ਚੰਡੀਗੜ੍ਹ :- ਜੇ ਤੁਸੀਂ ਨਵੇਂ ਸਾਲ ਵਿੱਚ ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਨਿਪਟਾਉਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਜਾਣਕਾਰੀ ਤੁਹਾਡੇ ਲਈ ਬਹੁਤ ਅਹਿਮ ਹੈ। ਘਰੋਂ ਨਿਕਲਣ ਤੋਂ ਪਹਿਲਾਂ 2026 ਲਈ ਜਾਰੀ ਕੀਤੀ ਗਈ ਬੈਂਕ ਛੁੱਟੀਆਂ ਦੀ ਸੂਚੀ ਵੇਖ ਲੈਣਾ ਬਿਹਤਰ ਰਹੇਗਾ, ਨਹੀਂ ਤਾਂ ਬੈਂਕ ਦੇ ਗੇਟ ’ਤੇ ਪਹੁੰਚ ਕੇ ਨਿਰਾਸ਼ੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਕੈਲੰਡਰ ਮੁਤਾਬਕ ਆਉਂਦਾ ਸਾਲ ਬੈਂਕ ਛੁੱਟੀਆਂ ਦੇ ਮਾਮਲੇ ਵਿੱਚ ਕਾਫ਼ੀ ਵਿਆਸਤ ਰਹਿਣ ਵਾਲਾ ਹੈ।
ਜਨਵਰੀ ਦੇ ਆਖਰੀ ਹਫ਼ਤੇ ’ਚ ਵੱਡੀ ਰੁਕਾਵਟ
ਸਾਲ ਦੀ ਸ਼ੁਰੂਆਤ ਹੀ ਬੈਂਕਿੰਗ ਸੇਵਾਵਾਂ ਲਈ ਚੁਣੌਤੀਪੂਰਨ ਰਹਿਣ ਵਾਲੀ ਹੈ। ਜਨਵਰੀ ਦੇ ਅਖੀਰਲੇ ਦਿਨਾਂ ਵਿੱਚ ਕਈ ਰਾਜਾਂ ਵਿੱਚ ਬੈਂਕ ਲਗਾਤਾਰ ਕਈ ਦਿਨ ਬੰਦ ਰਹਿ ਸਕਦੇ ਹਨ, ਜਿਸ ਕਾਰਨ ਗਾਹਕਾਂ ਨੂੰ ਪਹਿਲਾਂ ਤੋਂ ਤਿਆਰੀ ਕਰਨੀ ਲਾਜ਼ਮੀ ਹੋਵੇਗੀ।
ਅਗਲੇ ਸੱਤ ਦਿਨਾਂ ਦੀ ਛੁੱਟੀ ਸਥਿਤੀ
23 ਜਨਵਰੀ ਨੂੰ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਜਯੰਤੀ ਅਤੇ ਸਰਸਵਤੀ ਪੂਜਾ ਕਾਰਨ ਪੱਛਮੀ ਬੰਗਾਲ ਅਤੇ ਓਡੀਸ਼ਾ ਵਿੱਚ ਬੈਂਕ ਬੰਦ ਰਹਿਣਗੇ।
24 ਜਨਵਰੀ ਨੂੰ ਮਹੀਨੇ ਦਾ ਚੌਥਾ ਸ਼ਨੀਵਾਰ ਹੋਣ ਕਾਰਨ ਦੇਸ਼ ਭਰ ਵਿੱਚ ਬੈਂਕਾਂ ’ਚ ਤਾਲੇ ਲੱਗੇ ਰਹਿਣਗੇ।
25 ਜਨਵਰੀ ਐਤਵਾਰ ਹੋਣ ਕਰਕੇ ਹਫਤਾਵਾਰੀ ਛੁੱਟੀ ਰਹੇਗੀ।
26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਰਾਸ਼ਟਰੀ ਛੁੱਟੀ ਰਹੇਗੀ।
ਇਸ ਤਰ੍ਹਾਂ ਕਈ ਰਾਜਾਂ ਵਿੱਚ 23 ਤੋਂ 26 ਜਨਵਰੀ ਤੱਕ ਬੈਂਕਿੰਗ ਕੰਮਕਾਜ ਪੂਰੀ ਤਰ੍ਹਾਂ ਪ੍ਰਭਾਵਿਤ ਰਹਿ ਸਕਦਾ ਹੈ।
2026 ਦੀਆਂ ਮੁੱਖ ਬੈਂਕ ਛੁੱਟੀਆਂ
ਆਰਬੀਆਈ ਕੈਲੰਡਰ ਅਨੁਸਾਰ 2026 ਵਿੱਚ ਤਿਉਹਾਰਾਂ ਅਤੇ ਰਾਸ਼ਟਰੀ ਮੌਕਿਆਂ ’ਤੇ ਬੈਂਕ ਛੁੱਟੀਆਂ ਦੀ ਗਿਣਤੀ ਕਾਫ਼ੀ ਜ਼ਿਆਦਾ ਰਹੇਗੀ।
ਹੋਲੀ 3 ਮਾਰਚ ਨੂੰ ਮਨਾਈ ਜਾਵੇਗੀ।
ਗੁੱਡ ਫਰਾਈਡੇ 3 ਅਪ੍ਰੈਲ ਨੂੰ ਪਵੇਗੀ।
15 ਅਗਸਤ ਨੂੰ ਸੁਤੰਤਰਤਾ ਦਿਵਸ ਸ਼ਨੀਵਾਰ ਵਾਲੇ ਦਿਨ ਆਵੇਗਾ।
ਦੁਸਹਿਰਾ 20 ਅਕਤੂਬਰ ਨੂੰ ਹੋਵੇਗਾ।
ਦੀਵਾਲੀ 8 ਨਵੰਬਰ ਨੂੰ ਐਤਵਾਰ ਦੇ ਦਿਨ ਪਵੇਗੀ।
ਕ੍ਰਿਸਮਸ 25 ਦਸੰਬਰ ਨੂੰ ਮਨਾਇਆ ਜਾਵੇਗਾ।
ਇਨ੍ਹਾਂ ਛੁੱਟੀਆਂ ਨਾਲ ਕਈ ਹਫ਼ਤਿਆਂ ਵਿੱਚ ਲਗਾਤਾਰ ਬੈਂਕ ਬੰਦ ਰਹਿਣ ਦੀ ਸੰਭਾਵਨਾ ਬਣ ਸਕਦੀ ਹੈ।
ਡਿਜੀਟਲ ਬੈਂਕਿੰਗ ਰਹੇਗੀ ਚਾਲੂ
ਹਾਲਾਂਕਿ ਬੈਂਕ ਸ਼ਾਖਾਵਾਂ ਬੰਦ ਹੋਣ ਦੇ ਬਾਵਜੂਦ ਗਾਹਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਮੋਬਾਈਲ ਬੈਂਕਿੰਗ, ਨੈੱਟ ਬੈਂਕਿੰਗ ਅਤੇ ਯੂਪੀਆਈ ਸੇਵਾਵਾਂ ਆਮ ਤਰ੍ਹਾਂ ਜਾਰੀ ਰਹਿਣਗੀਆਂ। ਏਟੀਐਮ ਰਾਹੀਂ ਨਕਦੀ ਕਢਵਾਉਣ ਦੀ ਸੁਵਿਧਾ ਵੀ ਉਪਲਬਧ ਰਹੇਗੀ। ਫੋਨਪੇ, ਗੂਗਲ ਪੇ ਅਤੇ ਪੇਟੀਐਮ ਵਰਗੀਆਂ ਐਪਾਂ ਨਾਲ ਲੈਣ-ਦੇਣ ’ਤੇ ਕੋਈ ਅਸਰ ਨਹੀਂ ਪਵੇਗਾ।
ਬੈਂਕ ਅਧਿਕਾਰੀਆਂ ਦੀ ਸਲਾਹ ਹੈ ਕਿ ਨਕਦੀ ਲੈਣ-ਦੇਣ ਜਾਂ ਦਸਤਾਵੇਜ਼ੀ ਕੰਮ ਲਈ ਲੋਕ ਛੁੱਟੀਆਂ ਤੋਂ ਪਹਿਲਾਂ ਹੀ ਆਪਣੀ ਯੋਜਨਾ ਤਿਆਰ ਕਰ ਲੈਣ, ਤਾਂ ਜੋ ਆਖਰੀ ਸਮੇਂ ਕੋਈ ਮੁਸ਼ਕਲ ਨਾ ਆਵੇ।

