ਹਿਮਾਚਲ ਪ੍ਰਦੇਸ਼ :- ਹਿਮਾਚਲ ਪ੍ਰਦੇਸ਼ ਵਿੱਚ ਮਾਨਸੂਨ ਨੇ ਇੱਕ ਵਾਰ ਫਿਰ ਤਬਾਹੀ ਮਚਾ ਦਿੱਤੀ ਹੈ। ਬਿਆਸ ਦਰਿਆ ਅਤੇ ਇਸ ਦੀਆਂ ਸਹਾਇਕ ਨਦੀਆਂ ਉਫਾਨ ‘ਤੇ ਹਨ, ਜਿਸ ਕਾਰਨ ਮੰਡੀ ਤੋਂ ਮਨਾਲੀ ਨੂੰ ਜੋੜਨ ਵਾਲਾ ਰਾਸ਼ਟਰੀ ਰਾਜਮਾਰਗ ਕਈ ਥਾਵਾਂ ‘ਤੇ ਟੁੱਟ ਗਿਆ ਹੈ। ਤੀਬਰ ਧਾਰ ਨੇ ਸੜਕਾਂ, ਹੋਟਲਾਂ ਅਤੇ ਰੈਸਟੋਰੈਂਟਾਂ ਨੂੰ ਬਹਾ ਲਿਆ ਹੈ, ਜਦਕਿ ਨੀਵੇਂ ਇਲਾਕਿਆਂ ਵਿੱਚ ਹੜ੍ਹ ਦਾ ਖਤਰਾ ਵੱਧ ਰਿਹਾ ਹੈ।