ਉੱਤਰ ਪ੍ਰਦੇਸ਼ :- ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹੇ ਦੇ ਤਿਲਹਾਰ ਖੇਤਰ ਵਿੱਚ ਬੁੱਧਵਾਰ-ਵੀਰਵਾਰ ਦੀ ਰਾਤ ਇਕ ਵੱਡਾ ਹਾਦਸਾ ਹੋਣ ਤੋਂ ਬਚ ਗਿਆ। ਨੇਪਾਲ ਤੋਂ ਪੰਜਾਬ ਵੱਲ ਰਵਾਨਾ ਇੱਕ ਪ੍ਰਾਈਵੇਟ ਬੱਸ ਅਚਾਨਕ ਕਾਬੂ ਤੋਂ ਬਾਹਰ ਹੋ ਕੇ ਡੂੰਘੀ ਖੱਡ ਵਿੱਚ ਜਾ ਡਿੱਗੀ। ਬੱਸ ਵਿੱਚ 55 ਯਾਤਰੀ ਸਵਾਰ ਸਨ ਅਤੇ ਸਾਰੇ ਹੀ ਸੁਰੱਖਿਅਤ ਦੱਸੇ ਜਾ ਰਹੇ ਹਨ।
ਐੱਸ.ਪੀ. ਰਾਜੇਸ਼ ਦਿਵੇਦੀ ਦੇ ਮੁਤਾਬਕ ਬਰਹਾਨੀ (ਨੇਪਾਲ ਬਾਰਡਰ) ਤੋਂ ਪਟਿਆਲਾ ਲਈ ਨਿਕਲੀ ਇਹ ਬੱਸ ਸਵੇਰੇ ਕਰੀਬ 3 ਵਜੇ ਤਿਲਹਾਰ–ਨਿਗੋਹੀ ਰੋਡ ‘ਤੇ ਹਾਦਸੇ ਦਾ ਸ਼ਿਕਾਰ ਹੋਈ। ਬੱਸ ਦੇ ਜ਼ਿਆਦਾ ਰਫ਼ਤਾਰ ਵਿੱਚ ਹੋਣ ਕਰਕੇ ਡਰਾਈਵਰ ਕਾਬੂ ਗੁਆ ਬੈਠਾ ਅਤੇ ਵਾਹਨ ਸਿੱਧਾ ਖੱਡ ਵਿੱਚ ਡਿੱਗ ਗਿਆ।

