10 ਘੰਟਿਆਂ ਅੰਦਰ ਪ੍ਰਵੇਸ਼ ਲਾਜ਼ਮੀ
ਸ਼੍ਰਾਈਨ ਬੋਰਡ ਵੱਲੋਂ ਜਾਰੀ ਕੀਤੇ ਨਵੇਂ ਨਿਯਮਾਂ ਮੁਤਾਬਕ RFID ਕਾਰਡ ਜਾਰੀ ਹੋਣ ਤੋਂ ਬਾਅਦ ਸ਼ਰਧਾਲੂਆਂ ਨੂੰ 10 ਘੰਟਿਆਂ ਦੇ ਅੰਦਰ ਬਾਣਗੰਗਾ, ਤਾਰਾਕੋਟ ਜਾਂ ਹੈਲੀਪੈਡ ਵਰਗੇ ਪ੍ਰਵੇਸ਼ ਦੁਆਰ ਪਾਰ ਕਰਨੇ ਪੈਣਗੇ। ਨਿਰਧਾਰਿਤ ਸਮੇਂ ਦੇ ਅੰਦਰ ਪ੍ਰਵੇਸ਼ ਨਾ ਕਰਨ ਦੀ ਸੂਰਤ ਵਿੱਚ RFID ਕਾਰਡ ਅਵੈਧ ਮੰਨਿਆ ਜਾਵੇਗਾ।
ਦਰਸ਼ਨਾਂ ਲਈ 24 ਘੰਟੇ ਤੱਕ ਮਾਨਤਾ
ਬੋਰਡ ਅਨੁਸਾਰ ਇੱਕ ਵਾਰ ਯਾਤਰਾ ਮਾਰਗ ’ਤੇ ਦਾਖ਼ਲ ਹੋਣ ਮਗਰੋਂ RFID ਕਾਰਡ 24 ਘੰਟਿਆਂ ਤੱਕ ਸ਼੍ਰੀ ਮਾਤਾ ਵੈਸ਼ਨੋ ਦੇਵੀ ਭਵਨ ਵਿੱਚ ਦਰਸ਼ਨਾਂ ਲਈ ਵੈਧ ਰਹੇਗਾ। ਪਹਿਲਾਂ ਇਹ ਨਿਯਮ ਸੀ ਕਿ RFID ਕਾਰਡ ਲੈਣ ਤੋਂ ਬਾਅਦ 12 ਘੰਟਿਆਂ ਤੱਕ ਯਾਤਰਾ ਸ਼ੁਰੂ ਕੀਤੀ ਜਾ ਸਕਦੀ ਹੈ, ਪਰ ਹੁਣ ਇਸ ਸਮੇਂ ਨੂੰ ਘਟਾ ਕੇ 10 ਘੰਟੇ ਕਰ ਦਿੱਤਾ ਗਿਆ ਹੈ।
RFID ਕਾਊਂਟਰਾਂ ਦੇ ਸਮੇਂ ’ਚ ਵੀ ਬਦਲਾਅ
ਸ਼੍ਰਾਈਨ ਬੋਰਡ ਵੱਲੋਂ ਹਾਲ ਹੀ ਵਿੱਚ RFID ਕਾਊਂਟਰਾਂ ਦੇ ਸਮੇਂ ਵਿੱਚ ਵੀ ਤਬਦੀਲੀ ਕੀਤੀ ਗਈ ਹੈ। ਤਾਰਾਕੋਟ ਸਥਿਤ ਕਾਊਂਟਰ ’ਤੇ ਹੁਣ 24 ਘੰਟੇ RFID ਕਾਰਡ ਉਪਲਬਧ ਰਹੇਗਾ, ਜਦਕਿ ਕਟੜਾ ਰੇਲਵੇ ਸਟੇਸ਼ਨ ’ਤੇ ਇਹ ਸਹੂਲਤ ਰਾਤ 12 ਵਜੇ ਤੱਕ ਮਿਲੇਗੀ।
ਆਨਲਾਈਨ ਬੁਕਿੰਗ ਵਾਲਿਆਂ ਲਈ ਰਾਤ ਨੂੰ ਵੀ ਸਹੂਲਤ
ਆਨਲਾਈਨ ਬੁਕਿੰਗ ਕਰਵਾ ਕੇ ਕਟੜਾ ਪਹੁੰਚਣ ਵਾਲੇ ਸ਼ਰਧਾਲੂ ਰਾਤ ਦੇ ਸਮੇਂ ਵੀ ਬਾਣਗੰਗਾ ਕਾਊਂਟਰ ਤੋਂ RFID ਕਾਰਡ ਪ੍ਰਾਪਤ ਕਰ ਸਕਣਗੇ, ਤਾਂ ਜੋ ਉਨ੍ਹਾਂ ਨੂੰ ਯਾਤਰਾ ਸ਼ੁਰੂ ਕਰਨ ਵਿੱਚ ਕੋਈ ਦਿੱਕਤ ਨਾ ਆਵੇ।
RFID ਕਾਰਡ ਬਿਨਾਂ ਯਾਤਰਾ ਨਹੀਂ
ਸ਼੍ਰਾਈਨ ਬੋਰਡ ਨੇ ਦੁਹਰਾਇਆ ਹੈ ਕਿ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਲਈ RFID ਕਾਰਡ ਲੈਣਾ ਲਾਜ਼ਮੀ ਹੈ। ਬਿਨਾਂ ਵੈਧ RFID ਕਾਰਡ ਕਿਸੇ ਵੀ ਸ਼ਰਧਾਲੂ ਨੂੰ ਯਾਤਰਾ ਮਾਰਗ ’ਤੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਬੋਰਡ ਨੇ ਸ਼ਰਧਾਲੂਆਂ ਨੂੰ ਨਵੇਂ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ, ਤਾਂ ਜੋ ਯਾਤਰਾ ਸੁਚੱਜੀ ਅਤੇ ਸੁਰੱਖਿਅਤ ਬਣੀ ਰਹੇ।