ਮੱਧ ਪ੍ਰਦੇਸ਼ :- ਮੱਧ ਪ੍ਰਦੇਸ਼ ਦੇ ਜਬਲਪੁਰ ਜ਼ਿਲ੍ਹੇ ਦੇ ਖਿਤੌਲੀ ਖੇਤਰ ਵਿੱਚ ਲੁਟੇਰਿਆਂ ਨੇ ਮੰਗਲਵਾਰ ਸਵੇਰੇ ਇੱਕ ਸਮਾਲ ਫਾਈਨੈਂਸ ਬੈਂਕ ਵਿੱਚ ਵੱਡੀ ਡਕੈਤੀ ਨੂੰ ਅੰਜਾਮ ਦਿੱਤਾ। ਦੋ ਮੋਟਰਸਾਈਕਲਾਂ ‘ਤੇ ਹੈਲਮੇਟ ਪਹਿਨ ਕੇ ਆਏ ਮੁਲਜ਼ਮ ਸਵੇਰੇ 8:50 ਵਜੇ ਬੈਂਕ ਵਿੱਚ ਦਾਖਲ ਹੋਏ ਅਤੇ 9:08 ਵਜੇ ਤੱਕ 14.8 ਕਿਲੋ ਸੋਨਾ (ਕੀਮਤ ਲਗਭਗ 14 ਕਰੋੜ ਰੁਪਏ) ਅਤੇ 5 ਲੱਖ ਰੁਪਏ ਨਕਦ ਲੁੱਟ ਕੇ ਭੱਜ ਨਿਕਲੇ। ਘਟਨਾ ਦੇ ਸਮੇਂ ਬੈਂਕ ਵਿੱਚ ਕੋਈ ਸੁਰੱਖਿਆ ਗਾਰਡ ਮੌਜੂਦ ਨਹੀਂ ਸੀ, ਹਾਲਾਂਕਿ ਛੇ ਕਰਮਚਾਰੀ ਅੰਦਰ ਮੌਜੂਦ ਸਨ।