ਹਿਮਾਚਲ ਪ੍ਰਦੇਸ਼ :-ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਰਾਤ ਤੋਂ ਜਾਰੀ ਭਾਰੀ ਮੀਂਹ ਅਤੇ ਬੱਦਲ ਫਟਣ ਨੇ ਹੜ੍ਹ ਵਰਗੀ ਸਥਿਤੀ ਪੈਦਾ ਕਰ ਦਿੱਤੀ ਹੈ। ਮੰਡੀ ਅਤੇ ਕੁੱਲੂ ਦੇ ਵਿਚਕਾਰ ਮੌਸਮ ਨੇ ਵਾਰ ਕਰ ਦਿੱਤਾ, ਜਿੱਥੇ ਲਗਵੈਲੀ ਅਤੇ ਚੌਹਾਰ ਘਾਟੀ ਦੇ ਸਿਲਬੁਧਾਨੀ ਵਿੱਚ ਬੱਦਲ ਫਟਣ ਨਾਲ ਦੋ ਦੁਕਾਨਾਂ ਅਤੇ ਇੱਕ ਪੁੱਲ ਨੁਕਸਾਨ ਪਹੁੰਚਿਆ। ਲੋਕਾਂ ਨੇ ਦੱਸਿਆ ਕਿ ਰਾਤ 1 ਤੋਂ 2 ਵਜੇ ਦੇ ਕਰੀਬ ਹੜ੍ਹ ਆਉਣ ਕਾਰਨ ਹਾਲਾਤ ਬੁਰੇ ਹੋ ਗਏ। ਕਈ ਪੇਂਡੂ ਖੇਤਰਾਂ ਵਿੱਚ ਸੜਕਾਂ ਦਾ ਸੰਪਰਕ ਟੁੱਟ ਗਿਆ ਅਤੇ ਆਵਾਜਾਈ ਪ੍ਰਭਾਵਿਤ ਹੋਈ।