ਚੰਡੀਗੜ੍ਹ, 23 ਜਨਵਰੀ 2026: ਪੰਜਾਬ ਨੇ ਉਦਯੋਗਿਕ ਵਿਕਾਸ ਦੇ ਖੇਤਰ ਵਿੱਚ ਇਕ ਹੋਰ ਵੱਡੀ ਉਪਲਬਧੀ ਹਾਸਲ ਕਰਦਿਆਂ Special Steel ਨਿਰਮਾਣ ਸੈਕਟਰ ਵਿੱਚ ₹1003.57 ਕਰੋੜ ਦਾ Greenfield ਨਿਵੇਸ਼ ਆਕਰਸ਼ਿਤ ਕੀਤਾ ਹੈ, ਜਿਸ ਨਾਲ ਸੂਬੇ ਦੇ ਉਦਯੋਗਿਕ ਪਰਿਵੇਸ਼ ਨੂੰ ਵੱਡਾ ਹੁਲਾਰਾ ਮਿਲੇਗਾ।
ਉਦਯੋਗ ਅਤੇ ਵਪਾਰ, ਨਿਵੇਸ਼ ਪ੍ਰੋਤਸਾਹਨ ਅਤੇ ਬਿਜਲੀ ਮੰਤਰੀ Sanjeev Arora ਨੇ ਦੱਸਿਆ ਕਿ ਲਗਭਗ ₹2,200 ਕਰੋੜ ਦੇ ਟਰਨਓਵਰ ਵਾਲੀ AISRM Multimetals Private Limited (Arora Iron Group ਦੀ ਇਕਾਈ) ਨੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਜਸਪਾਲੋਂ, ਦੋਰਾਹਾ–ਖੰਨਾ ਰੋਡ ’ਤੇ ਇਕ ਅਧੁਨਿਕ Steel Manufacturing Plant ਸਥਾਪਿਤ ਕਰਨ ਦਾ ਪ੍ਰਸਤਾਵ ਦਿੱਤਾ ਹੈ।
ਇਹ ਪ੍ਰੋਜੈਕਟ ਕਰੀਬ 46 ਏਕੜ ਜ਼ਮੀਨ ’ਤੇ ਤਿਆਰ ਕੀਤਾ ਜਾਵੇਗਾ ਅਤੇ ਇਸ ਨਾਲ 920 ਤੋਂ ਵੱਧ ਲੋਕਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਹੋਣ ਦੀ ਸੰਭਾਵਨਾ ਹੈ। ਪ੍ਰੋਜੈਕਟ ਨੂੰ ਤਿੰਨ ਪੜਾਅਾਂ ਵਿੱਚ ਲਾਗੂ ਕੀਤਾ ਜਾਵੇਗਾ ਅਤੇ ਇਸ ਦਾ ਪਹਿਲਾ ਪੜਾਅ ਸਤੰਬਰ 2027 ਤੱਕ ਸ਼ੁਰੂ ਕਰਨ ਦਾ ਲਕਸ਼ ਹੈ।
ਪ੍ਰਸਤਾਵਿਤ ਯੂਨਿਟ ਦੀ ਸਾਲਾਨਾ ਸਥਾਪਿਤ ਸਮਰੱਥਾ 5.40 ਲੱਖ ਮੈਟ੍ਰਿਕ ਟਨ ਪ੍ਰਤੀ ਵਰ੍ਹਾ (MTPA) ਹੋਵੇਗੀ। ਇੱਥੇ ਸਕ੍ਰੈਪ ਅਤੇ ਫੈਰੋ ਐਲੋਇਜ਼ ਨੂੰ ਕੱਚੇ ਮਾਲ ਵਜੋਂ ਵਰਤ ਕੇ Round Bars, Wire Rods, Coils ਅਤੇ Flats ਤਿਆਰ ਕੀਤੇ ਜਾਣਗੇ। ਪਲਾਂਟ ਨੂੰ ਸਾਲ ਦੇ ਲਗਭਗ 350 ਦਿਨ Triple Shift ਅਧਾਰ ’ਤੇ ਚਲਾਇਆ ਜਾਵੇਗਾ।
ਮੰਤਰੀ ਨੇ ਦੱਸਿਆ ਕਿ ਪਲਾਂਟ ਵਿੱਚ Induction Furnace, Electric Arc Furnace (EAF), Ladle Refining Furnace (LRF), Vacuum Degassing, Argon Oxygen Decarburization, Continuous Casting Machines ਅਤੇ Rolling Mills ਵਰਗੀਆਂ ਆਧੁਨਿਕ ਤਕਨਾਲੋਜੀਆਂ ਲਗਾਈਆਂ ਜਾਣਗੀਆਂ, ਜਿਸ ਨਾਲ ਉੱਚ ਗੁਣਵੱਤਾ ਵਾਲੇ Alloy ਅਤੇ Special Steel ਉਤਪਾਦ ਤਿਆਰ ਕੀਤੇ ਜਾ ਸਕਣਗੇ।
Sanjeev Arora ਨੇ ਕਿਹਾ ਕਿ ਇਹ ਨਿਵੇਸ਼ ਪੰਜਾਬ ਦੇ Alloy ਅਤੇ Special Steel Ecosystem ਨੂੰ ਮਜ਼ਬੂਤ ਕਰੇਗਾ, ਖਾਸਕਰ Automobile ਅਤੇ Automotive Components ਸੈਕਟਰ ਲਈ, ਜਿੱਥੇ High-Grade Steel ਦੀ ਮੰਗ ਲਗਾਤਾਰ ਵਧ ਰਹੀ ਹੈ। ਇਸ ਨਾਲ ਉੱਤਰੀ ਭਾਰਤ ਦੇ ਇੱਕ ਪ੍ਰਮੁੱਖ ਉਦਯੋਗਿਕ ਕੇਂਦਰ ਵਜੋਂ ਲੁਧਿਆਣਾ ਦੀ ਸਥਿਤੀ ਹੋਰ ਮਜ਼ਬੂਤ ਹੋਵੇਗੀ।
ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਪੰਜਾਬ ਸਰਕਾਰ ਦੇ Industrial Growth, Employment Generation, Value Addition ਅਤੇ Sustainable Manufacturing ਦੇ ਵਿਜ਼ਨ ਦੇ ਅਨੁਰੂਪ ਹੈ। ਉਨ੍ਹਾਂ ਭਰੋਸਾ ਜਤਾਇਆ ਕਿ Arvind Kejriwal ਅਤੇ ਮੁੱਖ ਮੰਤਰੀ Bhagwant Singh Mann ਦੀ ਅਗਵਾਈ ਹੇਠ ਪੰਜਾਬ ਜਲਦੀ ਹੀ ਦੇਸ਼ ਦਾ ਸਭ ਤੋਂ ਪਸੰਦੀਦਾ Investment Destination ਬਣੇਗਾ।

