ਨਵੀਂ ਦਿੱਲੀ :- ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਸੋਮਵਾਰ ਨੂੰ ਲੋਕ ਸਭਾ ਵਿੱਚ ‘ਵੰਦੇ ਮਾਤਰਮ’ ਨੂੰ 150 ਸਾਲ ਪੂਰੇ ਹੋਣ ਦੇ ਮੌਕੇ ’ਤੇ ਵਿਸ਼ੇਸ਼ ਚਰਚਾ ਦੀ ਸ਼ੁਰੂਆਤ ਹੋਈ। ਇਸ ਬਹਿਸ ਦੀ ਮੋਰਚਾਬੰਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ, ਜਿਨ੍ਹਾਂ ਨੇ ਇਸ ਪਲ ਨੂੰ ਭਾਰਤ ਦੇ ਰਾਸ਼ਟਰੀ ਗੌਰਵ ਨਾਲ ਜੋੜਿਆ ਅਤੇ ਕਿਹਾ ਕਿ ਸਦਨ ਵਿੱਚ ਇਸ ਮੰਤਰ ’ਤੇ ਵਿਚਾਰ ਕਰਨਾ ਆਪਣੇ ਆਪ ਵਿੱਚ ਸਨਮਾਨ ਦੀ ਗੱਲ ਹੈ।
ਪੀਐਮ ਮੋਦੀ : ‘ਵੰਦੇ ਮਾਤਰਮ ਨੇ ਆਜ਼ਾਦੀ ਦੀ ਲਹਿਰ ਨੂੰ ਦਿਸ਼ਾ ਦਿੱਤੀ’
ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਉਹ ਗੁਰਮੰਤਰ ਹੈ ਜਿਸ ਨੇ ਆਜ਼ਾਦੀ ਅੰਦੋਲਨ ਨੂੰ ਹਿੰਮਤ, ਤਿਆਗ ਅਤੇ ਅਟੱਲ ਸਪ੍ਰਹਾ ਨਾਲ ਭਰਿਆ। ਉਨ੍ਹਾਂ ਯਾਦ ਦਵਾਇਆ ਕਿ 100 ਸਾਲ ਪੂਰੇ ਹੋਣ ਸਮੇਂ ਦੇਸ਼ ਐਮਰਜੈਂਸੀ ਦੇ ਬੰਧਨਾਂ ਵਿੱਚ ਜਕੜਿਆ ਹੋਇਆ ਸੀ, ਜਦਕਿ ਅੱਜ ਭਾਰਤ ਇੱਕ ਨਵੀਂ ਦਿਸ਼ਾ ਵੱਲ ਬੱਧ ਰਿਹਾ ਹੈ।
ਸਰਕਾਰ ਵੱਲੋਂ ਚਰਚਾ ਦੇ ਪੰਜ ਮੁੱਖ ਕਾਰਨ
ਕੇਂਦਰ ਸਰਕਾਰ ਨੇ ਇਸ ਚਰਚਾ ਦੇ ਪਿੱਛੇ ਰਾਜਨੀਤਿਕ, ਸੱਭਿਆਚਾਰਕ ਅਤੇ ਰਾਸ਼ਟਰੀ ਦ੍ਰਿਸ਼ਟੀਕੋਣ ਤੋਂ ਪੰਜ ਵੱਡੇ ਤਰਕ ਦਿੱਤੇ ਹਨ। ਸਭ ਤੋਂ ਵੱਡਾ ਮੰਤਵ ਰਾਸ਼ਟਰੀ ਏਕਤਾ, ਸੱਭਿਆਚਾਰਕ ਮਾਣ ਅਤੇ ਦੇਸ਼ਭਗਤੀ ਦੇ ਸੁਨੇਹੇ ਨੂੰ ਵਧਾਣਾ ਦੱਸਿਆ ਜਾ ਰਿਹਾ ਹੈ।
ਇਸਨੂੰ ਅਗਲੇ ਸਾਲ ਦੀਆਂ ਪੱਛਮੀ ਬੰਗਾਲ ਚੋਣਾਂ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ। ਨਾਲ ਹੀ, 1937 ਵਿੱਚ ‘ਤੁਸ਼ਟੀਕਰਨ’ ਦੀ ਰਾਜਨੀਤੀ ਅਧੀਨ ਗੀਤ ਦੇ ਹਿੱਸੇ ਹਟਾਏ ਜਾਣ ਦੀ ਘਟਨਾ ਨੂੰ ਫਿਰ ਤੋਂ ਰੋਸ਼ਨੀ ਵਿੱਚ ਲਿਆਉਣ ਦੀ ਮੰਸ਼ਾ ਵੀ ਬਿਆਨ ਹੋ ਰਹੀ ਹੈ।
ਭਾਜਪਾ ਤੇ ਕਾਂਗਰਸ ਦੋਵੇਂ ਖੇਮੇ ਤਿਆਰ ਮੁੱਖ ਚਿਹਰੇ ਮੌਜੂਦ
ਵਿਸ਼ੇਸ਼ ਚਰਚਾ ਵਿੱਚ ਭਾਜਪਾ ਵੱਲੋਂ ਰੱਖਿਆ ਮੰਤਰੀ ਰਾਜਨਾਥ ਸਿੰਘ ਸਮੇਤ ਕਈ ਕੇਂਦਰੀ ਮੰਤਰੀ ਆਪਣਾ ਪੱਖ ਰੱਖਣਗੇ। ਦੂਜੇ ਪਾਸੇ ਕਾਂਗਰਸ ਵੱਲੋਂ ਪ੍ਰਿਯੰਕਾ ਗਾਂਧੀ, ਗੌਰਵ ਗੋਗੋਈ ਅਤੇ ਹੋਰ 8 ਸੰਸਦ ਮੈਂਬਰ ਹਿੱਸਾ ਲੈਣਗੇ। ਸੰਸਦ ਮੈਂਬਰ ਸੰਬਿਤ ਪਾਤਰਾ ਨੇ ‘ਵੰਦੇ ਮਾਤਰਮ’ ਨੂੰ ਆਜ਼ਾਦੀ ਅੰਦੋਲਨ ਦੀ ਕੁਰਬਾਨੀ ਦਾ ਪ੍ਰਤੀਕ ਕਿਹਾ, ਜਦਕਿ ਕਾਂਗਰਸ ਦੇ ਜੇਬੀ ਮਥਰ ਨੇ ਭਾਜਪਾ ਉੱਤੇ ਇਤਿਹਾਸ ਨੂੰ ਤੋੜ-ਮਰੋੜ ਕੇ ਸਿਆਸੀ ਫ਼ਾਇਦਾ ਲੈਣ ਦੇ ਦੋਸ਼ ਲਗਾਏ।
ਬੰਕਿਮ ਚੰਦਰ ਦਾ ਅਮਰ ਰਚਨਾ
‘ਵੰਦੇ ਮਾਤਰਮ’ ਨੂੰ 7 ਨਵੰਬਰ 1875 ਨੂੰ ਬੰਕਿਮ ਚੰਦਰ ਚੈਟਰਜੀ ਨੇ ਲਿਖਿਆ ਸੀ। ਆਜ਼ਾਦੀ ਮਿਲਣ ਤੋਂ ਬਾਅਦ 24 ਜਨਵਰੀ 1950 ਨੂੰ ਇਸਨੂੰ ਦੇਸ਼ ਦਾ ਰਾਸ਼ਟਰੀ ਗੀਤ ਮੰਨਿਆ ਗਿਆ ਅਤੇ ‘ਜਨ ਗਣ ਮਨ’ ਦੇ ਬਰਾਬਰ ਸਨਮਾਨ ਦਾ ਦਰਜਾ ਦਿੱਤਾ ਗਿਆ।
150 ਸਾਲ ਪੂਰੇ ਹੋਣ ਦੇ ਮੌਕੇ ‘ਤੇ ਲੋਕ ਸਭਾ ਦੀ ਇਹ ਚਰਚਾ ਦੇਸ਼ ਦੇ ਸਮਾਜਿਕ ਅਤੇ ਰਾਸ਼ਟਰੀ ਮਨੋਭਾਵਾਂ ਨੂੰ ਇੱਕ ਨਵੀਂ ਚੌਣੀ ਦੇਣ ਵਾਲੀ ਮੰਨੀ ਜਾ ਰਹੀ ਹੈ।

