ਚੰਡੀਗੜ੍ਹ :- ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਨੇ 2026 ਦੀਆਂ ਬੋਰਡ ਪ੍ਰੀਖਿਆਵਾਂ ਦੀ ਤਿਆਰੀ ਦੇ ਮੱਦੇਨਜ਼ਰ ਦੇਸ਼ ਭਰ ਦੇ ਸਕੂਲਾਂ ਨੂੰ ਕੜੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਬੋਰਡ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਅੰਕ ਅਪਲੋਡ ਕਰਦੇ ਸਮੇਂ ਕੀਤੀ ਗਈ ਕੋਈ ਵੀ ਗਲਤੀ ਬਾਅਦ ਵਿੱਚ ਠੀਕ ਨਹੀਂ ਹੋਵੇਗੀ। ਸੀਬੀਐਸਈ ਅਨੁਸਾਰ, ਪਿਛਲੇ ਸਾਲਾਂ ਵਿੱਚ ਸਕੂਲਾਂ ਵੱਲੋਂ ਬਾਰ-ਬਾਰ ਕੀਤੀਆਂ ਗਲਤੀਆਂ ਅਤੇ ਬਾਅਦ ਵਿੱਚ ਮੰਗੇ ਗਏ ਸੁਧਾਰਾਂ ਕਾਰਨ ਇਹ ਕੜਾ ਫ਼ੈਸਲਾ ਲਿਆ ਗਿਆ ਹੈ। ਬੋਰਡ ਨੇ ਇਹ ਵੀ ਚੇਤਾਇਆ ਹੈ ਕਿ ਜੇਕਰ ਸਕੂਲ ਤੈਅ ਕੀਤੀ ਮਿਆਦ ਵਿੱਚ ਸਾਰਾ ਕੰਮ ਪੂਰਾ ਨਹੀਂ ਕਰਦੇ, ਤਾਂ ਸਖ਼ਤ ਕਾਰਵਾਈ ਤੋਂ ਹਟਕੇ ਕੋਈ ਚਾਰਾ ਨਹੀਂ ਰਹੇਗਾ।
1 ਜਨਵਰੀ ਤੋਂ 14 ਫਰਵਰੀ ਤੱਕ ਚੱਲਣਗੇ ਪ੍ਰੈਕਟੀਕਲ ਅਤੇ ਮੁਲਾਂਕਣ ਕਾਰਜ
ਸੀਬੀਐਸਈ ਵੱਲੋਂ ਜਾਰੀ ਨਵੇਂ ਸਰਕੂਲਰ ਮੁਤਾਬਕ,
-
ਪ੍ਰੈਕਟੀਕਲ,
-
ਪ੍ਰੋਜੈਕਟ ਅਸੈਸਮੈਂਟ,
-
ਅਤੇ ਇੰਟਰਨਲ ਅਸੈਸਮੈਂਟ
ਦੀ ਪ੍ਰਕਿਰਿਆ 1 ਜਨਵਰੀ ਤੋਂ ਸ਼ੁਰੂ ਹੋ ਕੇ 14 ਫਰਵਰੀ 2026 ਤੱਕ ਜਾਰੀ ਰਹੇਗੀ। ਸਕੂਲਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਇਹ ਕਾਰਜ ਇਸ ਮਿਆਦ ਦੇ ਅੰਦਰ ਹਰ ਹਾਲਤ ਵਿੱਚ ਪੂਰਾ ਕਰਨਾ ਲਾਜ਼ਮੀ ਹੈ।
ਅੰਕ ਅਪਲੋਡ ਕਰਦੇ ਸਮੇਂ ਲਾਪਰਵਾਹੀ ਨਾ ਵਰਤੀ ਜਾਵੇ: ਸੀਬੀਐਸਈ
ਬੋਰਡ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਅੰਕਾਂ ਦੇ ਅਪਲੋਡ ਵਿੱਚ ਇੱਕ ਵੀ ਗਲਤ ਅੰਕ ਜਾਂ ਗਲਤ ਨਾਮ ਭਵਿੱਖ ਵਿਚ ਬੱਚੇ ਲਈ ਵੱਡੀ ਸਮੱਸਿਆ ਬਣ ਸਕਦਾ ਹੈ। ਹੁਣ ਇਹ ਪ੍ਰਕਿਰਿਆ ਬਿਲਕੁਲ ਅੰਤਿਮ ਮੰਨੀ ਜਾਵੇਗੀ ਅਤੇ ਕਿਸੇ ਵੀ ਤਰ੍ਹਾਂ ਦਾ ਰੀਵਿਜ਼ਨ ਜਾਂ ਰੈਕਟੀਫਿਕੇਸ਼ਨ ਨਹੀਂ ਮਿਲੇਗਾ।
ਬੋਰਡ ਦਾ ਮੰਨਣਾ ਹੈ ਕਿ ਸਕੂਲਾਂ ਦੁਆਰਾ ਕੀਤੀਆਂ ਗਲਤੀਆਂ ਕਾਰਨ ਬੋਰਡ ਅਤੇ ਵਿਦਿਆਰਥੀਆਂ ਦੋਹਾਂ ਨੂੰ ਨੁਕਸਾਨ ਸਹਿਣਾ ਪੈਂਦਾ ਹੈ, ਇਸ ਲਈ ਸ਼ੁਰੂ ਤੋਂ ਹੀ ਧਿਆਨ ਨਾਲ ਸਾਰੇ ਅੰਕ ਚੜ੍ਹਾਏ ਜਾਣ।
ਥਿਊਰੀ–ਪ੍ਰੈਕਟੀਕਲ ਅੰਕਾਂ ਦੀ ਨਵੀਂ ਵੰਡ ਵੀ ਜਾਰੀ
ਸੀਬੀਐਸਈ ਨੇ 10ਵੀਂ ਅਤੇ 12ਵੀਂ ਦੇ ਹਰੇਕ ਵਿਸ਼ੇ ਲਈ
- ਥਿਊਰੀ,
- ਪ੍ਰੈਕਟੀਕਲ,
- ਪ੍ਰੋਜੈਕਟ,
- ਅਤੇ ਅੰਦਰੂਨੀ ਮੁਲਾਂਕਣ
ਦੀ ਸਪਸ਼ਟ ਵੰਡ ਜਾਰੀ ਕਰ ਦਿੱਤੀ ਹੈ। ਦੋ ਵੱਖ-ਵੱਖ ਨੋਟਿਸਾਂ ਵਿੱਚ ਹਰ ਵਿਸ਼ੇ ਦੀ ਪੂਰੀ ਡੀਟੇਲ ਦਿੱਤੀ ਗਈ ਹੈ, ਜਿਸ ਨਾਲ ਸਕੂਲ ਮੁਲਾਂਕਣ ਕਾਰਜ ਨੂੰ ਬਿਨਾਂ ਕਿਸੇ ਗ਼ਲਤਫ਼ਹਮੀ ਦੇ ਪੂਰਾ ਕਰ ਸਕਣ। ਬੋਰਡ ਨੇ ਸਲਾਹ ਦਿੱਤੀ ਹੈ ਕਿ ਵਿਦਿਆਰਥੀ ਅਤੇ ਅਧਿਆਪਕ ਦੋਵੇਂ ਸੀਬੀਐਸਈ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਇਹ ਜਾਣਕਾਰੀ ਜ਼ਰੂਰ ਵੇਖਣ।

