ਜੰਮੂ :- ਵੀਰਵਾਰ ਸਵੇਰੇ ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਦੇ ਜਟਵਾਲ ਪਿੰਡ ਨੇੜੇ ਇੱਕ ਨਿੱਜੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਬੱਸ ਸ਼ਰਧਾਲੂਆਂ ਨੂੰ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਲਈ ਕਟੜਾ ਲੈ ਜਾ ਰਹੀ ਸੀ। ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਲਗਭਗ 40 ਯਾਤਰੀ ਜ਼ਖਮੀ ਹੋ ਗਏ। ਬੱਸ ਸੜਕ ਤੋਂ ਉਤਰ ਕੇ ਲਗਭਗ 20 ਫੁੱਟ ਗਹਿਰੀ ਨਹਿਰ ਵਿੱਚ ਡਿੱਗ ਗਈ।