ਹਿਮਾਚਲ ਪ੍ਰਦੇਸ਼ :-ਹਿਮਾਚਲ ਪ੍ਰਦੇਸ਼ ਵਿੱਚ ਮਾਨਸੂਨ ਦੀ ਭਾਰੀ ਬਾਰਿਸ਼ ਨੇ ਕਹਿਰ ਮਚਾ ਦਿੱਤਾ ਹੈ। ਸ਼ਿਮਲਾ, ਕਿਨੌਰ, ਲਾਹੌਲ-ਸਪਿਤੀ ਅਤੇ ਕੁੱਲੂ ਸਮੇਤ ਪੰਜ ਜ਼ਿਲ੍ਹੇ ਇਸ ਬਾਰਸ਼ੀ ਆਫ਼ਤ ਨਾਲ ਬਹੁਤ ਪ੍ਰਭਾਵਿਤ ਹਨ। ਬੱਦਲ ਫਟਣ ਅਤੇ ਹੜ੍ਹਾਂ ਨੇ ਘਰਾਂ ਨੂੰ ਤਬਾਹ ਕਰ ਦਿੱਤਾ, ਪੁਲ ਢਾਹ ਦਿੱਤੇ ਅਤੇ ਸੜਕਾਂ ਬੰਦ ਹੋ ਗਈਆਂ। ਸਰਕਾਰੀ ਅੰਕੜਿਆਂ ਮੁਤਾਬਕ ਦੋ ਰਾਸ਼ਟਰੀ ਰਾਜਮਾਰਗਾਂ ਸਮੇਤ 323 ਸੜਕਾਂ ਆਵਾਜਾਈ ਲਈ ਬੰਦ ਹਨ ਅਤੇ ਹੁਣ ਤੱਕ ਲਗਭਗ 2,031 ਕਰੋੜ ਰੁਪਏ ਦਾ ਨੁਕਸਾਨ ਦਰਜ ਹੋਇਆ ਹੈ।
ਗਨਵੀ ਅਤੇ ਤੀਰਥਨ ਘਾਟੀਆਂ ਵਿੱਚ ਹੜ੍ਹ ਦਾ ਕਹਿਰ