ਚੰਡੀਗੜ੍ਹ :- ਪੌਂਗ ਡੈਮ ਤੋਂ ਪਾਣੀ ਛੱਡਣ ਤੋਂ ਬਾਅਦ ਹਿਮਾਚਲ ਦੇ ਫਤਿਹਪੁਰ ਵਿਧਾਨ ਸਭਾ ਹਲਕੇ ਨੂੰ ਸਭ ਤੋਂ ਪਹਿਲਾਂ ਹੜ੍ਹਾਂ ਦਾ ਸਾਹਮਣਾ ਕਰਨਾ ਪਿਆ। 2023 ਵਿੱਚ ਵੀ ਇਸੇ ਇਲਾਕੇ ਨੂੰ ਭਾਰੀ ਜਾਨ-ਮਾਲ ਦਾ ਨੁਕਸਾਨ ਝੱਲਣਾ ਪਿਆ ਸੀ, ਜਿਸ ਕਾਰਨ ਬੀਬੀਐਮਬੀ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਸੀ। ਫਤਿਹਪੁਰ ਦੇ ਵਿਧਾਇਕ ਭਵਾਨੀ ਸਿੰਘ ਪਠਾਨੀਆ ਨੇ ਕਿਹਾ ਕਿ ਗੈਰ-ਕਾਨੂੰਨੀ ਮਾਈਨਿੰਗ ਹੜ੍ਹਾਂ ਦੀ ਵੱਡੀ ਵਜ੍ਹਾ ਹੈ। ਉਨ੍ਹਾਂ ਦੱਸਿਆ ਕਿ 2023 ਵਿੱਚ ਲਗਭਗ 50 ਕਰੋੜ ਦਾ ਨੁਕਸਾਨ ਹੋਇਆ ਸੀ ਅਤੇ 2025 ਵਿੱਚ ਵੀ ਨੁਕਸਾਨ 50 ਕਰੋੜ ਤੋਂ ਵੱਧ ਹੈ।