੇਸ਼ਨ ਸਿੰਧੂਰ” ਮੌਕੇ ਤੋਂ ਹੀ ਆਈ.ਐੱਸ.ਆਈ. ਦੇ ਹੈਂਡਲਰਾਂ ਨਾਲ ਸੀਧੇ ਸੰਪਰਕ ਵਿੱਚ ਸੀ।
ਸਭ ਤੋਂ ਖਤਰਨਾਕ ਸਾਜ਼ਿਸ਼
ਜਾਂਚ ਅਨੁਸਾਰ, ਮੁਲਜ਼ਮ ਲੋਕਾਂ ਦੇ ਮੋਬਾਈਲ ਨੰਬਰਾਂ ’ਤੇ ਆਉਣ ਵਾਲੇ ਓ.ਟੀ.ਪੀ. ਆਪਣੇ ਜਾਲ ਵਿੱਚ ਫਸਾ ਕੇ ਹਾਸਲ ਕਰਦਾ ਸੀ, ਜਿਸ ਨਾਲ ਉਹ ਉਨ੍ਹਾਂ ਦੇ ਫੋਨ ਡਾਟਾ ਤੱਕ ਪਹੁੰਚ ਬਣਾਉਂਦਾ ਸੀ। ਇਹ ਤਰੀਕਾ ਉਸਦੀ ਕਾਰਵਾਈ ਨੂੰ ਹੋਰ ਵੀ ਖਤਰਨਾਕ ਬਣਾਉਂਦਾ ਸੀ।
ਹੁਣ ਅੱਗੇ ਕੀ?
ਸੁਰੱਖਿਆ ਏਜੰਸੀਆਂ ਇਸ ਗਿਰੋਹ ਦੇ ਦੂਜੇ ਮੈਂਬਰਾਂ ਦੀ ਤਲਾਸ਼ ਵਿੱਚ ਜੁੱਟ ਚੁੱਕੀਆਂ ਹਨ। ਫੋਰੈਂਸਿਕ ਅਤੇ ਡਿਜਿਟਲ ਡਾਟਾ ਤੋਂ ਮਿਲ ਰਹੇ ਹੋਰ ਨਵੇਂ ਕਲੂਜ਼ ਤੇ ਕੰਮ ਜਾਰੀ ਹੈ। ਮਾਮਲਾ ਰਾਸ਼ਟਰੀ ਸੁਰੱਖਿਆ ਨਾਲ ਜੁੜਿਆ ਹੋਣ ਕਰਕੇ ਕੇਂਦਰੀ ਏਜੰਸੀਆਂ ਵੀ ਐਕਟਿਵ ਹੋ ਗਈਆਂ ਹਨ।

