ਜੰਮੂ :- ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਦਫ਼ਤਰ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਸ੍ਰੀ ਅਮਰਨਾਥ ਜੀ ਯਾਤਰਾ 2026 ਇਸ ਵਾਰ 3 ਜੁਲਾਈ ਤੋਂ ਸ਼ੁਰੂ ਹੋ ਕੇ 28 ਅਗਸਤ ਨੂੰ ਰੱਖੜੀ ਦੇ ਦਿਨ ਸਮਾਪਤ ਹੋਵੇਗੀ। ਇਹ ਧਾਰਮਿਕ ਯਾਤਰਾ ਕੁੱਲ 57 ਦਿਨਾਂ ਤੱਕ ਜਾਰੀ ਰਹੇਗੀ। ਯਾਤਰਾ ਤੋਂ ਪਹਿਲਾਂ ਰਵਾਇਤੀ ਪ੍ਰਥਮ ਪੂਜਾ 29 ਜੂਨ ਨੂੰ ਜੇਠ ਪੂਰਨਿਮਾ ਮੌਕੇ ਕੀਤੀ ਜਾਵੇਗੀ। ਭਗਤਾਂ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ 15 ਅਪ੍ਰੈਲ ਤੋਂ ਸ਼ੁਰੂ ਹੋਵੇਗੀ, ਜੋ ਔਨਲਾਈਨ ਅਤੇ ਔਫਲਾਈਨ ਦੋਵਾਂ ਮਾਧਿਅਮਾਂ ਰਾਹੀਂ ਉਪਲਬਧ ਰਹੇਗੀ।

