ਕੀ ਪਾਕਿਸਤਾਨ ਹਾਕੀ ਟੀਮ ਹੁਣ ਭਾਰਤ ਨਾਲ ਖੇਡੇਗੀ?
ਨਵੀਂ ਦਿੱਲੀ :- ਹਾਲ ਹੀ ਵਿੱਚ ਚਲ ਰਹੇ ਏਸ਼ੀਆ ਕਪ ਲਈ ਪਾਕਿਸਤਾਨ ਹਾਕੀ ਟੀਮ ਨੇ ਭਾਰਤ ਆਉਣ ਤੋਂ ਇਨਕਾਰ ਕਰ ਦਿੱਤਾ ਸੀ। ਪਰ ਹੁਣ ਖ਼ਬਰ ਆ ਰਹੀ ਹੈ ਕਿ ਪਾਕਿਸਤਾਨ ਹਾਕੀ ਟੀਮ ਪੁਰਸ਼ ਐੱਫ.ਆਈ.ਐਚ. ਪ੍ਰੋ ਲੀਗ ਦੇ ਸੱਤਵੇਂ ਸੀਜ਼ਨ ਦਾ ਹਿੱਸਾ ਬਣੇਗੀ। ਕੀ ਇਹ ਫ਼ੈਸਲਾ ਪਿਛਲੇ ਰੁਖ ਦੇ ਬਿਲਕੁਲ ਵਿਰੁੱਧ ਨਹੀਂ?
ਨਿਊਜ਼ੀਲੈਂਡ ਦੀ ਥਾਂ ਪਾਕਿਸਤਾਨ ਨੂੰ ਮੌਕਾ
ਪਾਕਿਸਤਾਨ ਨੂੰ ਇਸ ਸਾਲ ਮਲੇਸ਼ੀਆ ਵਿੱਚ ਹੋਏ ਐੱਫ.ਆਈ.ਐਚ. ਹਾਕੀ ਨੇਸ਼ਨਜ਼ ਕਪ ਰਾਹੀਂ ਤਰੱਕੀ ਮਿਲੀ ਸੀ। ਨਿਊਜ਼ੀਲੈਂਡ ਨੇ ਫਾਈਨਲ ਵਿੱਚ ਪਾਕਿਸਤਾਨ ਨੂੰ ਹਰਾਇਆ ਸੀ ਪਰ ਬਾਅਦ ਵਿੱਚ ਉਹਨਾਂ ਨੇ ਪ੍ਰੋ ਲੀਗ ‘ਚ ਹਿੱਸਾ ਨਾ ਲੈਣ ਦਾ ਫ਼ੈਸਲਾ ਕੀਤਾ। ਇਸ ਤੋਂ ਬਾਅਦ ਪਾਕਿਸਤਾਨ ਨੂੰ ਨਿਮੰਤਰਨ ਦਿੱਤਾ ਗਿਆ ਅਤੇ ਉਹਨਾਂ ਨੇ ਆਪਣੀ ਭਾਗੀਦਾਰੀ ਪੱਕੀ ਕਰ ਦਿੱਤੀ।
ਕੀ ਖੇਡ ਮੰਤਰਾਲੇ ਦੀ ਪਾਲਿਸੀ ਸਿਰਫ਼ ਕ੍ਰਿਕਟ ਲਈ ਸੀ?
ਅਪ੍ਰੈਲ ਵਿੱਚ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਸਪੱਸ਼ਟ ਕੀਤਾ ਸੀ ਕਿ ਪਾਕਿਸਤਾਨ ਨਾਲ ਕੋਈ ਦੋ ਪੱਖੀ ਸੀਰੀਜ਼ ਨਹੀਂ ਹੋਵੇਗੀ। ਫਿਰ ਹੁਣ ਸਵਾਲ ਇਹ ਹੈ ਕਿ ਕੀ ਇਹ ਨਿਯਮ ਸਿਰਫ਼ ਕ੍ਰਿਕਟ ਲਈ ਸੀ ਜਾਂ ਹਾਕੀ ਸਮੇਤ ਹੋਰ ਖੇਡਾਂ ‘ਤੇ ਵੀ ਲਾਗੂ ਹੁੰਦਾ ਹੈ?
ਪ੍ਰੋ ਲੀਗ ‘ਚ ਪਾਕਿਸਤਾਨ ਅਰਜਨਟੀਨਾ, ਆਸਟ੍ਰੇਲੀਆ, ਬੈਲਜੀਅਮ, ਇੰਗਲੈਂਡ, ਜਰਮਨੀ, ਭਾਰਤ, ਨੀਦਰਲੈਂਡ ਅਤੇ ਸਪੇਨ ਨਾਲ ਖੇਡੇਗਾ।