ਨਵੀਂ ਦਿੱਲੀ :- ਪ੍ਰਸਿੱਧ ਬੰਗਾਲੀ ਫਿਲਮ ਅਦਾਕਾਰ ਅਤੇ ਸਿਆਸਤਦਾਨ ਜੌਏ ਬੈਨਰਜੀ ਦਾ ਸੋਮਵਾਰ, 25 ਅਗਸਤ ਨੂੰ 62 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਹ ਪਿਛਲੇ ਦਸ ਦਿਨ ਤੋਂ ਹਸਪਤਾਲ ਵਿੱਚ ਦਾਖ਼ਲ ਸਨ ਅਤੇ ਲੰਬੇ ਸਮੇਂ ਤੋਂ ਸਾਹ ਦੀ ਬਿਮਾਰੀ (ਕ੍ਰੋਨਿਕ ਆਬਸਟ੍ਰਕਟਿਵ ਪਲਮਨਰੀ ਡਿਜ਼ੀਜ਼ – COPD) ਅਤੇ ਸ਼ੂਗਰ ਨਾਲ ਪੀੜਤ ਸਨ।
ਜੌਏ ਬੈਨਰਜੀ ਨੂੰ 15 ਅਗਸਤ ਨੂੰ ਕੋਲਕਾਤਾ ਦੇ ਇਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਇੱਕ ਦਿਨ ਬਾਅਦ ਉਨ੍ਹਾਂ ਨੂੰ ਛੁੱਟੀ ਮਿਲ ਗਈ ਸੀ, ਪਰ ਹਾਲਤ ਬਿਗੜਣ ਕਾਰਨ 17 ਅਗਸਤ ਨੂੰ ਵੈਂਟੀਲੇਟਰ ‘ਤੇ ਰੱਖਣਾ ਪਿਆ।
11:35 ਵਜੇ ਆਖਰੀ ਸਾਹ ਲਏ
ਉਨ੍ਹਾਂ ਦੇ ਸਕੱਤਰ ਮੁਤਾਬਕ, “ਉਹ 15 ਅਗਸਤ ਨੂੰ ਦਾਖ਼ਲ ਹੋਏ ਸਨ ਅਤੇ ਅਗਲੇ ਦਿਨ ਛੁੱਟੀ ਮਿਲ ਗਈ ਸੀ। ਬਾਅਦ ਵਿੱਚ ਹਾਲਤ ਖਰਾਬ ਹੋਣ ਕਰਕੇ 17 ਅਗਸਤ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ। ਅੱਜ ਸਵੇਰੇ 11:35 ਵਜੇ ਉਨ੍ਹਾਂ ਦਾ ਦੇਹਾਂਤ ਹੋ ਗਿਆ।”