ਨਵੀਂ ਦਿੱਲੀ :- ਭਾਰਤ ਦੇ ਗੁਆਂਢੀ ਦੇਸ਼ ਬੰਗਲਾਦੇਸ਼ ਤੋਂ ਅੱਜ ਦੁਪਹਿਰ ਇਕ ਚਿੰਤਾਜਨਕ ਖ਼ਬਰ ਸਾਹਮਣੇ ਆਈ। ਸਵੇਰੇ ਲਗਭਗ 11:49 ਵਜੇ ਬੰਗਲਾਦੇਸ਼ ਦੀ ਧਰਤੀ ਅਚਾਨਕ ਕੰਬੀ, ਜਿਸ ਨਾਲ ਲੋਕਾਂ ‘ਚ ਹੜਕੰਪ ਮਚ ਗਿਆ।
ਭਾਰਤ ਵਿਚ ਵੀ ਮਹਿਸੂਸ ਹੋਏ ਝਟਕੇ
ਇਸ ਭੂਚਾਲ ਦੇ ਅਸਰ ਸਿਰਫ਼ ਬੰਗਲਾਦੇਸ਼ ਤੱਕ ਹੀ ਸੀਮਿਤ ਨਹੀਂ ਰਹੇ, ਸਗੋਂ ਭਾਰਤ ਦੇ ਮੇਘਾਲਿਆ, ਤ੍ਰਿਪੁਰਾ ਅਤੇ ਮਣੀਪੁਰ ਸੂਬਿਆਂ ‘ਚ ਵੀ ਹਲਕੇ ਝਟਕੇ ਮਹਿਸੂਸ ਕੀਤੇ ਗਏ। ਲੋਕ ਘਰਾਂ ਅਤੇ ਦਫ਼ਤਰਾਂ ਤੋਂ ਬਾਹਰ ਨਿਕਲ ਆਏ, ਹਾਲਾਂਕਿ ਕੁਝ ਸਮੇਂ ਬਾਅਦ ਹਾਲਾਤ ਸਧਾਰਨ ਹੋ ਗਏ।
ਸੀਸਮੌਲੋਜੀ ਕੇਂਦਰ ਦੀ ਜਾਣਕਾਰੀ
ਨੈਸ਼ਨਲ ਸੈਂਟਰ ਫ਼ਾਰ ਸੀਸਮੌਲੋਜੀ ਮੁਤਾਬਕ, ਭੂਚਾਲ ਦੀ ਤੀਬਰਤਾ ਰਿਕਟਰ ਸਕੇਲ ‘ਤੇ 4.0 ਦਰਜ ਕੀਤੀ ਗਈ ਅਤੇ ਇਸ ਦਾ ਕੇਂਦਰ ਧਰਤੀ ਦੀ ਸਤ੍ਹਾ ਤੋਂ 10 ਕਿਲੋਮੀਟਰ ਹੇਠਾਂ ਸੀ।
ਕੋਈ ਜਾਨੀ-ਮਾਲੀ ਨੁਕਸਾਨ ਨਹੀਂ
ਖੁਸ਼ਕਿਸਮਤੀ ਨਾਲ ਇਸ ਭੂਚਾਲ ਕਾਰਨ ਨਾ ਹੀ ਕੋਈ ਜਾਨੀ ਹਾਨੀ ਹੋਈ ਅਤੇ ਨਾ ਹੀ ਵੱਡੇ ਪੱਧਰ ‘ਤੇ ਨੁਕਸਾਨ ਦਰਜ ਕੀਤਾ ਗਿਆ। ਪ੍ਰਸ਼ਾਸਨ ਨੇ ਹਾਲਾਤ ‘ਤੇ ਪੂਰੀ ਨਿਗਰਾਨੀ ਰੱਖਣ ਦੀ ਗੱਲ ਕਹੀ ਹੈ।