ਚੰਡੀਗੜ੍ਹ :- ਨਵੰਬਰ ਮਹੀਨੇ ਦੀ ਸ਼ੁਰੂਆਤ ਨਾਲ ਹੀ ਲੋਕਾਂ ਨੂੰ ਰਾਹਤ ਮਿਲੀ ਹੈ। ਸਰਕਾਰ ਵੱਲੋਂ ਵਪਾਰਕ (ਕਮਰਸ਼ੀਅਲ) ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਘਟਾ ਦਿੱਤੀਆਂ ਗਈਆਂ ਹਨ। 1 ਨਵੰਬਰ ਤੋਂ 19 ਕਿਲੋਗ੍ਰਾਮ ਵਾਲਾ ਵਪਾਰਕ ਗੈਸ ਸਿਲੰਡਰ 5 ਰੁਪਏ ਸਸਤਾ ਹੋ ਗਿਆ ਹੈ।
ਹਾਲਾਂਕਿ, ਘਰੇਲੂ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਇਸ ਵਾਰ ਕੋਈ ਤਬਦੀਲੀ ਨਹੀਂ ਕੀਤੀ ਗਈ। ਇਸ ਦਾ ਮਤਲਬ ਹੈ ਕਿ ਘਰਾਂ ਵਿੱਚ ਵਰਤੇ ਜਾਣ ਵਾਲੇ ਸਿਲੰਡਰਾਂ ਦੀ ਦਰਾਂ ਪਹਿਲਾਂ ਵਾਂਗ ਹੀ ਰਹਿਣਗੀਆਂ।
ਹੁਣ ਵੱਡੇ ਸ਼ਹਿਰਾਂ ਵਿੱਚ ਕੀਮਤਾਂ ਇਹ ਹਨ
ਨਵੀਆਂ ਦਰਾਂ ਅਨੁਸਾਰ, 19 ਕਿਲੋਗ੍ਰਾਮ ਵਾਲੇ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ਹੁਣ ਦਿੱਲੀ ਵਿੱਚ 1,590.50 ਰੁਪਏ ਹੋ ਗਈ ਹੈ, ਜਦਕਿ ਪਹਿਲਾਂ ਇਹ 1,595.50 ਰੁਪਏ ਸੀ।
ਇਸੇ ਤਰ੍ਹਾਂ, ਕੋਲਕਾਤਾ ਵਿੱਚ 1,694 ਰੁਪਏ, ਮੁੰਬਈ ਵਿੱਚ 1,542 ਰੁਪਏ, ਅਤੇ ਚੇਨਈ ਵਿੱਚ 1,750 ਰੁਪਏ ਦਰਜ ਕੀਤੀ ਗਈ ਹੈ।
ਮਾਰਕੀਟ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਹ ਘਟਾਅ ਹਾਲੀਆ ਅੰਤਰਰਾਸ਼ਟਰੀ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਏ ਉਤਾਰ-ਚੜ੍ਹਾਅ ਦੇ ਕਾਰਨ ਹੋਈ ਹੈ।
ਹਾਲਾਂਕਿ ਰਾਹਤ ਸਿਰਫ ਵਪਾਰਕ ਸਿਲੰਡਰਾਂ ਤੱਕ ਸੀਮਿਤ ਹੈ, ਪਰ ਉਮੀਦ ਜਤਾਈ ਜਾ ਰਹੀ ਹੈ ਕਿ ਆਉਣ ਵਾਲੇ ਮਹੀਨਿਆਂ ਵਿੱਚ ਘਰੇਲੂ ਗੈਸ ਦੀਆਂ ਦਰਾਂ ‘ਚ ਵੀ ਕੁਝ ਰਾਹਤ ਮਿਲ ਸਕਦੀ ਹੈ।

