ਚੰਡੀਗੜ੍ਹ :- ਭਾਰਤ ਸਰਕਾਰ ਨੇ 2024 ਬੈਚ ਦੇ ਨਵੇਂ IAS ਅਧਿਕਾਰੀਆਂ ਦੀ ਕੈਡਰ ਵੰਡ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਕਰਮਚਾਰੀ, ਪੈਨਸ਼ਨ ਅਤੇ ਸਰਕਾਰੀ ਸ਼ਿਕਾਇਤਾਂ ਵਿਭਾਗ ਵੱਲੋਂ ਜਾਰੀ ਹੁਕਮਾਂ ਅਨੁਸਾਰ, ਇਸ ਵਾਰ ਦੇਸ਼ ਦੇ ਵੱਖ-ਵੱਖ ਰਾਜਾਂ ਲਈ ਕੁੱਲ 179 ਅਧਿਕਾਰੀਆਂ ਦੀ ਤਾਇਨਾਤੀ ਨਿਰਧਾਰਤ ਕੀਤੀ ਗਈ ਹੈ।
ਪੰਜਾਬ ਲਈ ਚਾਰ ਨਵੇਂ ਅਧਿਕਾਰੀ ਰਾਖਵੇਂ
ਜਾਰੀ ਕੀਤੀ ਗਈ ਅਧਿਕਾਰਿਤ ਸੂਚੀ ਅਨੁਸਾਰ ਪੰਜਾਬ ਕੈਡਰ ਲਈ ਚਾਰ ਨਵੇਂ IAS ਅਧਿਕਾਰੀਆਂ ਦੀ ਵੰਡ ਕੀਤੀ ਗਈ ਹੈ। ਇਹ ਅਧਿਕਾਰੀ ਹੁਣ ਸੂਬੇ ਦੇ ਵੱਖ-ਵੱਖ ਵਿਭਾਗਾਂ ਵਿੱਚ ਅਗਲੇ ਪੜਾਅ ਦੀ ਸੇਵਾ ਲਈ ਤਾਇਨਾਤੀ ਪ੍ਰਕਿਰਿਆ ਵਿੱਚ ਸ਼ਾਮਲ ਹੋਣਗੇ।
ਸੂਚੀ ਰਾਜ ਸਰਕਾਰਾਂ ਨੂੰ ਭੇਜੀ ਗਈ
ਕੇਂਦਰ ਵੱਲੋਂ ਤਿਆਰ ਕੀਤੀ ਕੈਡਰ ਵੰਡ ਦੀ ਸੂਚੀ ਸੰਬੰਧਿਤ ਰਾਜ ਸਰਕਾਰਾਂ ਅਤੇ ਅਧਿਕਾਰਤ ਵਿਭਾਗਾਂ ਨੂੰ ਭੇਜ ਦਿੱਤੀ ਗਈ ਹੈ, ਤਾਂ ਜੋ ਤਾਇਨਾਤੀ ਅਤੇ ਜੋਇਨਿੰਗ ਨਾਲ ਜੁੜੀਆਂ ਕਾਰਵਾਈਆਂ ਸਮੇਂ ਸਿਰ ਪੂਰੀ ਕੀਤੀਆਂ ਜਾ ਸਕਣ।

