ਨਵੀਂ ਦਿੱਲੀ :- ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਅੱਜ ਤੋਂ ਦੋ ਦਿਨਾਂ ਦੇ ਭਾਰਤ ਦੌਰੇ ‘ਤੇ ਨਵੀਂ ਦਿੱਲੀ ਪਹੁੰਚ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਦੌਰੇ ਦੌਰਾਨ ਭਾਰਤ-ਚੀਨ ਸਰਹੱਦ ‘ਤੇ ਤਣਾਅ ਘਟਾਉਣ ਅਤੇ ਸਥਾਈ ਸ਼ਾਂਤੀ ਲਈ ਉਪਾਵਾਂ ‘ਤੇ ਗੱਲਬਾਤ ਹੋਵੇਗੀ। ਯਾਦ ਰਹੇ ਕਿ 2020 ਵਿੱਚ ਗਲਵਾਨ ਘਾਟੀ ਵਿਚਕਾਰ ਹੋਏ ਹਿੰਸਕ ਝਗੜੇ ਤੋਂ ਬਾਅਦ ਦੋਵੇਂ ਦੇਸ਼ਾਂ ਦੇ ਸਬੰਧਾਂ ਵਿੱਚ ਗੰਭੀਰ ਤਣਾਅ ਪੈਦਾ ਹੋ ਗਿਆ ਸੀ। ਹਾਲਾਂਕਿ ਦੋਵੇਂ ਧਿਰਾਂ ਨੇ ਟਕਰਾਅ ਵਾਲੇ ਕਈ ਖੇਤਰਾਂ ਤੋਂ ਫੌਜਾਂ ਵਾਪਸ ਬੁਲਾ ਲਈਆਂ ਹਨ, ਪਰ ਪੂਰਬੀ ਲੱਦਾਖ ਵਿੱਚ ਅਜੇ ਵੀ 50 ਹਜ਼ਾਰ ਤੋਂ ਵੱਧ ਸੈਨਿਕ ਤਾਇਨਾਤ ਹਨ।