ਨੰਬਰ ਪਲੇਟ ਸਕੈਨ ਕਰਕੇ ਕੇਂਦਰੀ ਡੇਟਾਬੇਸ ਨਾਲ ਜੋੜ
ਨਵੀਂ ਤਕਨੀਕ ਤਹਿਤ ਵਾਹਨ ਦੀ ਨੰਬਰ ਪਲੇਟ ਆਟੋਮੈਟਿਕ ਤੌਰ ‘ਤੇ ਸਕੈਨ ਹੋਵੇਗੀ ਅਤੇ ਸੈਕਿੰਡਾਂ ਵਿੱਚ ਕੇਂਦਰੀ ਡੇਟਾਬੇਸ ਨਾਲ ਮਿਲਾਣ ਕੀਤਾ ਜਾਵੇਗਾ। ਇਸ ਪ੍ਰਕਿਰਿਆ ਦੌਰਾਨ ਬੀਮਾ, ਪ੍ਰਦੂਸ਼ਣ ਸਰਟੀਫਿਕੇਟ, ਫਿਟਨੈਸ ਅਤੇ ਪਰਮਿਟ ਦੀ ਵੈਧਤਾ ਦੀ ਜਾਂਚ ਹੋਵੇਗੀ। ਕਿਸੇ ਵੀ ਤਰ੍ਹਾਂ ਦੀ ਕਮੀ ਮਿਲਣ ‘ਤੇ ਸਿਸਟਮ ਆਪਣੇ ਆਪ ਈ-ਚਲਾਨ ਜਾਰੀ ਕਰ ਦੇਵੇਗਾ।
ਬਿਨਾਂ ਮਨੁੱਖੀ ਦਖਲ ਦੇ ਤੁਰੰਤ ਕਾਰਵਾਈ
ਇਸ ਪੂਰੀ ਪ੍ਰਕਿਰਿਆ ਵਿੱਚ ਮਨੁੱਖੀ ਦਖਲ ਦੀ ਲੋੜ ਨਹੀਂ ਪਵੇਗੀ। ਨਿਯਮਾਂ ਦੀ ਉਲੰਘਣਾ ਸਾਬਤ ਹੋਣ ‘ਤੇ ਚਲਾਨ ਦੀ ਸੂਚਨਾ ਸਿੱਧੀ ਵਾਹਨ ਮਾਲਕ ਦੇ ਰਜਿਸਟਰ ਮੋਬਾਈਲ ਨੰਬਰ ‘ਤੇ ਭੇਜੀ ਜਾਵੇਗੀ। ਇਸ ਨਾਲ ਟੋਲ ਪਲਾਜ਼ਿਆਂ ‘ਤੇ ਪਾਰਦਰਸ਼ਤਾ ਅਤੇ ਸਖ਼ਤੀ ਦੋਵਾਂ ਵਿੱਚ ਵਾਧਾ ਹੋਵੇਗਾ।
ਜੁਰਮਾਨਿਆਂ ਦੀਆਂ ਸਖ਼ਤ ਦਰਾਂ
ਨਿਯਮਾਂ ਅਨੁਸਾਰ ਵੈਧ ਬੀਮਾ ਨਾ ਹੋਣ ‘ਤੇ 2 ਹਜ਼ਾਰ ਰੁਪਏ ਤੱਕ ਜੁਰਮਾਨਾ ਲੱਗ ਸਕਦਾ ਹੈ। ਪ੍ਰਦੂਸ਼ਣ ਸਰਟੀਫਿਕੇਟ ਮਿਆਦ ਪੂਰੀ ਹੋਣ ‘ਤੇ 10 ਹਜ਼ਾਰ ਰੁਪਏ ਤੱਕ ਦੀ ਰਕਮ ਭਰਣੀ ਪੈ ਸਕਦੀ ਹੈ। ਫਿਟਨੈਸ ਸਰਟੀਫਿਕੇਟ ਨਾ ਹੋਣ ‘ਤੇ ਪਹਿਲੀ ਵਾਰ 5 ਹਜ਼ਾਰ ਰੁਪਏ ਤੱਕ ਜੁਰਮਾਨਾ ਹੈ, ਜਦਕਿ ਬਿਨਾਂ ਪਰਮਿਟ ਦੇ ਚੱਲ ਰਹੇ ਵਾਹਨਾਂ ਨੂੰ ਵੀ 10 ਹਜ਼ਾਰ ਰੁਪਏ ਤੱਕ ਦੀ ਸਜ਼ਾ ਹੋ ਸਕਦੀ ਹੈ।
ਵਾਹਨ ਮਾਲਕਾਂ ਲਈ ਸਲਾਹ
ਪ੍ਰਸ਼ਾਸਨ ਵੱਲੋਂ ਵਾਹਨ ਮਾਲਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਯਾਤਰਾ ਤੋਂ ਪਹਿਲਾਂ ਸਾਰੇ ਦਸਤਾਵੇਜ਼ਾਂ ਦੀ ਮਿਆਦ ਆਨਲਾਈਨ ਜਾਂਚ ਲੈਣ ਅਤੇ ਜੇਕਰ ਲੋੜ ਹੋਵੇ ਤਾਂ ਸਮੇਂ ਸਿਰ ਨਵੀਨੀਕਰਨ ਕਰਵਾ ਲੈਣ। ਚਲਾਨ ਜਾਰੀ ਹੋਣ ਦੀ ਸਥਿਤੀ ਵਿੱਚ ਦੇਰੀ ਨਾ ਕਰਦਿਆਂ ਨਿਰਧਾਰਿਤ ਸਮੇਂ ਅੰਦਰ ਭੁਗਤਾਨ ਕਰਨਾ ਲਾਜ਼ਮੀ ਹੋਵੇਗਾ, ਨਹੀਂ ਤਾਂ ਵਾਧੂ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਸੜਕ ਸੁਰੱਖਿਆ ਵੱਲ ਕਦਮ
ਸਰਕਾਰ ਦਾ ਕਹਿਣਾ ਹੈ ਕਿ ਇਹ ਉਪਰਾਲਾ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਦਸਤਾਵੇਜ਼ੀ ਪਾਰਦਰਸ਼ਤਾ ਲਿਆਉਣ ਲਈ ਕੀਤਾ ਜਾ ਰਿਹਾ ਹੈ। ਹੌਲੀ-ਹੌਲੀ ਇਹ ਪ੍ਰਣਾਲੀ ਦੇਸ਼ ਭਰ ਦੇ ਹਾਈਵੇਅ ਨੈੱਟਵਰਕ ‘ਤੇ ਲਾਗੂ ਕਰਨ ਦੀ ਯੋਜਨਾ ਹੈ, ਤਾਂ ਜੋ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾ ਸਕੇ।