ਚੰਡੀਗੜ੍ਹ :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਗੰਨਾ ਕਾਸ਼ਤਕਾਰ ਕਿਸਾਨਾਂ ਲਈ ਇੱਕ ਅਹਿਮ ਫ਼ੈਸਲਾ ਲੈਂਦਿਆਂ ਗੰਨੇ ਦੇ ਭਾਅ ‘ਚ ਵਾਧੇ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਸ ਸੀਜ਼ਨ ਕਿਸਾਨਾਂ ਨੂੰ 416 ਰੁਪਏ ਪ੍ਰਤੀ ਕੁਇੰਟਲ ਦੇ ਰੇਟ ‘ਤੇ ਗੰਨਾ ਖਰੀਦਿਆ ਜਾਵੇਗਾ, ਜੋ ਪਿਛਲੇ ਸਾਲ ਨਾਲੋਂ 15 ਰੁਪਏ ਵੱਧ ਹੈ।
5000 ਟੀਡੀਸੀ ਸਮਰੱਥਾ ਵਾਲੀ ਨਵੀਂ ਮਿਲ ਦਾ ਸ਼ੁਭਾਰੰਭ
CM ਮਾਨ ਪਨਿਆੜ ਵਿਖੇ ਉਸ ਨਵੀਂ ਖੰਡ ਮਿੱਲ ਅਤੇ ਕੋ-ਜਨਰੇਸ਼ਨ ਪਲਾਂਟ ਦਾ ਉਦਘਾਟਨ ਕਰਨ ਪਹੁੰਚੇ, ਜੋ 402 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਹੈ। ਇਸ ਮਿੱਲ ਦੀ ਸਮਰੱਥਾ 5000 ਟਨ ਡੇਲੀ ਕਰਸ਼ਿੰਗ (TDC) ਰੱਖੀ ਗਈ ਹੈ, ਜਿਸ ਨਾਲ ਇਲਾਕੇ ਦੇ ਗੰਨਾ ਉਗਾਉਣ ਵਾਲੇ ਕਿਸਾਨਾਂ ਨੂੰ ਵੱਡੀ ਸਹੂਲਤ ਮਿਲੇਗੀ।
ਦੇਸ਼ ‘ਚ ਸਭ ਤੋਂ ਵੱਧ ਭਾਅ ਅਸੀਂ ਦੇ ਰਹੇ ਹਾਂ – ਸੀਐਮ ਮਾਨ
ਉਦਘਾਟਨ ਸਮਾਰੋਹ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੀਆਂ ਵਚਨਬੱਧਤਾਵਾਂ ‘ਤੇ ਕਾਇਮ ਹੈ ਅਤੇ ਕਿਸਾਨਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਪੂਰਾ ਮੁੱਲ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਹੈ।ਉਨ੍ਹਾਂ ਜ਼ੋਰ ਦਿੰਦੇ ਕਿਹਾ ਪੰਜਾਬ ਦੇ ਕਿਸਾਨਾਂ ਨੂੰ ਅਸੀਂ ਦੇਸ਼ ਵਿੱਚ ਸਭ ਤੋਂ ਵੱਧ ਗੰਨੇ ਦਾ ਭਾਅ ਦੇ ਰਹੇ ਹਾਂ। ਕਿਸਾਨਾਂ ਦੀ ਖੁਸ਼ਹਾਲੀ ਸਾਡੀ ਸਰਕਾਰ ਦੀ ਪਹਿਲੀ ਤਰਜੀਹ ਹੈ।
ਇਲਾਕੇ ਦੇ ਕਿਸਾਨਾਂ ‘ਚ ਰੋਸ਼ਨੀ ਦੀ ਕਿਰਨ
ਨਵੀਂ ਮਿੱਲ ਦੇ ਚੱਲਣ ਨਾਲ ਇਲਾਕੇ ਦੇ ਹਜ਼ਾਰਾਂ ਕਿਸਾਨਾਂ ਲਈ ਖਰੀਦ ਪ੍ਰਕਿਰਿਆ ਸੁਚਾਰੂ ਹੋਏਗੀ, ਨਾਲ ਹੀ ਰੋਜ਼ਗਾਰ ਦੇ ਨਵੇਂ ਮੌਕੇ ਵੀ ਬਣਣਗੇ। ਗੰਨੇ ਦੀ ਕੀਮਤ ‘ਚ ਵਾਧੇ ਨੇ ਕਿਸਾਨਾਂ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਕਰਨ ਵੱਲ ਇੱਕ ਹੋਰ ਕਦਮ ਵਧਾਇਆ ਹੈ।

