ਨਵੀਂ ਦਿੱਲੀ :- ਬਿਹਾਰ ਕਾਂਗਰਸ ਦਫ਼ਤਰ ਸਦਾਕਤ ਆਸ਼ਰਮ ਦੇ ਬਾਹਰ ਸ਼ੁੱਕਰਵਾਰ ਨੂੰ ਕਾਂਗਰਸ ਅਤੇ ਭਾਜਪਾ ਵਰਕਰਾਂ ਵਿਚਾਲੇ ਹਿੰਸਕ ਝੜਪ ਹੋ ਗਈ। ਇਹ ਝੜਪ ਉਸ ਵੇਲੇ ਵਾਪਰੀ ਜਦੋਂ ਭਾਜਪਾ ਵਰਕਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਵਰਗਵਾਸ ਮਾਂ ਖ਼ਿਲਾਫ਼ ਕੀਤੇ ਗਏ ਅਪਮਾਨਜਨਕ ਬਿਆਨ ਦੇ ਵਿਰੋਧ ਵਿੱਚ ਮਾਰਚ ਕੱਢਿਆ।
ਕਾਂਗਰਸ ਵੱਲੋਂ ਦੋਸ਼ ਲਗਾਇਆ ਗਿਆ ਕਿ ਭਾਜਪਾ ਵਰਕਰਾਂ ਨੇ ਸਦਾਕਤ ਆਸ਼ਰਮ ਵਿੱਚ ਤੋੜਫੋੜ ਕੀਤੀ ਅਤੇ ਇਸਦੇ ਵਰਕਰਾਂ ਨਾਲ ਧੱਕਾਮੁੱਕੀ ਕੀਤੀ। ਇਸ ਘਟਨਾ ਨੇ ਦੋਹਾਂ ਪੱਖਾਂ ਵਿੱਚ ਤਣਾਅ ਪੈਦਾ ਕਰ ਦਿੱਤਾ।
‘ਵੋਟਰ ਅਧਿਕਾਰ ਯਾਤਰਾ’ ਦੀ ਅਗਵਾਈ ਕਰ ਰਹੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ‘ਐਕਸ’ ‘ਤੇ ਲਿਖਿਆ, “ਸੱਚ ਅਤੇ ਅਹਿੰਸਾ ਦੇ ਸਾਹਮਣੇ ਝੂਠ ਅਤੇ ਹਿੰਸਾ ਕਦੇ ਟਿਕ ਨਹੀਂ ਸਕਦੀ। ਮਾਰੋ ਤੇ ਤੋੜੋ ਜਿੰਨਾ ਮਰਜ਼ੀ, ਅਸੀਂ ਸੱਚ ਅਤੇ ਸੰਵਿਧਾਨ ਦੀ ਰੱਖਿਆ ਕਰਦੇ ਰਹਾਂਗੇ। ਸਤਯਮੇਵ ਜਯਤੇ।”
ਉਹਨਾਂ ਦੀ ਯਾਤਰਾ ਦਾ ਇਹ 13ਵਾਂ ਦਿਨ ਸੀ, ਜੋ ਬੇਤੀਆ ਤੋਂ ਸ਼ੁਰੂ ਹੋ ਕੇ ਗੋਪਾਲਗੰਜ ਤੱਕ ਪਹੁੰਚੀ।