ਦੇਹਰਾਦੂਨ :- ਉਤਰਾਖੰਡ ਵਿੱਚ ਮਾਨਸੂਨ ਨੇ ਪੂਰੀ ਤਰ੍ਹਾਂ ਰਫ਼ਤਾਰ ਫੜ ਲਈ ਹੈ। ਮੌਸਮ ਵਿਭਾਗ ਨੇ ਰਾਜ ਦੇ 8 ਜ਼ਿਲ੍ਹਿਆਂ — ਦੇਹਰਾਦੂਨ, ਪਿਥੌਰਾਗੜ੍ਹ, ਨੈਨੀਤਾਲ, ਬਾਗੇਸ਼ਵਰ, ਚੰਪਾਵਤ, ਚਮੋਲੀ, ਪੌੜੀ ਗੜ੍ਹਵਾਲ ਅਤੇ ਉੱਤਰਕਾਸ਼ੀ — ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਹੈ। 17 ਸਤੰਬਰ ਤੱਕ ਗਰਜ-ਤੂਫ਼ਾਨ, ਬਿਜਲੀ ਡਿੱਗਣ, ਜ਼ਮੀਨ ਖਿਸਕਣ ਅਤੇ ਅਚਾਨਕ ਹੜ੍ਹਾਂ ਦੇ ਖ਼ਤਰੇ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਸ਼ਾਸਨ ਅਲਰਟ ਮੋਡ ‘ਤੇ ਹੈ।
ਦੇਹਰਾਦੂਨ ਦਾ ਮੌਸਮ
ਰਾਜਧਾਨੀ ਦੇਹਰਾਦੂਨ ਵਿੱਚ ਅਗਲੇ ਕਈ ਦਿਨਾਂ ਤੱਕ ਮੌਸਮ ਕਾਫ਼ੀ ਉਥਲ-ਪਥਲ ਭਰਿਆ ਰਹੇਗਾ।
ਅੱਜ ਦਾ ਤਾਪਮਾਨ : ਵੱਧ ਤੋਂ ਵੱਧ 29°C, ਘੱਟੋ-ਘੱਟ 24°
ਹਵਾ ਦੀ ਦਿਸ਼ਾ : ਦੱਖਣ-ਪੱਛਮ ਤੋਂ ਵਗ ਰਹੀਆਂ ਹਵਾਵਾਂ, ਜਿਸ ਨਾਲ ਨਮੀ ਵਧੇਗੀ ਅਤੇ ਮੀਂਹ ਦੀ ਤੀਬਰਤਾ ਹੋ ਸਕਦੀ ਹੈ ਤੇਜ਼।
ਬਾਰਿਸ਼ ਦੀ ਸਥਿਤੀ : ਦਿਨ ਭਰ ਗਰਜ-ਤੂਫ਼ਾਨ ਸਮੇਤ ਭਾਰੀ ਮੀਂਹ, ਰਾਤ ਨੂੰ ਵੀ ਮੀਂਹ ਜਾਰੀ ਰਹਿਣ ਦੀ ਸੰਭਾਵਨਾ।
13 ਤੋਂ 17 ਸਤੰਬਰ ਤੱਕ ਦਾ ਅਨੁਮਾਨ (ਦੇਹਰਾਦੂਨ):
13 ਸਤੰਬਰ : 24°C–28°C, ਗਰਜ ਨਾਲ ਭਾਰੀ ਮੀਂਹ
14 ਸਤੰਬਰ : 23°C–29°C, ਬੱਦਲਾਂ ਸਮੇਤ ਭਾਰੀ ਮੀਂਹ
15 ਸਤੰਬਰ : 23°C–28°C, ਬਿਜਲੀ ਦੇ ਨਾਲ ਭਾਰੀ ਮੀਂਹ
16 ਸਤੰਬਰ : 24°C–29°C, ਭਾਰੀ ਮੀਂਹ ਅਤੇ ਹਨ੍ਹੇਰੀ ਦੀ ਸੰਭਾਵਨਾ
17 ਸਤੰਬਰ : 23°C–28°C, ਰੁਕ-ਰੁਕ ਕੇ ਭਾਰੀ ਮੀਂਹ
ਚੰਪਾਵਤ ‘ਚ ਖਾਸ ਚੇਤਾਵਨੀ
ਚੰਪਾਵਤ ਜ਼ਿਲ੍ਹੇ ਵਿੱਚ ਮੌਸਮ ਵਿਭਾਗ ਨੇ ਖ਼ਾਸ ਅਲਰਟ ਜਾਰੀ ਕੀਤਾ ਹੈ।
ਤਾਪਮਾਨ : ਘੱਟੋ-ਘੱਟ 18°C, ਵੱਧ ਤੋਂ ਵੱਧ 23°C
ਮੀਂਹ : ਦਿਨ ਭਰ ਭਾਰੀ ਮੀਂਹ, ਰਾਤ ਨੂੰ ਹਲਕੀ ਬਾਰਿਸ਼
ਹਵਾਵਾਂ : ਦੱਖਣੀ ਹਵਾਵਾਂ ਨਾਲ ਨਮੀ ਵਧੇਗੀ, ਜਿਸ ਨਾਲ ਹੜ੍ਹ ਅਤੇ ਜ਼ਮੀਨ ਖਿਸਕਣ ਦਾ ਜੋਖ਼ਮ ਹੋਰ ਵੱਧ ਗਿਆ ਹੈ।
ਸਰਕਾਰ ਨੇ ਦਿੱਤੇ ਪ੍ਰਸ਼ਾਸਨ ਨੂੰ ਨਿਰਦੇਸ਼
ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਅਧਿਕਾਰੀਆਂ ਨੂੰ ਚੌਕਸੀ ਬਰਤਣ ਦੇ ਹੁਕਮ ਦਿੱਤੇ ਹਨ। ਆਫ਼ਤ ਪ੍ਰਬੰਧਨ ਟੀਮਾਂ ਤੈਨਾਤ ਹਨ ਅਤੇ ਰਾਹਤ ਸਮੱਗਰੀ ਸੰਵੇਦਨਸ਼ੀਲ ਖੇਤਰਾਂ ਵਿੱਚ ਭੇਜੀ ਜਾ ਚੁੱਕੀ ਹੈ। ਮੌਸਮ ਵਿਭਾਗ ਨੇ ਸਪਸ਼ਟ ਕੀਤਾ ਹੈ ਕਿ ਸਥਿਤੀ ‘ਤੇ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ।