ਨਵੀਂ ਦਿੱਲੀ :- ਅੱਤਵਾਦੀ ਸੰਸਥਾ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਵੱਲੋਂ ਇੱਕ ਹੈਰਾਨੀਜਨਕ ਦਾਅਵਾ ਸਾਹਮਣੇ ਆਇਆ ਹੈ। ਉਸਦੇ ਕਹਿਣਾ ਹੈ ਕਿ ਸੰਸਥਾ ਦੇ ਮਹਿਲਾ ਵਿੰਗ ਨੇ ਲਗਭਗ 5000 ਨਵੀਆਂ ਭਰਤੀਆਂ ਕੀਤੀਆਂ ਹਨ, ਜਿਨ੍ਹਾਂ ਨੂੰ ਕਥਿਤ ਤੌਰ ’ਤੇ ਸੰਘਰਸ਼ਪੂਰਨ ਅਤੇ ਸੁਸਾਈਡ ਮਿਸ਼ਨਾਂ ਲਈ ਤਿਆਰ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਅਜ਼ਹਰ ਵੱਲੋਂ ਆਪਣੇ ਇੱਕ ਤਾਜ਼ਾ ਲੇਖ ਵਿਚ ਦਿੱਤੀ ਗਈ ਹੈ।
ਸਈਦਾ ਦੀ ਅਗਵਾਈ ਹੇਠ ਜਮਾਤ-ਉਲ-ਮੋਮੀਨੀਨ ਦੀ ਰਚਨਾ
ਮਸੂਦ ਅਜ਼ਹਰ ਦੀ ਭੈਣ ਸਈਦਾ ਦੇ ਸਿਰ ’ਤੇ ਇਸ ਨਵੇਂ ਮਹਿਲਾ ਵਿੰਗ ਦੀ ਦੇਖਭਾਲ ਦਾ ਜ਼ਿੰਮੇਵਾ ਚੜ੍ਹਾਇਆ ਗਿਆ ਹੈ। ਉਹ “ਜਮਾਤ-ਉਲ-ਮੋਮੀਨੀਨ” ਨਾਂ ਦੇ ਗਠਨ ਨੂੰ ਸੰਭਾਲ ਰਹੀ ਹੈ, ਜਿਸਦਾ ਮੁੱਖ ਉਦੇਸ਼ ਔਰਤਾਂ ਨੂੰ ਸ਼ਾਮਲ ਕਰਕੇ ਜੈਸ਼ ਦੀ ਜੜ੍ਹਾਂ ਨੂੰ ਹੋਰ ਮਜ਼ਬੂਤ ਕਰਨਾ ਦੱਸਿਆ ਜਾ ਰਿਹਾ ਹੈ। ਇਹ ਗਰੁੱਪ ਪਾਕਿਸਤਾਨ ਦੇ ਵੱਖ-ਵੱਖ ਖੇਤਰਾਂ ਵਿੱਚ ਆਪਣਾ ਪ੍ਰਭਾਵ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਹਰ ਜ਼ਿਲੇ ਵਿੱਚ ਇਕ-ਇਕ ਵਿੰਗ
ਅਜ਼ਹਰ ਦੇ ਅਨੁਸਾਰ, ਪਾਕਿਸਤਾਨ ਦੇ ਹਰ ਜ਼ਿਲੇ ਵਿੱਚ ਇਸ ਮਹਿਲਾ ਯੂਨਿਟ ਲਈ ਇੱਕ ਰਸਮੀ ਦਫ਼ਤਰ ਬਣਾਇਆ ਜਾ ਰਿਹਾ ਹੈ। ਹਰ ਦਫ਼ਤਰ ਦੀ ਕਮਾਨ ਇੱਕ ਮਹਿਲਾ ਮੁਖੀ ਕੋਲ ਹੋਵੇਗੀ, ਜੋ ਸਥਾਨਕ ਪੱਧਰ ’ਤੇ ਵਿੰਗ ਦੀਆਂ ਗਤੀਵਿਧੀਆਂ, ਸਿਖਲਾਈ ਅਤੇ ਭਰਤੀ ਪ੍ਰਕਿਰਿਆ ਨੂੰ ਤਾਲਮੇਲ ਵਿੱਚ ਰੱਖੇਗੀ।
ਮਹਿਲਾਵਾਂ ਨੂੰ ਮਿਲਦਾ “ਮਕਸਦ” ਦਾ ਦਾਅਵਾ
ਇਸ ਪੋਸਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਸ ਯੂਨਿਟ ’ਚ ਸ਼ਾਮਲ ਹੋ ਰਹੀਆਂ ਕਈ ਮਹਿਲਾਵਾਂ ਆਪਣੇ ਆਪ ਨੂੰ “ਮਕਸਦ ਵਾਲੀਆਂ” ਹੁੰਦੀਆਂ ਮਹਿਸੂਸ ਕਰ ਰਹੀਆਂ ਹਨ। ਦਾਅਵਾ ਇਹ ਵੀ ਹੈ ਕਿ ਇਸ ਗਰੁੱਪ ਨਾਲ ਜੁੜਨਾ ਉਹਨਾਂ ਦੇ ਵਿਚਾਰਾਂ ਅਤੇ ਵਿਸ਼ਵਾਸ ਨੂੰ ਮਜ਼ਬੂਤ ਕਰ ਰਿਹਾ ਹੈ। ਹਾਲਾਂਕਿ, ਸੁਰੱਖਿਆ ਏਜੰਸੀਆਂ ਇਹਨਾਂ ਦਾਵਿਆਂ ਨੂੰ ਗੰਭੀਰ ਚੇਤਾਵਨੀ ਵਜੋਂ ਦੇਖ ਰਹੀਆਂ ਹਨ।
ਅੰਤਰਰਾਸ਼ਟਰੀ ਸੁਰੱਖਿਆ ਲਈ ਵੱਡੀ ਚਿੰਤਾ
ਜੇ ਇਹ ਦਾਅਵੇ ਸੱਚ ਸਾਬਤ ਹੁੰਦੇ ਹਨ, ਤਾਂ ਇਹ ਸਿਰਫ਼ ਦੱਖਣੀ ਏਸ਼ੀਆ ਲਈ ਨਹੀਂ, ਸਗੋਂ ਵਿਸ਼ਵ ਪੱਧਰ ’ਤੇ ਸੁਰੱਖਿਆ ਸੰਸਥਾਵਾਂ ਲਈ ਵੱਡੀ ਚੁਣੌਤੀ ਬਣ ਸਕਦੇ ਹਨ। ਔਰਤਾਂ ਦੀ ਵੱਡੀ ਭੂਮਿਕਾ ਵਾਲਾ ਇਹ ਨਵਾਂ ਰੁਝਾਨ ਅੱਤਵਾਦ ਦੀ ਬਦਲਦੀ ਰਣਨੀਤੀ ਨੂੰ ਦਰਸਾਉਂਦਾ ਹੈ।

