ਰਾਜਸਥਾਨ :- ਭਾਰਤਪੁਰ ਦੇ ਵਕੀਲ ਕੀਰਤੀ ਸਿੰਘ ਨੇ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਅਤੇ ਅਦਾਕਾਰਾ ਦੀਪਿਕਾ ਪਾਦੁਕੋਣ ਖ਼ਿਲਾਫ਼ ਮਥੁਰਾ ਗੇਟ ਥਾਣੇ ‘ਚ ਐੱਫ.ਆਈ.ਆਰ. ਦਰਜ ਕਰਵਾਈ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਦੋਵੇਂ ਸਿਤਾਰਿਆਂ ਨੇ ਇਕ ਅਜਿਹੀ ਕਾਰ ਦਾ ਪ੍ਰਚਾਰ ਕੀਤਾ ਜੋ ਗੰਭੀਰ ਮੈਨੂਫੈਕਚਰਿੰਗ ਖਾਮੀਆਂ ਵਾਲੀ ਨਿਕਲੀ।