ਚੰਡੀਗੜ੍ਹ :- ਦੂਜੇ ਸ਼ਹਿਰਾਂ ਵਿੱਚ ਨੌਕਰੀ ਕਰਨ ਵਾਲੀਆਂ ਮਹਿਲਾਵਾਂ ਲਈ ਸਭ ਤੋਂ ਵੱਡੀ ਚਿੰਤਾ ਰਿਹਾਇਸ਼ ਅਤੇ ਸੁਰੱਖਿਆ ਦੀ ਹੁੰਦੀ ਹੈ। ਹੁਣ ਇਹ ਚਿੰਤਾ ਘੱਟ ਹੋ ਸਕਦੀ ਹੈ, ਕਿਉਂਕਿ ਪੰਜਾਬ ਸਰਕਾਰ ਕੰਮਕਾਜੀ ਔਰਤਾਂ ਲਈ ਸੂਬੇ ਦੇ ਤਿੰਨ ਵੱਡੇ ਸ਼ਹਿਰਾਂ ਵਿੱਚ ਨਵੇਂ, ਅਧੁਨਿਕ ਅਤੇ ਸੁਰੱਖਿਅਤ ਹੋਸਟਲ ਤਿਆਰ ਕਰਨ ਜਾ ਰਹੀ ਹੈ।
ਮੁੱਖ ਮੰਤਰੀ ਭਗਵੰਤ ਮਾਨ ਦੀ ਨੇ ਮਹਿਲਾ ਵਿਕਾਸ ਵਿਭਾਗ ਨੂੰ ਦਿੱਤਾ ਨਵਾਂ ਰੂਪ
ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਜਾਣਕਾਰੀ ਦਿੱਤੀ ਕਿ ਸਰਕਾਰ ਔਰਤਾਂ ਦੀ ਭਲਾਈ, ਸਸ਼ਕਤੀਕਰਨ ਅਤੇ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਵਿਸਤਾਰਤ ਨਵਾਂ ਮਾਡਲ ਲਿਆਂਦਾ ਹੈ। ਇਹ ਹੋਸਟਲ ਉਹਨਾਂ ਮਹਿਲਾਵਾਂ ਨੂੰ ਸੁਰੱਖਿਅਤ, ਸਸਤੀ ਅਤੇ ਸੁਵਿਧਾਜਨਕ ਰਹਾਇਸ਼ ਮੁਹੱਈਆ ਕਰਵਾਉਣਗੇ, ਜੋ ਨੌਕਰੀ ਲਈ ਘਰੋਂ ਦੂਰ ਰਹਿਣ ਮਜਬੂਰ ਹੁੰਦੀਆਂ ਹਨ।
150 ਕਰੋੜ ਦੀ ਲਾਗਤ ਨਾਲ 5 ਵੱਡੇ ਹੋਸਟਲ, ਸਭ ਤੋਂ ਵੱਧ ਮੋਹਾਲੀ ਨੂੰ ਫਾਇਦਾ
ਡਾ. ਬਲਜੀਤ ਕੌਰ ਅਨੁਸਾਰ, ਪ੍ਰੋਜੈਕਟ ਦੀ ਕੁੱਲ ਲਾਗਤ 150 ਕਰੋੜ ਰੁਪਏ ਨਿੱਧਾਰਤ ਕੀਤੀ ਗਈ ਹੈ। ਇਸ ਯੋਜਨਾ ਤਹਿਤ ਬਣਾਏ ਜਾਣ ਵਾਲੇ 5 ਹੋਸਟਲਾਂ ਦੀ ਵੰਡ ਇਸ ਤਰ੍ਹਾਂ ਹੈ:
-
ਮੋਹਾਲੀ ਵਿੱਚ 3 ਹੋਸਟਲ
-
ਅੰਮ੍ਰਿਤਸਰ ਵਿੱਚ 1 ਹੋਸਟਲ
-
ਜਲੰਧਰ ਵਿੱਚ 1 ਹੋਸਟਲ
ਇਨ੍ਹਾਂ ਨਵੀਆਂ ਇਮਾਰਤਾਂ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਜਾ ਰਿਹਾ ਹੈ ਕਿ ਸੁਰੱਖਿਆ, ਰਹਾਇਸ਼ੀ ਸਹੂਲਤਾਂ, ਕਮਫ਼ਰਟ ਅਤੇ ਪਹੁੰਚਯੋਗਤਾ ਵਿੱਚ ਕੋਈ ਕਮੀ ਨਾ ਰਹੇ।
ਮਹਿਲਾਵਾਂ ਲਈ ਵੱਡਾ ਰਾਹਤ ਪ੍ਰੋਜੈਕਟ, ਜਲਦੀ ਮਿਲੇਗੀ ਰਾਹਤ
ਸਰਕਾਰ ਦੀ ਇਹ ਪਹਿਲ ਨਿਰੀ ਸਹੂਲਤ ਨਹੀਂ, ਸਗੋਂ ਮਹਿਲਾ ਰੋਜ਼ਗਾਰ ਅਤੇ ਸੁਰੱਖਿਆ ਨਾਲ ਸੀਧਾ ਜੁੜਿਆ ਐਕਸ਼ਨ ਪਲਾਨ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਹੋਸਟਲ ਦੂਜੇ ਸ਼ਹਿਰਾਂ ਵਿੱਚ ਕੰਮ ਕਰਨ ਵਾਲੀਆਂ ਕਈ ਮਹਿਲਾਵਾਂ ਦੀਆਂ ਰੋਜ਼ਾਨਾ ਦੀਆਂ ਮੁਸ਼ਕਲਾਂ ਘੱਟ ਕਰਨਗੇ।

