ਚੰਡੀਗੜ੍ਹ :- ਅੱਜ-ਕੱਲ੍ਹ ਸਿਹਤ ਪ੍ਰਤੀ ਜਾਗਰੂਕਤਾ ਵਧਣ ਨਾਲ ਲੋਕ ਵੱਧ ਤੋਂ ਵੱਧ ਪ੍ਰੋਟੀਨ ਅਤੇ ਫਾਈਬਰ ਵਾਲੇ ਸਨੈਕਸ ਆਪਣੀ ਖੁਰਾਕ ਵਿੱਚ ਸ਼ਾਮਲ ਕਰ ਰਹੇ ਹਨ। ਇਨ੍ਹਾਂ ਵਿੱਚ ਭੁੰਨੇ ਹੋਏ ਛੋਲੇ ਸਭ ਤੋਂ ਜ਼ਿਆਦਾ ਲੋਕਪ੍ਰਿਯ ਹਨ, ਕਿਉਂਕਿ ਇਹ ਆਇਰਨ, ਪ੍ਰੋਟੀਨ ਅਤੇ ਫਾਈਬਰ ਦਾ ਵਧੀਆ ਸਰੋਤ ਮੰਨੇ ਜਾਂਦੇ ਹਨ।
ਬਾਜ਼ਾਰ ‘ਚ ਮਿਲ ਰਹੇ ਹਨ ਨਕਲੀ ਛੋਲੇ
ਰਿਪੋਰਟਾਂ ਦੇ ਅਨੁਸਾਰ, ਬਾਜ਼ਾਰ ਵਿੱਚ ਹੁਣ ਮਿਲਾਵਟੀ ਭੁੰਨੇ ਛੋਲੇ ਵੀ ਵੇਚੇ ਜਾ ਰਹੇ ਹਨ। ਇਨ੍ਹਾਂ ਨੂੰ ਤਿਆਰ ਕਰਨ ਲਈ “ਔਰਾਮਾਈਨ” ਨਾਮਕ ਰਸਾਇਣ ਦੀ ਵਰਤੋਂ ਕੀਤੀ ਜਾਂਦੀ ਹੈ, ਜਿਹੜਾ ਛੋਲਿਆਂ ਨੂੰ ਹਲਦੀ ਵਰਗਾ ਚਟਕਦਾਰ ਪੀਲਾ ਰੰਗ ਅਤੇ ਫੁੱਲਿਆ ਹੋਇਆ ਰੂਪ ਦਿੰਦਾ ਹੈ। ਅਜਿਹੇ ਛੋਲੇ ਦਬਾਉਣ ‘ਤੇ ਆਸਾਨੀ ਨਾਲ ਪਾਊਡਰ ਵਿੱਚ ਬਦਲ ਜਾਂਦੇ ਹਨ।
ਲੰਬੇ ਸਮੇਂ ਦੀ ਖਪਤ ਨਾਲ ਕੀ ਖ਼ਤਰਾ
ਐਸੇ ਮਿਲਾਵਟੀ ਛੋਲਿਆਂ ਦਾ ਲੰਬੇ ਸਮੇਂ ਤੱਕ ਸੇਵਨ ਸਰੀਰ ‘ਤੇ ਨੁਕਸਾਨਦਾਇਕ ਪ੍ਰਭਾਵ ਛੱਡ ਸਕਦਾ ਹੈ ਅਤੇ ਪਚਨ ਤੰਤਰ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਨਕਲੀ ਛੋਲੇ ਪਛਾਣਣ ਦੇ ਤਰੀਕੇ
-
ਜੇ ਛੋਲੇ ਬਹੁਤ ਚਮਕੀਲੇ ਪੀਲੇ ਜਾਂ ਅਸਧਾਰਣ ਤੌਰ ‘ਤੇ ਫੁੱਲੇ ਹੋਣ
-
ਉਂਗਲਾਂ ਨਾਲ ਕੁਚਲਦੇ ਹੀ ਪਾਊਡਰ ਵਿੱਚ ਤਬਦੀਲ ਹੋ ਜਾਣ
-
ਛੁਹਣ ਤੋਂ ਬਾਅਦ ਹੱਥਾਂ ‘ਤੇ ਚਿੱਟਾ ਪਾਊਡਰ ਰਹਿ ਜਾਣ ਜਾਂ ਕੌੜਾ ਸੁਆਦ ਆਉਣਾ
ਤਾਂ ਇਹ ਮਿਲਾਵਟ ਦੀ ਨਿਸ਼ਾਨੀ ਹੋ ਸਕਦੀ ਹੈ।
ਘਰ ਵਿੱਚ ਸ਼ੁੱਧ ਭੁੰਨੇ ਛੋਲੇ ਕਿਵੇਂ ਬਣਾਏ ਜਾਣ
ਇੱਕ ਪੈਨ ਵਿੱਚ 1–2 ਕੱਪ ਸਾਦਾ ਨਮਕ ਗਰਮ ਕਰੋ।
ਹੁਣ ਕਾਲੇ ਛੋਲਿਆਂ ਨੂੰ ਅੰਦਰ ਪਾ ਕੇ ਲਗਾਤਾਰ ਹਿਲਾਉ।
ਜਦੋਂ ਛੋਲੇ ਫੁੱਟਣ ਲੱਗ ਜਾਣ, ਤੁਰੰਤ ਬਾਹਰ ਕੱਢ ਲਵੋ।
ਇਸ ਤਰੀਕੇ ਨਾਲ ਘਰ ਵਿੱਚ ਬਣੇ ਛੋਲੇ ਬਿਨਾ ਕਿਸੇ ਰਸਾਇਣ ਦੇ, ਪੂਰੀ ਤਰ੍ਹਾਂ ਸੁਰੱਖਿਅਤ ਰਹਿੰਦੇ ਹਨ।

