ਚੰਡੀਗੜ੍ਹ :- ਜੰਮੂ ਅਤੇ ਪੰਜਾਬ ਵਿੱਚ ਚੱਲ ਰਹੀ ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਸ਼ੁੱਕਰਵਾਰ ਨੂੰ ਜੰਮੂ ਰੂਟ ‘ਤੇ 38 ਰੇਲਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਵਿਚ ਵੰਦੇ ਭਾਰਤ ਐਕਸਪ੍ਰੈਸ (26406-05), ਸ਼੍ਰੀ ਸ਼ਕਤੀ ਸੁਪਰਫਾਸਟ ਐਕਸਪ੍ਰੈਸ (22462) ਸਮੇਤ ਹੋਰ ਪ੍ਰਮੁੱਖ ਰੇਲਗੱਡੀਆਂ ਸ਼ਾਮਲ ਹਨ। ਕੁਝ ਰੇਲਗੱਡੀਆਂ ਨੂੰ ਅੱਧ-ਵਿਚਾਲਿਉਂ ਵਾਪਸ ਭੇਜਿਆ ਜਾ ਰਿਹਾ ਹੈ, ਜਿਸ ਨਾਲ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਰੱਦ ਕੀਤੀਆਂ ਮੁੱਖ ਰੇਲਗੱਡੀਆਂ
ਪ੍ਰਾਪਤ ਜਾਣਕਾਰੀ ਮੁਤਾਬਕ, ਹੜ੍ਹਾਂ ਕਾਰਨ ਰੱਦ ਕੀਤੀਆਂ ਗਈਆਂ ਰੇਲਗੱਡੀਆਂ ਵਿੱਚ ਹੇਠ ਲਿਖੀਆਂ ਸ਼ਾਮਲ ਹਨ:
ਸ਼ਾਲੀਮਾਰ ਐਕਸਪ੍ਰੈਸ
ਭਗਤ ਦੀ ਕੋਠੀ-ਜੰਮੂਤਵੀ ਐਕਸਪ੍ਰੈਸ
ਅਜਮੇਰ ਜੰਕਸ਼ਨ-ਜੰਮੂ ਤਵੀ ਪੂਜਾ ਐਕਸਪ੍ਰੈਸ
ਕਾਨਪੁਰ ਸੈਂਟਰਲ-ਜੰਮੂ ਤਵੀ ਐਕਸਪ੍ਰੈਸ
ਨਦੀਮ ਜੰਮੂ ਤਵੀ ਐਕਸਪ੍ਰੈਸ
ਕੋਲਕਾਤਾ ਟਰਮੀਨਲ-ਜੰਮੂ ਤਵੀ ਐਕਸਪ੍ਰੈਸ
ਹਾਵੜਾ ਜੰਕਸ਼ਨ-ਜੰਮੂ ਤਵੀ ਐਕਸਪ੍ਰੈਸ
ਨਵੀਂ ਦਿੱਲੀ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਐਕਸਪ੍ਰੈਸ
ਅੰਮ੍ਰਿਤਸਰ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਐਕਸਪ੍ਰੈਸ
ਇਸ ਤੋਂ ਇਲਾਵਾ ਕਈ ਹੋਰ ਰੇਲਗੱਡੀਆਂ ਜਿਵੇਂ ਕਿ ਕਾਲਕਾ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ, ਰਿਸ਼ੀਕੇਸ਼-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ, ਗਾਜ਼ੀਪੁਰ ਸਿਟੀ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ, ਅਤੇ ਜੰਮੂ ਤਵੀ-ਬਰੌਨੀ ਜੰਕਸ਼ਨ ਵੀ ਰੱਦ ਕੀਤੀਆਂ ਗਈਆਂ ਹਨ।
ਯਾਤਰੀਆਂ ਲਈ ਸੁਰੱਖਿਆ ਸੂਚਨਾ
ਸਥਾਨਕ ਰੇਲ ਅਧਿਕਾਰੀਆਂ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਹੜ੍ਹ ਕਾਰਨ ਰੱਦ ਕੀਤੀਆਂ ਗਈਆਂ ਗੱਡੀਆਂ ਲਈ ਯਾਤਰਾ ਤੋਂ ਪਹਿਲਾਂ ਸਥਾਨਕ ਰੇਲ ਸਟੇਸ਼ਨ ਜਾਂ ਰੇਲਵੇ ਐਪ ‘ਤੇ ਜਾਣਕਾਰੀ ਲੈਣ। ਸੁਰੱਖਿਆ ਦੇ ਨਜ਼ਰੀਏ ਤੋਂ ਰੇਲ ਅਧਿਕਾਰੀਆਂ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਟਰੈਕਸ ਤੇ ਪਲਾਂ ਚੈੱਕ ਕੀਤੇ ਜਾ ਰਹੇ ਹਨ।