ਨਵੀਂ ਦਿੱਲੀ :- ਭਾਰਤੀ ਵਿਗਿਆਪਨ ਦੁਨੀਆ ਨੂੰ ਇੱਕ ਵੱਡਾ ਝਟਕਾ ਲੱਗਾ ਹੈ। ਮਸ਼ਹੂਰ ਐਡ ਗੁਰੂ ਪਿਊਸ਼ ਪਾਂਡੇ ਦਾ 70 ਸਾਲ ਦੀ ਉਮਰ ਵਿੱਚ ਮੁੰਬਈ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਨੇ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ।
ਵਿਗਿਆਪਨ ਖੇਤਰ ਵਿੱਚ ਯੋਗਦਾਨ
ਪਿਊਸ਼ ਪਾਂਡੇ ਨੇ ਭਾਰਤੀ ਵਿਗਿਆਪਨ ਖੇਤਰ ਵਿੱਚ ਆਪਣਾ ਇੱਕ ਅਦਵਿੱਤੀਆ ਨਾਂਮ ਬਣਾਇਆ। ਉਹਨਾਂ ਨੇ ‘ਅਬਕੀ ਬਾਰ ਮੋਦੀ ਸਰਕਾਰ’, ‘ਠੰਢਾ ਮਤਲਬ ਕੋਕਾ ਕੋਲਾ’ ਸਮੇਤ ਕਈ ਮਸ਼ਹੂਰ ਅਤੇ ਲੋਕਪ੍ਰਿਯ ਵਿਗਿਆਪਨ ਤਿਆਰ ਕੀਤੇ। ਉਨ੍ਹਾਂ ਦੀਆਂ ਰਚਨਾਵਾਂ ਨੂੰ ਸਿਰਫ਼ ਭਾਰਤ ਹੀ ਨਹੀਂ, ਬਲਕਿ ਵਿਸ਼ਵ ਪੱਧਰ ‘ਤੇ ਵੀ ਪ੍ਰਸੰਸਾ ਮਿਲੀ।
ਜੀਵਨ ਅਤੇ ਪਿਛੋਕੜ
ਪਿਊਸ਼ ਪਾਂਡੇ ਦਾ ਜਨਮ ਰਾਜਸਥਾਨ ਦੇ ਜੈਪੁਰ ਵਿੱਚ ਹੋਇਆ। ਉਹਨਾਂ ਨੇ ਆਪਣੀ ਸਿਰਜਣਾਤਮਕ ਯੋਗਤਾ ਅਤੇ ਵਿਗਿਆਪਨ ਪ੍ਰਤੀ ਦ੍ਰਿੜ੍ਹ ਸਹਿਯੋਗ ਨਾਲ ਭਾਰਤੀ ਵਿਗਿਆਪਨ ਖੇਤਰ ਵਿੱਚ ਅਮੋਲਯ ਯੋਗਦਾਨ ਦਿੱਤਾ। ਹਾਲਾਂਕਿ, ਮੌਤ ਦਾ ਕਾਰਨ ਅਜੇ ਤੱਕ ਸਪਸ਼ਟ ਨਹੀਂ ਹੋਇਆ।

