ਨਵੀਂ ਦਿੱਲੀ :- ਮਸ਼ਹੂਰ ਪਾਕਿਸਤਾਨੀ ਗਾਇਕ ਆਤਿਫ ਅਸਲਮ ਲਈ ਦੁੱਖਭਰੀ ਖ਼ਬਰ ਸਾਹਮਣੇ ਆਈ ਹੈ। ਉਨ੍ਹਾਂ ਦੇ ਪਿਤਾ ਦਾ 77 ਸਾਲ ਦੀ ਉਮਰ ਵਿੱਚ ਮੰਗਲਵਾਰ ਨੂੰ ਲਾਹੌਰ ਵਿੱਚ ਦੇਹਾਂਤ ਹੋ ਗਿਆ। ਰਿਪੋਰਟਾਂ ਅਨੁਸਾਰ, ਉਹ ਕਾਫ਼ੀ ਸਮੇਂ ਤੋਂ ਬਿਮਾਰੀ ਨਾਲ ਜੂਝ ਰਹੇ ਸਨ ਅਤੇ ਲੰਬੇ ਇਲਾਜ ਤੋਂ ਬਾਅਦ ਉਨ੍ਹਾਂ ਨੇ ਆਖਰੀ ਸਾਹ ਲਿਆ।
ਆਤਿਫ ਅਸਲਮ ਹਮੇਸ਼ਾ ਆਪਣੇ ਪਿਤਾ ਨਾਲ ਗਹਿਰੇ ਸੰਬੰਧਾਂ ਬਾਰੇ ਖੁੱਲ੍ਹ ਕੇ ਗੱਲ ਕਰਦੇ ਰਹੇ ਹਨ। ਕਈ ਇੰਟਰਵਿਊਜ਼ ਵਿੱਚ ਉਹ ਆਪਣੀ ਕਾਮਯਾਬੀ ਦਾ ਸਿਹਰਾ ਪਿਤਾ ਦੇ ਸਹਿਯੋਗ ਅਤੇ ਪ੍ਰੇਰਣਾ ਨੂੰ ਦੇ ਚੁੱਕੇ ਹਨ।
ਆਤਿਫ ਨੇ 2005 ਵਿੱਚ ਬਾਲੀਵੁੱਡ ਡੇਬਿਊ ਕਰਦਿਆਂ ਇਮਰਾਨ ਹਾਸ਼ਮੀ ਅਭਿਨੀਤ ਫਿਲਮ ਜ਼ਹਿਰ ਲਈ ਗੀਤ “ਵੋ ਲਮ੍ਹੇ” ਗਾਇਆ, ਜਿਸ ਨੇ ਉਨ੍ਹਾਂ ਨੂੰ ਰਾਤੋਂ-ਰਾਤ ਸ਼ੋਹਰਤ ਦਿਵਾਈ। ਇਸ ਤੋਂ ਬਾਅਦ 2006 ਵਿੱਚ ਉਨ੍ਹਾਂ ਦੀ ਪਹਿਲੀ ਮਿਊਜ਼ਿਕ ਐਲਬਮ ਜਲ ਪਰੀ ਰਿਲੀਜ਼ ਹੋਈ। ਬਾਲੀਵੁੱਡ ਵਿੱਚ ਉਨ੍ਹਾਂ ਨੇ ਤੇਰੇ ਸੰਗ ਯਾਰਾ, ਤੇਰੇ ਲਈਏ, ਮੈਂ ਅਗਰ, ਦੇਖਤੇ ਦੇਖਤੇ, ਪਹਿਲੀ ਨਜ਼ਰ ਮੇਂ, ਜੀਨੇ ਲਗਾ ਹੂੰ ਅਤੇ ਤੂ ਜਾਣੇ ਨਾ ਵਰਗੇ ਕਈ ਹਿੱਟ ਗੀਤਾਂ ਨਾਲ ਆਪਣਾ ਅਲੱਗ ਹੀ ਮੁਕਾਮ ਬਣਾਇਆ।ਆਪਣੇ ਪਿਤਾ ਦੇ ਅੰਤਿਮ ਸੰਸਕਾਰ ਲਈ ਆਤਿਫ ਇਸ ਵੇਲੇ ਪਰਿਵਾਰ ਨਾਲ ਲਾਹੌਰ ਵਿੱਚ ਹਨ।