ਉੱਤਰ ਪ੍ਰਦੇਸ਼ :- 2018 ਵਿੱਚ ਅਨਿਰੁੱਧ ਕੁਮਾਰ ਨੇ ਜਾਇਦਾਦ ਦੇ ਵਿਵਾਦ ਕਾਰਨ ਆਪਣੇ ਭਰਾ ਸੰਤੋਸ਼ ਕੁਮਾਰ ਦੀ ਹੱਤਿਆ ਕੀਤੀ ਸੀ। ਜ਼ਮਾਨਤ ਮਿਲਣ ਮਗਰੋਂ ਉਹ ਆਪਣੇ ਭਰਾ ਦੀ ਪਤਨੀ ਸੁਮਨ ਨਾਲ ਜ਼ਬਰਦਸਤੀ ਰਹਿਣ ਲੱਗ ਪਿਆ। ਸੁਮਨ ਇਸ ਕਤਲ ਮਾਮਲੇ ਦੀ ਮੁੱਖ ਗਵਾਹ ਸੀ, ਜਿਸ ਕਰਕੇ ਅਨਿਰੁੱਧ ਉਸ ‘ਤੇ ਦਬਾਅ ਬਣਾਉਂਦਾ ਰਿਹਾ।
ਚੌਦਾਂ ਅਗਸਤ ਨੂੰ ਅੰਜ਼ਾਮ ਦਿੱਤੀ ਵਾਰਦਾਤ
ਪੁਲਸ ਦੇ ਅਨੁਸਾਰ, ਅਨਿਰੁੱਧ ਨੇ 14 ਅਗਸਤ ਨੂੰ ਆਪਣੇ ਸਾਥੀ ਦੀ ਮਦਦ ਨਾਲ ਸੁਮਨ ਅਤੇ ਉਸ ਦੀਆਂ ਤਿੰਨ ਧੀਆਂ ਨੂੰ ਮਿਹੀਪੁਰਵਾ ਸ਼ਹਿਰ ਬੁਲਾਇਆ ਅਤੇ ਫਿਰ ਲਖੀਮਪੁਰ ਖੇੜੀ ਜ਼ਿਲ੍ਹੇ ਦੇ ਖਮਹਰੀਆ ਖੇਤਰ ਵਿੱਚ ਸ਼ਾਰਦਾ ਨਦੀ ਦੇ ਪੁਲ ‘ਤੇ ਲੈ ਜਾ ਕੇ ਉਨ੍ਹਾਂ ਨੂੰ ਨਦੀ ਵਿੱਚ ਧੱਕ ਦਿੱਤਾ।
ਪੁਲਸ ਨੇ ਕੀਤਾ ਖ਼ੁਲਾਸਾ, ਸਾਥੀ ਫ਼ਰਾਰ
ਗੁਪਤ ਸੂਚਨਾ ਦੇ ਆਧਾਰ ‘ਤੇ ਪੁਲਸ ਨੇ ਅਨਿਰੁੱਧ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁੱਛਗਿੱਛ ਦੌਰਾਨ ਉਸਨੇ ਕਤਲ ਦੀ ਸਵੀਕਾਰੋਕਤੀ ਕੀਤੀ। ਪੁਲਸ ਨੇ ਕੱਪੜੇ, ਇੱਕ ਕੁੜੀ ਦੀ ਜੁੱਤੀ ਅਤੇ ਵਰਤੀ ਗਈ ਮੋਟਰਸਾਈਕਲ ਬਰਾਮਦ ਕਰ ਲਈ ਹੈ, ਹਾਲਾਂਕਿ ਲਾਸ਼ਾਂ ਅਜੇ ਤੱਕ ਨਹੀਂ ਮਿਲੀਆਂ। ਅਨਿਰੁੱਧ ਦਾ ਸਾਥੀ ਹਾਲੇ ਵੀ ਫ਼ਰਾਰ ਹੈ।